ਪੜਚੋਲ ਕਰੋ
Advertisement
ਪੁਲਵਾਮਾ 'ਚ ਚਾਰ ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਅਜੇ ਵੀ ਜਾਰੀ
ਅੱਤਵਾਦੀਆਂ ਵਿੱਚੋਂ ਇੱਕ ਨੂੰ ਵੀਰਵਾਰ ਮਾਰ ਦਿੱਤਾ ਗਿਆ ਸੀ ਤੇ 3 ਅੱਤਵਾਦੀ ਸਵੇਰੇ ਫਿਰ ਤੋਂ ਮੁਕਾਬਲਾ ਸ਼ੁਰੂ ਹੋਣ ਬਾਅਦ ਮਾਰੇ ਗਏ। ਪਿੰਡ ਪੰਜਰਨ ਦੇ ਲੱਸੀਪੋਰਾ ਇਲਾਕੇ ਵਿੱਚ ਮੁਕਾਬਲੇ ਵਾਲੀ ਥਾਂ ਤੋਂ ਸ਼ੁੱਕਰਵਾਰ ਨੂੰ ਹਥਿਆਰਾਂ ਦੇ ਵੱਡੇ ਜ਼ਖੀਰੇ ਨਾਲ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਫੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਕ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਲੱਸੀਪੋਰੋ ਵਿੱਚ 4 ਅੱਤਵਾਦੀਆਂ ਦਾ ਖ਼ਾਤਮਾ ਕਰ ਦਿੱਤਾ। ਅੱਤਵਾਦੀਆਂ ਕੋਲੋਂ ਤਿੰਨ AK-47 ਤੇ ਇੱਕ SLR ਬਰਾਮਦ ਹੋਏ। ਘਾਟੀ 'ਚ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ।
ਦਰਅਸਲ ਫੌਜ ਨੂੰ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ। ਸਰਚ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨੇ ਗੋਲ਼ੀਬਾਰੀ ਕੀਤੀ ਤੇ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ 'ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਤੇ 4 ਅੱਤਵਾਦੀ ਮਾਰੇ ਗਏ।
ਅੱਤਵਾਦੀਆਂ ਵਿੱਚੋਂ ਇੱਕ ਨੂੰ ਵੀਰਵਾਰ ਮਾਰ ਦਿੱਤਾ ਗਿਆ ਸੀ ਤੇ 3 ਅੱਤਵਾਦੀ ਸਵੇਰੇ ਫਿਰ ਤੋਂ ਮੁਕਾਬਲਾ ਸ਼ੁਰੂ ਹੋਣ ਬਾਅਦ ਮਾਰੇ ਗਏ। ਪਿੰਡ ਪੰਜਰਨ ਦੇ ਲੱਸੀਪੋਰਾ ਇਲਾਕੇ ਵਿੱਚ ਮੁਕਾਬਲੇ ਵਾਲੀ ਥਾਂ ਤੋਂ ਸ਼ੁੱਕਰਵਾਰ ਨੂੰ ਹਥਿਆਰਾਂ ਦੇ ਵੱਡੇ ਜ਼ਖੀਰੇ ਨਾਲ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਸੂਤਰਾਂ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਸਟੀਕ ਪਛਾਣ ਕੀਤੀ ਜਾ ਰਹੀ ਹੈ। ਇਸ ਤੋਂ ਪਤਾ ਲਾਇਆ ਜਾਏਗਾ ਕਿ ਇਹ ਕਿਸ ਅੱਤਵਾਦੀ ਸਮੂਹ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਤਲਾਸ਼ੀ ਅਭਿਆਨ ਹਾਲੇ ਵੀ ਜਾਰੀ ਹੈ। ਇਸ ਘਟਨਾ ਬਾਅਦ ਪੁਲਵਾਮਾ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।
#UPDATE Lassipora(Pulwama) encounter: Another terrorist has been gunned down by security forces, total of four terrorists killed so far. Search operation underway #JammuAndKashmir https://t.co/C8uYJcrTQh
— ANI (@ANI) June 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement