ਪੜਚੋਲ ਕਰੋ
Advertisement
ਸਿਰਫ 24 ਘੰਟਿਆਂ ‘ਚ ਹੀ ਪ੍ਰਿਅੰਕਾ ਗਾਂਧੀ ਨੇ ਤੋੜੇ ਰਿਕਾਰਡ
ਨਵੀਂ ਦਿੱਲੀ: ਸੋਮਵਾਰ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਟਵਿਟਰ ‘ਤੇ ਦਸਤਕ ਦਿੱਤੀ ਹੈ। ਕਰੀਬ 24 ਘੰਟਿਆਂ ‘ਚ ਹੀ ਉਸ ਦੇ ਫੌਲੋਅਰਾਂ ਦੀ ਗਿਣਤੀ ਇੱਕ ਲੱਖ 40 ਹਜ਼ਾਰ ਤੋਂ ਪਾਰ ਹੋ ਗਈ। ਇਸ ਤੋਂ ਬਾਅਦ ਕਾਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਪ੍ਰਿਅੰਕਾ ਨੂੰ ਸੋਸ਼ਲ ਮੀਡੀਆ ਦਾ ਨਵਾਂ ਸੁਪਰਸਟਾਰ ਐਲਾਨ ਦਿੱਤਾ ਹੈ। ਇਸ ਬਾਰੇ ਸ਼ਸ਼ੀ ਨੇ ਆਪਣੇ ਟਵੀਟ ‘ਚ ਇੱਕ ਮੈਸੇਜ ਵੀ ਲਿਖਿਆ।
ਟਵਿਟਰ ‘ਤੇ ਅਕਾਉਂਟ ਬਣਾਉਣ ਵਾਲੇ ਥਰੂਰ ਪਹਿਲੇ ਕਾਂਗਰਸੀ ਨੇਤਾ ਸੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਬਾਅਦ ਲੋਕ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਫੌਲੋ ਕਰਦੇ ਹਨ। ਪ੍ਰਿਅੰਕਾ ਗਾਂਧੀ ਨੇ ਹੁਣ ਤਕ ਕੋਈ ਟਵੀਟ ਨਹੀਂ ਕੀਤਾ ਪਰ ਪਹਿਲਾਂ ਹੀ ਉਸ ਦੇ ਫੌਲੋਅਰਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਪਹੁੰਚ ਗਈ ਹੈ।Pleased to welcome @priyankagandhi to @twitter. It was once a lonely furrow for a Congressman to plough — glad to see @INCIndia stalwarts now all take to it with enthusiasm.
— Shashi Tharoor (@ShashiTharoor) February 11, 2019
ਇਸ ਦੀ ਜਾਣਕਾਰੀ ਕਾਂਗਰਸ ਪਾਰਟੀ ਦੇ ਔਫੀਸ਼ੀਅਲ ਟਵਿੱਟਰ ਤੋਂ ਟਵੀਟ ਕਰ ਦਿੱਤੀ। ਉਸ ਦਾ ਟਵਿਟਰ ਹੈਂਡਲ @priyankagandhi’ ਹੈ। ਟਵਿਟਰ ‘ਤੇ ਅਜੇ ਤਕ ਪ੍ਰਿਅੰਕਾ ਕਾਂਗਰਸ ਦੇ ਔਫੀਸ਼ੀਅਲ ਅਕਾਉਂਟ, ਅਸ਼ੋਕ ਗਹਿਲੋਤ, ਸਚਿਨ ਪਾਈਲਟ, ਜਿਯੋਤਿਰਾਦਿੱਤੀਆ ਸਿੰਧਿਆ, ਰਣਦੀਪ ਸਿੰਘ ਸੁਰਜੇਵਾਲਾ ਤੇ ਅਹਿਮਦ ਪਟੇਲ ਨੂੰ ਫੌਲੋ ਕਰ ਰਹੀ ਹੈ।Smt. Priyanka Gandhi Vadra is now on Twitter. You may follow her at @priyankagandhi
— Congress (@INCIndia) February 11, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement