ਪੜਚੋਲ ਕਰੋ
(Source: ECI/ABP News)
ਨਹੀਂ ਰੁਕ ਰਿਹਾ ਦੇਸ਼ 'ਚ ਲੋਕ ਰੋਹ, ਅੱਜ ਵੀ ਕਈ ਥਾਈਂ ਹਿੰਸਕ ਪ੍ਰਦਰਸ਼ਨ
ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪੂਰੇ ਦੇਸ਼ ‘ਚ ਪ੍ਰਦਰਸ਼ਨ ਹੋ ਰਹੇ ਹਨ। ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਦੇ ਸੂਬਿਆਂ ‘ਚ ਇਸ ਕਾਨੂੰਨ ਨੂੰ ਲਾਗੂ ਕਰਨ ਖਿਲਾਫ ਲੋਕ ਸੜਕਾਂ ‘ਤੇ ਹਨ। ਇਸ ਲਈ ਕਈ ਸੂਬਿਆਂ ‘ਚ ਧਾਰਾ 144 ਲਾਗੂ ਕੀਤੀ ਗਈ ਹੈ।
![ਨਹੀਂ ਰੁਕ ਰਿਹਾ ਦੇਸ਼ 'ਚ ਲੋਕ ਰੋਹ, ਅੱਜ ਵੀ ਕਈ ਥਾਈਂ ਹਿੰਸਕ ਪ੍ਰਦਰਸ਼ਨ protest against citizenship amendment act and-nrc ਨਹੀਂ ਰੁਕ ਰਿਹਾ ਦੇਸ਼ 'ਚ ਲੋਕ ਰੋਹ, ਅੱਜ ਵੀ ਕਈ ਥਾਈਂ ਹਿੰਸਕ ਪ੍ਰਦਰਸ਼ਨ](https://static.abplive.com/wp-content/uploads/sites/5/2019/12/20170521/clash-caa-or-nrc.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪੂਰੇ ਦੇਸ਼ ‘ਚ ਪ੍ਰਦਰਸ਼ਨ ਹੋ ਰਹੇ ਹਨ। ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਦੇ ਸੂਬਿਆਂ ‘ਚ ਇਸ ਕਾਨੂੰਨ ਨੂੰ ਲਾਗੂ ਕਰਨ ਖਿਲਾਫ ਲੋਕ ਸੜਕਾਂ ‘ਤੇ ਹਨ। ਇਸ ਲਈ ਕਈ ਸੂਬਿਆਂ ‘ਚ ਧਾਰਾ 144 ਲਾਗੂ ਕੀਤੀ ਗਈ ਹੈ।
ਵੀਰਵਾਰ ਨੂੰ ਪ੍ਰਦਰਸ਼ਨ ਨੇ ਭਿਆਨਕ ਹਿੰਸਕ ਰੂਪ ਧਾਰ ਲਿਆ ਸੀ। ਵੀਰਵਾਰ ਨੂੰ 24 ਸੂਬਿਆਂ ਦੇ 50 ਤੋਂ ਜ਼ਿਆਦਾ ਸ਼ਹਿਰਾਂ ‘ਚ ਲੋਕਾਂ ਨੇ ਪ੍ਰੋਟੈਸਟ ਕੀਤਾ ਜਿਸ ‘ਚ ਕਈਆਂ ਦੀ ਮੌਤ ਹੋਈ ਤੇ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ। ਇਸ ਤੋਂ ਇਲਾਵਾ ਪੁਲਿਸ ਨੇ ਕਈਆਂ ਨੂੰ ਹਿਰਾਸਤ ‘ਚ ਵੀ ਲਿਆ।
ਦਿੱਲੀ: ਸੀਏਏ ਖਿਲਾਫ ਰਾਜਧਾਨੀ ਦਿੱਲੀ ‘ਚ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇੱਥੇ ਅੱਜ ਜਾਮਾ ਮਸਜਿਦ ਕੋਲ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇੱਥੇ ਭੀਮ ਆਰਮੀ ਦੇ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਹੱਥਾਂ ਸੰਵਿਧਾਨ ਦੀਆਂ ਕਾਪੀਆਂ ਲੈ ਪ੍ਰਦਰਸ਼ਨ ਕਰਦੇ ਵੇਖਿਆ ਗਿਆ। ਕੁਝ ਦੇਰ ਇੱਥੇ ਪ੍ਰਦਰਸ਼ਨ ਕਰਨ ਤੋਂ ਬਾਅਦ ਲੋਕਾਂ ਨੇ ਉੱਤਰ-ਪੂਰਬੀ ਦਿੱਲੀ ਦੇ ਹੋਰਨਾਂ ਖੇਤਰਾਂ ‘ਚ ਪ੍ਰਦਰਸ਼ਨ ਕੀਤਾ।
ਲਖਨਊ: ਯੂਪੀ ਦੀ ਰਾਜਧਾਨੀ ਲਖਨਊ ਵੀ ਇਸ ਹੰਗਾਮੇ ਤੋਂ ਬਚ ਨਹੀਂ ਸਹੀ। ਅੱਜ ਇੱਥੇ ਵੀ ਲੋਕ ਪ੍ਰਦਰਸ਼ਨ ਕਰ ਰਹੇ ਹਨ। ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਪ੍ਰਸਾਸ਼ਨ ਨੇ ਧਾਰਾ 144 ਲਾਗੂ ਕੀਤੀ ਹੈ। ਸੰਭਲ ‘ਚ ਪੁਲਿਸ ਨੇ 17 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਵਾਰਾਣਸੀ-ਗੋਰਖਪੁਰ ‘ਚ ਪੁਲਿਸ ਨੇ ਫਲੈਗ ਮਾਰਚ ਕੱਢਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ‘ਚ ਸਖ਼ਤ ਕਦਮ ਚੁੱਕੇ।
ਕੋਲਕਾਤਾ: ਕਲਕਤਾ ‘ਚ ਵੀ ਸੀਏਏ ਦਾ ਵਿਰੋਧ ਜਾਰੀ ਹੈ। ਇਸ ਤੋਂ ਪਹਿਲਾਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਕਾਨੂੰਨ ਦੇ ਵਿਰੋਧ ‘ਚ ਕਲਕਤਾ ‘ਚ ਰੈਲੀ ਕੱਢੀ ਸੀ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਬਿਆਨਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਮੁੰਬਈ: ਮੁੰਬਈ ਦੇ ਵੱਖ-ਵੱਖ ਇਲਾਕਿਆਂ ‘ਚ ਵੀ ਪ੍ਰੋਟੈਸਟ ਜਾਰੀ ਹੈ। ਲੋਕਾਂ ਨੇ ਸੀਏਏ ਦੇ ਨਾਲ ਐਨਆਰਸੀ ਖਿਲਾਫ ਨਾਰੇਬਾਜ਼ੀ ਕੀਤੀ। ਸੁੱਰਖਿਆ ਦੇ ਮੱਦੇਨਜ਼ਰ ਪੁਲਿਸ ਨੇ ਕਈ ਇਲਾਕਿਆਂ ‘ਚ ਕਰੜੇ ਇੰਤਜ਼ਾਮ ਕੀਤੇ ਹੋਏ ਹਨ।
ਹੈਦਰਾਬਾਦ: ਹੈਦਰਾਬਾਦ 'ਚ ਵੀ ਲੋਕ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰ ਰਹੇ ਹਨ। ਇੱਥੇ ਲੋਕ ਪ੍ਰਦਰਸ਼ਨ ਲਈ ਚਾਰਮੀਨਾਰ ਨੇੜੇ ਇਕੱਠੇ ਹੋਏ। ਭਾਰੀ ਭੀੜ ਨੂੰ ਵੇਖਦੇ ਹੋਏ, ਪੁਲਿਸ ਪੂਰੀ ਤਰ੍ਹਾਂ ਤਿਆਰ ਰਹੀ।
ਚੇਨਈ: ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਲੋਕ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਵੀਰਵਾਰ ਨੂੰ ਇੱਥੇ ਹੋਏ ਵਿਰੋਧ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਅੱਜ 600 ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ।
![ਨਹੀਂ ਰੁਕ ਰਿਹਾ ਦੇਸ਼ 'ਚ ਲੋਕ ਰੋਹ, ਅੱਜ ਵੀ ਕਈ ਥਾਈਂ ਹਿੰਸਕ ਪ੍ਰਦਰਸ਼ਨ](https://static.abplive.com/wp-content/uploads/sites/5/2019/12/20170921/caa-protest-delhi.jpg)
![ਨਹੀਂ ਰੁਕ ਰਿਹਾ ਦੇਸ਼ 'ਚ ਲੋਕ ਰੋਹ, ਅੱਜ ਵੀ ਕਈ ਥਾਈਂ ਹਿੰਸਕ ਪ੍ਰਦਰਸ਼ਨ](https://static.abplive.com/wp-content/uploads/sites/5/2019/12/20170940/caa-protest-lucknow.jpg)
![ਨਹੀਂ ਰੁਕ ਰਿਹਾ ਦੇਸ਼ 'ਚ ਲੋਕ ਰੋਹ, ਅੱਜ ਵੀ ਕਈ ਥਾਈਂ ਹਿੰਸਕ ਪ੍ਰਦਰਸ਼ਨ](https://static.abplive.com/wp-content/uploads/sites/5/2019/12/20170934/caa-protest-kolkata.jpg)
![ਨਹੀਂ ਰੁਕ ਰਿਹਾ ਦੇਸ਼ 'ਚ ਲੋਕ ਰੋਹ, ਅੱਜ ਵੀ ਕਈ ਥਾਈਂ ਹਿੰਸਕ ਪ੍ਰਦਰਸ਼ਨ](https://static.abplive.com/wp-content/uploads/sites/5/2019/12/20170946/caa-protest-mumbai.jpg)
![ਨਹੀਂ ਰੁਕ ਰਿਹਾ ਦੇਸ਼ 'ਚ ਲੋਕ ਰੋਹ, ਅੱਜ ਵੀ ਕਈ ਥਾਈਂ ਹਿੰਸਕ ਪ੍ਰਦਰਸ਼ਨ](https://static.abplive.com/wp-content/uploads/sites/5/2019/12/20171151/caa-protest-hyderabad.jpeg)
![ਨਹੀਂ ਰੁਕ ਰਿਹਾ ਦੇਸ਼ 'ਚ ਲੋਕ ਰੋਹ, ਅੱਜ ਵੀ ਕਈ ਥਾਈਂ ਹਿੰਸਕ ਪ੍ਰਦਰਸ਼ਨ](https://static.abplive.com/wp-content/uploads/sites/5/2019/12/20170914/caa-protest-chennai.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)