ਪੜਚੋਲ ਕਰੋ
Advertisement
Pulwama Terror Attack Charge-sheet: NIA ਦੀ ਚਾਰਜਸ਼ੀਟ 'ਚ ਮਸੂਦ ਅਜ਼ਹਰ ਤੇ ਉਸ ਦੇ ਭਰਾ ਨੂੰ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਦੱਸਿਆ
Pulwama Terror Attack NIA Charge-sheet: ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਚਾਰਜਸ਼ੀਟ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਪਾਕਿਸਤਾਨ ਤੋਂ ਕੰਮ ਕਰ ਰਹੇ ਨੇਤਾ ਮਸੂਦ ਅਜ਼ਹਰ ਤੇ ਉਸ ਦੇ ਭਰਾ ਰਾਉਫ ਅਸ਼ਗਰ ਨੂੰ ਹਮਲੇ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ।
ਨਵੀਂ ਦਿੱਲੀ: ਪਿਛਲੇ ਸਾਲ ਫਰਵਰੀ ਵਿੱਚ ਹੋਏ ਪੁਲਵਾਮਾ ਹਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨਆਈਏ ਨੇ ਮੰਗਲਵਾਰ ਨੂੰ ਜੰਮੂ ਦੀ ਇੱਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਸ ਚਾਰਜਸ਼ੀਟ ਵਿੱਚ ਪਾਕਿਸਤਾਨ ਤੋਂ ਕੰਮ ਕਰ ਰਹੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਤੇ ਉਸ ਦੇ ਭਰਾ ਰਾਉਫ ਅਸ਼ਗਰ ਨੂੰ ਹਮਲੇ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ।
ਦੱਸ ਦਈਏ ਕਿ ਐਨਆਈਏ ਮੰਗਲਵਾਰ ਨੂੰ ਇਸ ਮਾਮਲੇ ਵਿੱਚ 5000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ। ਇਸ ਦੇ ਨਾਲ ਹੀ ਦੱਸ ਦਈਏ ਕਿ ਕਸ਼ਮੀਰ ਦੇ ਪੁਲਵਾਮਾ ਵਿੱਚ ਪਾਕਿਸਤਾਨੀ ਅੱਤਵਾਦੀ ਸੰਗਠਨ ਵੱਲੋਂ ਭਾਰਤੀ ਫੌਜ 'ਤੇ ਹਮਲਾ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ।
ਚਾਰਜਸ਼ੀਟ ਨੂੰ ਲੈ ਕੇ ਜਾਣਕਾਰੀ ਮਿਲੀ ਹੈ ਕਿ ਇਸ 'ਚ ਜੈਸ਼-ਏ-ਮੁਹੰਮਦ ਦੇ ਸਾਜ਼ਿਸ਼ਕਰਤਾਵਾਂ, ਕਈ ਅੱਤਵਾਦੀ ਕਾਰਵਾਈਆਂ ਦੌਰਾਨ ਮਾਰੇ ਗਏ ਅੱਤਵਾਦੀਆਂ ਤੇ ਹਮਲੇ ਨੂੰ ਮਦਦ ਪ੍ਰਦਾਨ ਕਰਨ ਵਾਲੇ ਅੱਧਾ ਦਰਜਨ ਦੋਸ਼ੀਆਂ ਦੇ ਨਾਂ ਸ਼ਾਮਲ ਹਨ। ਐਨਆਈਏ ਦੀ ਡਿਪਟੀ ਇੰਸਪੈਕਟਰ ਜਨਰਲ ਸੋਨੀਆ ਨਾਰੰਗ ਨੇ ਕਿਹਾ, "ਇਹ ਬਹੁਤ ਲੰਬੀ ਚਾਰਜਸ਼ੀਟ ਹੈ ਤੇ ਅਸੀਂ ਅੱਜ ਜੰਮੂ ਅਦਾਲਤ ਵਿੱਚ ਇਹ ਦਾਇਰ ਕਰਨੀ ਹੈ।" ਚਾਰਜਸ਼ੀਟ ਵਿੱਚ ਕੀ ਹੈ? ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪਾਕਿਸਤਾਨ ਦੇ ਜੈਸ਼ ਕਮਾਂਡਰ ਉਮਰ ਫਾਰੂਕ ਦੇ ਫੋਨਾਂ 'ਚ ਮਿਲੀ ਕਾਲ ਰਿਕਾਰਡਿੰਗ, ਆਰਡੀਐਕਸ ਤੇ ਵਿਸਫੋਟਕ ਦੀਆਂ ਫੋਟੋਆਂ ਸਮੇਤ ਵ੍ਹੱਟਸਐਪ ਚੈਟ ਵੀ ਚਾਰਜਸ਼ੀਟ ਵਿੱਚ ਪ੍ਰਮਾਣ ਵਜੋਂ ਸ਼ਾਮਲ ਕੀਤੀਆਂ ਗਈਆਂ ਹਨ। ਉਮਰ ਫਾਰੂਕ ਨੂੰ ਬਾਅਦ ਵਿੱਚ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ। ਇਸ ਵਿੱਚ ਮਸੂਦ ਅਜ਼ਹਰ ਦੇ ਹਮਲੇ ਦੀ ਸ਼ਲਾਘਾ ਕਰਨ ਵਾਲੀਆਂ ਦੀ ਆਡੀਓ ਤੇ ਵੀਡੀਓ ਕਲਿੱਪਸ ਵੀ ਹਨ। ਇਸ ਦੇ ਨਾਲ ਜੈਸ਼-ਏ-ਮੁਹੰਮਦ ਦੇ ਇੱਕ ਟੈਲੀਗ੍ਰਾਮ ਸਮੂਹ ਦੇ ਸਬੂਤ ਹਨ, ਜਿਸ ਵਿੱਚ ਹਮਲੇ ਦੇ ਤੁਰੰਤ ਬਾਅਦ '100 ਹਿੰਦੂ ਸੈਨਿਕ ਮਾਰੇ ਗਏ' ਦਾ ਦਾਅਵਾ ਕਰਦਾ ਇੱਕ ਪੌਸਟ ਸੀ। ਦੱਸ ਦੇਈਏ ਕਿ ਅੱਤਵਾਦੀ ਮਾਸਟਰਮਾਈਂਡ ਮਸੂਦ ਅਜ਼ਹਰ ਮੁੰਬਈ ਹਮਲੇ ਤੋਂ ਇਲਾਵਾ ਭਾਰਤ ਵਿੱਚ ਕਈ ਅੱਤਵਾਦੀ ਘਟਨਾਵਾਂ ਲਈ ਲੋੜੀਂਦਾ ਹੈ। ਪਿੰਡਾਂ 'ਚ ਗਰੀਬਾਂ ਲਈ ਪਹੁੰਚਿਆ ਖ਼ਰਾਬ ਰਾਸ਼ਨ, ਆਟੇ 'ਚ ਸੁੰਡੀਆਂ ਤੇ ਦਾਲ-ਚੀਨੀ ਵੀ ਖ਼ਰਾਬ Unlock 4: ਪਹਿਲੀ ਸਤੰਬਰ ਤੋਂ ਅਨਲੌਕ 4.0, ਕੀ ਖੁੱਲ੍ਹਣਗੇ ਸਕੂਲ-ਕਾਲਜ ਤੇ ਸਿਨੇਮਾ ਹਾਲ, ਜਾਣੋ ਆਪਣੇ ਸਵਾਲਾਂ ਦੇ ਜਵਾਬ? ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904National Investigation Agency (NIA) is filing a 13,500-page charge sheet in the Pulwama terror attack case, naming a number of Pakistani nationals, including JeM chief Masood Azhar. In photos- vehicle used in the attack and terrorists who made the IED: NIA sources pic.twitter.com/tgAsXYwTlN
— ANI (@ANI) August 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement