ਸ਼੍ਰੀਨਗਰ: ਜੰਮੂ-ਕਸ਼ਮੀਰ ਪੁਲਿਸ ਨੇ ਦੱਖਣੀ ਕਸ਼ਮੀਰ ਤੋਂ ਪੁਣੇ ਦੀ ਇੱਕ ਕੁੜੀ ਨੂੰ ਹਿਰਾਸਤ 'ਚ ਲਿਆ ਹੈ। ਇਸ ਦੇ ਆਤਮਘਾਤੀ ਹੋਣ ਦਾ ਸ਼ੱਕ ਹੈ। ਪੁਲਿਸ ਦੇ ਅਫਸਰ ਮੁਨੀਰ ਖਾਨ ਨੇ ਦੱਸਿਆ ਕਿ ਉਨ੍ਹਾਂ ਕੋਲ ਜਾਣਕਾਰੀ ਆਈ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਖਾਨ ਨੇ ਕਿਹਾ- ਅਸੀਂ ਉਸ ਨਾਲ ਗੱਲ ਕਰਾਂਗੇ ਅਤੇ ਨਾਲ ਹੀ ਆਪਣੀਆਂ ਖੁਫੀਆਂ ਏਜੰਸੀਆਂ ਨਾਲ ਗੱਲ ਕਰਾਂਗੇ। ਪੂਰੀ ਜਾਂਚ ਹੋਣ ਤੋਂ ਬਾਅਦ ਹੀ ਅਸੀਂ ਕਿਸੇ ਸਿੱਟੇ 'ਤੇ ਪਹੁੰਚ ਸਕਦੇ ਹਾਂ।

ਅਧਿਕਾਰੀਆਂ ਮੁਤਾਬਿਕ ਕੇਂਦਰੀ ਖੁਫੀਆ ਏਜੰਸੀ ਨੇ ਇਸ ਬਾਰੇ ਪੁਲਿਸ ਨੂੰ ਖ਼ਬਰ ਦਿੱਤੀ ਸੀ ਕਿ ਪੁਣੇ ਦੀ ਕੁੜੀ ਸਾਦਿਯਾ ਅਨਵਰ ਸ਼ੇਖ ਕਸ਼ਮੀਰ ਘਾਟੀ 'ਚ ਰਹਿ ਰਹੀ ਹੈ ਤੇ ਆਈ.ਐੱਸ.ਆਈ.ਐੱਸ. ਦੇ ਸੰਪਰਕ 'ਚ ਹੈ।

ਇਸ ਕੁੜੀ ਨਾਲ ਪੁਣੇ ਦੀ ਐਸਟੀਐਫ ਨੇ 2015 'ਚ ਪੁੱਛਗਿਛ ਕੀਤੀ ਸੀ। ਉਸ ਵੇਲੇ ਇਹ ਪਤਾ ਲੱਗਿਆ ਸੀ ਕਿ ਉਹ ਕੱਟੜਪੰਥੀ ਬਣ ਗਈ ਹੈ ਪਰ ਅਜਿਹੇ ਕੋਈ ਸਬੂਤ ਨਾ ਮਿਲਣ 'ਤੇ ਉਸ ਨੂੰ ਛੱਡ ਦਿੱਤਾ ਗਿਆ ਸੀ।