Punjab Breaking News LIVE: ਕਾਰਗਿਲ 'ਚ ਹੋਇਆ ਧਮਾਕਾ, ਪੰਜਾਬ ਦੇ 8 ਜ਼ਿਲਿਆਂ 'ਚ ਹੜ੍ਹ ਦਾ ਕਹਿਰ, PRTC ਦੀ ਬੱਸ ਹੋਈ ਲੁੱਟ ਦਾ ਸ਼ਿਕਾਰ
Punjab Breaking News LIVE 19 August, 2023: ਕਾਰਗਿਲ 'ਚ ਹੋਇਆ ਧਮਾਕਾ, ਪੰਜਾਬ ਦੇ 8 ਜ਼ਿਲਿਆਂ 'ਚ ਹੜ੍ਹ ਦਾ ਕਹਿਰ, PRTC ਦੀ ਬੱਸ ਹੋਈ ਲੁੱਟ ਦਾ ਸ਼ਿਕਾਰ
ਹਲਕਾ ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਉੱਤੇ ਕਾਂਗਰਸ ਵੱਲੋਂ ਕਾਰਵਾਈ ਕੀਤੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਿਕਾਇਤ ਤੋਂ ਬਾਅਦ ਸੰਦੀਪ ਜਾਖੜ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਜ਼ਮਾਨਤ ਪਟੀਸ਼ਨ ਅੰਮ੍ਰਿਤਸਰ ਦੇ ਵਧੀਕ ਸੈਸ਼ਨ ਜੱਜ ਨੇ ਖਾਰਜ ਕਰ ਦਿੱਤੀ ਹੈ। ਸੋਨੀ ਪਿਛਲੇ ਕੁਝ ਸਮੇਂ ਤੋਂ ਨਿਆਂਇਕ ਹਿਰਾਸਤ ਵਿੱਚ ਹਨ। ਵਿਜੀਲੈਂਸ ਨੇ ਇਨਕਮ-ਵਾਈ-ਐਕਸੈੱਸ ਐਸਟਸ ਮਾਮਲੇ 'ਚ ਕਰੀਬ 8 ਮਹੀਨੇ ਦੀ ਜਾਂਚ ਤੋਂ ਬਾਅਦ 9 ਜੁਲਾਈ ਨੂੰ ਉਸ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਸੀ।
ਦਿੜ੍ਹਬਾ ਦੀ ਸ਼ੇਰੇ ਪੰਜਾਬ ਮਾਰਕੀਟ ਅੰਦਰ ਯਸਟ ਬਰੈਂਡ ਨਾਮ ਹੇਠ ਰੇਡੀਮੇਡ ਕੱਪੜੇ ਦੀ ਦੁਕਾਨ 'ਚ ਸਵੇਰ ਵੇਲੇ 3 ਵਿਅਕਤੀਆਂ ਵੱਲੋਂ ਦੁਕਾਨ ਦੇ ਸ਼ਟਰ ਦਾ ਜਿੰਦਾ ਤੋੜਕੇ ਲੱਖਾਂ ਰੁਪਏ ਦੇ ਕੱਪੜੇ ਲੈ ਕੇ ਫ਼ਰਾਰ ਹੋ ਗਏ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵਾਧਾ ਕਰਨਾ ਅਤੇ ਲੋਕ ਹਿੱਤਾਂ ਨੂੰ ਸੁਰੱਖਿਅਤ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਨਵੇਂ ਕੁਲੈਕਟਰ ਰੇਟ ਜਲਦ ਲਾਗੂ ਕੀਤੇ ਜਾਣਗੇ। ਇਸ ਤੋਂ ਇਲਾਵਾ ਪਹਿਲਾਂ ਲਾਗੂ ਰੇਟਾਂ ਵਿੱਚ ਰਹਿ ਗਏ ਵਖਰੇਵਿਆਂ ਅਤੇ ਊਣਤਾਈਆਂ, ਕਮੀਆਂ ਨੂੰ ਠੀਕ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਮਾਰਕਿਟ ਦੀ ਸਥਿਤੀ ਅਨੁਸਾਰ ਕੋਈ ਫੈਸਲਾ ਲਿਆ ਜਾਵੇਗਾ
ਪਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਮੇਰੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੜ੍ਹਾਂ ਕਰਕੇ ਪਾਣੀ ਭਰਨ ਕਾਰਨ ਪੈਦਾ ਹੋਏ ਹਾਲਾਤ ਹੁਣ ਕਾਫੀ ਠੀਕ ਹਨ। 15 ਅਗਸਤ ਨੂੰ ਜਦੋਂ ਹਲਕੇ ਦੇ ਪਿੰਡਾਂ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ ਤਾਂ ਮੈਂ ਆਪਣੇ ਹੋਰ ਸਾਰੇ ਰੁਝੇਵੇਂ ਰੱਦ ਕਰਕੇ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟ ਗਿਆ। ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਸੇਵਾ ਕਰਦਿਆਂ ਤਿੰਨ ਦਿਨ ਪਹਿਲਾਂ ਰਾਹਤ ਕਾਰਜਾਂ ਦੌਰਾਨ ਮੇਰੇ ਪੈਰ ‘ਤੇ ਜ਼ਹਿਰੀਲਾ ਸੱਪ ਲੜ ਗਿਆ ਸੀ। ਇਲਾਜ ਦੇ ਦੌਰਾਨ ਹੀ ਮੈਂ ਵਾਪਸ ਆਪਣੇ ਲੋਕਾਂ ਦੀ ਸੇਵਾ ਵਿੱਚ ਜੁਟ ਗਿਆ
Punjab Flood: ਫਿਰੋਜ਼ਪੁਰ 'ਚ ਸਤਲੁਜ ਦਰਿਆ ਦੇ ਪਾਣੀ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਹੁਸੈਨੀਵਾਲਾ ਵੱਲ ਪਾਣੀ ਨੇ 15 ਪਿੰਡਾਂ ਅਤੇ ਬੀਐਸਐਫ ਦੀ ਸਹੂਲਤ ਲਈ ਬਣਾਏ ਪੁਲ ਨੂੰ ਨੁਕਸਾਨ ਪਹੁੰਚਾਇਆ ਹੈ। ਦੁਲਚੀਕੇ ਵਿੱਚ ਬਣੇ ਧੁੱਸੀ ਬੰਨ੍ਹ ਨਾਲ ਦਰਿਆ ਦਾ ਪਾਣੀ ਜੁੜ ਗਿਆ ਹੈ, ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਪੂਰਾ ਫਿਰੋਜ਼ਪੁਰ ਪਾਣੀ ਵਿੱਚ ਡੁੱਬ ਜਾਵੇਗਾ। ਦੂਜੇ ਪਾਸੇ ਸ਼ਨੀਵਾਰ ਨੂੰ ਵੀ ਹਰੀਕੇ ਹੈੱਡ ਤੋਂ ਕਰੀਬ ਦੋ ਲੱਖ ਕਿਊਸਿਕ ਪਾਣੀ ਛੱਡਿਆ ਗਿਆ।
Jalandhar : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਲੇ ਸੁਤੰਤਰਤਾ ਦਿਵਸ ਤੱਕ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਅਹਿਦ ਲੈਣ ਤੋਂ ਤਿੰਨ ਦਿਨ ਬਾਅਦ, ਸ਼ੁੱਕਰਵਾਰ ਨੂੰ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਵਿਸ਼ੇਸ਼ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਮਿਲ ਕੇ ਨਸਿ਼ਆਂ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਨ ਅਤੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨਵੇਂ ਤਰੀਕੇ ਵਜੋਂ ਸਾਹਮਣੇ ਆਏ ਡਰੋਨ ਆਪ੍ਰੇਸ਼ਨਾਂ ਨਾਲ ਨਜਿੱਠਣ ਲਈ ਇੱਕ ਢੁਕਵੀਂ ਰਣਨੀਤੀ ਤਿਆਰ ਕੀਤੀ । ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰੱਖਿਆ ਦੀ ਦੂਜੀ ਲਾਈਨ ਨੂੰ ਹੋਰ ਮਜ਼ਬੂਤ ਕਰਨ ਅਤੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਰੱਖਣ ਲਈ ਸਰਹੱਦੀ ਖੇਤਰਾਂ ਵਿੱਚ ਕਲੋਜ਼ਡ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰੇ ਲਗਾਉਣ ਲਈ ਪਹਿਲਾਂ ਹੀ 20 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ ਅਤੇ ਕੈਮਰੇ ਲਗਾਉਣ ਦਾ ਕੰਮ ਜ਼ੋਰਾਂ ਤੇ ਜਾਰੀ ਹੈ।
Abohar News: ਅਬੋਹਰ ਦੇ ਜੰਮੂ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਇੱਕ ਬੱਚਾ ਜੋ ਕਿ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਖੁੱਲ੍ਹੇ ਸੀਵਰੇਜ ਵਿੱਚ ਡਿੱਗ ਗਿਆ। ਬੱਚੇ ਦੇ ਡਿੱਗਣ ਤੋਂ ਬਾਅਦ ਸਵਾਲ ਉਠਾਏ ਜਾ ਰਹੇ ਹਨ ਕਿ ਆਖਿਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੀਵਰੇਜ ਨੂੰ ਢੱਕਿਆ ਕਿਉਂ ਨਹੀਂ ਗਿਆ ਹੈ।
ਪੰਜਾਬ ਵਿੱਚ ਮਾਰ ਕੁੱਟ ਅਤੇ ਲੁੱਟ ਦੇ ਮਾਮਲੇ ਦਿਨ – ਬ- ਦਿਨ ਵੱਧ ਰਹੇ ਹਨ। ਖ਼ਬਰ ਅੰਮ੍ਰਿਤਸਰ ਥਾਣਾ ਕੰਟੋਨਮੈਂਟ ’ਚ ਪੈਂਦੇ ਮਾਹਲ ਬਾਈਪਾਸ ’ਤੇ ਦਿਨ-ਦਿਹਾੜੇ ਕਾਰ ਸਵਾਰ ਲੁਟੇਰਿਆਂ ਨੇ ਇਕ ਨੌਜਵਾਨ ਨੂੰ ਪਿਸਤੌਲ ਦਿਖਾ ਕੇ 62 ਲੱਖ ਰੁਪਏ ਦੀ ਨਕਦੀ ਲੁੱਟ ਲਈ। ਨੌਜਵਾਨ ਇਹ ਰਕਮ ਬੈਂਕ ਦੇ ਲਾਕਰ ’ਚੋਂ ਕੱਢ ਕੇ ਘਰ ਲੈ ਜਾ ਰਿਹਾ ਸੀ। ਏ.ਸੀ.ਪੀ ਸਰਬਜੀਤ ਸਿੰਘ ਬਾਜਵਾ, ਸੀ.ਆਈ.ਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਅਤੇ ਥਾਣਾ ਇੰਚਾਰਜ ਹਰਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 4.30 ਵਜੇ ਵਾਪਰੀ।
Bathinda News: ਬਠਿੰਡਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰੀ ਵਾਰਦਾਤ ਬਠਿੰਡਾ ਦੇ ਪਿੰਡ ਬਾਹਮਣ ਦੀਵਾਨਾ ਨੇੜੇ ਸ਼ੁੱਕਰਵਾਰ ਦੇਰ ਰਾਤ ਵਾਪਰੀ ਹੈ। ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ PRTC ਦੀ ਬੱਸ ਨੂੰ ਰੋਕ ਕੇ ਉਸ ਦੀ ਭੰਨਤੋੜ ਕੀਤੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਬੱਸ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਤੋਂ ਬਾਅਦ ਬੱਸ ਚਾਲਕ ਨੇ ਬੱਸ ਨੂੰ ਰੋਕ ਕੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਪੀਆਰਟੀਸੀ ਯੂਨੀਅਨ ਨੂੰ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਪਿੰਡ ਬਾਹਮਣ ਦੀਵਾਨਾ ਦੇ ਨੌਜਵਾਨ ਸਨ ਜੋ ਬੱਸ ਨਾ ਰੋਕਣ ਕਾਰਨ ਗੁੱਸੇ ਵਿੱਚ ਆ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ 'ਤੇ ਹਮਲਾ ਕਰਨ ਤੋਂ ਬਾਅਦ ਅਣਪਛਾਤੇ ਲੋਕਾਂ ਨੇ ਕੰਡਕਟਰ ਤੋਂ ਉਸ ਦਾ ਬੈਗ ਖੋਹ ਲਿਆ ਜਿਸ ਵਿਚ ਪੈਸੇ ਅਤੇ ਟਿਕਟਾਂ ਸਨ।
Punjab news: ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਦਾ ਕਹਿਰ ਨਜ਼ਰ ਆਉਣ ਲੱਗਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਡੈਮਾਂ ਦੇ ਫਲੱਡ ਗੇਟ ਖੋਲ੍ਹਣ ਕਾਰਨ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਗੁਰਦਾਸਪੁਰ ਦੇ ਬਟਾਲਾ ਅਤੇ ਫਾਜ਼ਿਲਕਾ ਵਿੱਚ ਵੀ ਹੜ੍ਹਾਂ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਦੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹੁਸ਼ਿਆਰਪੁਰ ਦੇ ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਬਲਾਕ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਜਾਣ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਮੁਕੇਰੀਆਂ ਦੇ ਸਰਕਾਰੀ ਸਕੂਲ ਦੇ ਰਾਹਤ ਕੈਪਾਂ ਵਿੱਚ ਰੱਖਿਆ ਗਿਆ ਹੈ। ਇੱਥੇ ਲੋਕਾਂ ਨੂੰ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਵਿੱਚ 18 ਅਗਸਤ ਤੋਂ 26 ਅਗਸਤ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਵੀਰਵਾਰ ਨੂੰ ਫਿਰੋਜ਼ਪੁਰ ਡਵੀਜ਼ਨ ਦੀਆਂ 15 ਟਰੇਨਾਂ ਹੜ੍ਹਾਂ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਚਾਰ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਮੱਖੂ-ਗਿੱਦੜਪਿੰਡੀ ਪੁਲ ਤੋਂ ਪਾਣੀ ਨਿਕਲਣ ਕਾਰਨ ਪੁਲ ਤੋਂ ਪਾਣੀ ਆ ਰਿਹਾ ਹੈ। ਜਿਸ ਕਾਰਨ 19224 ਜੰਮੂਤਵੀ-ਅਹਿਮਦਾਬਾਦ, 19226 ਜੰਮੂਤਵੀ ਐਕਸਪ੍ਰੈਸ, 19225 ਜੋਧਪੁਰ-ਜੰਮੂਤਵੀ ਐਕਸਪ੍ਰੈਸ, 13308 ਧਨਬਾਦ ਐਕਸਪ੍ਰੈਸ ਦਾ ਰੂਟ ਬਦਲਿਆ ਗਿਆ ਹੈ।
Blast in Kargil: ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਤੋਂ ਦਿਲ ਦਹਿਲਾਉਣ ਅਤੇ ਡਰਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਕਾਰਗਿਲ ਖੇਤਰ ਦੇ ਦਰਾਸ ਜ਼ਿਲ੍ਹੇ ਵਿੱਚ ਇੱਕ ਕਬਾੜਖਾਨੇ ਦੇ ਕੋਲ ਇੱਕ ਸ਼ੱਕੀ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕਬਾੜੀਏ ਦੀ ਦੁਕਾਨ ਦੇ ਅੰਦਰ ਸ਼ੱਕੀ ਚੀਜ਼ ਵਿਚ ਧਮਾਕਾ ਹੋਣ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ।
ਪਿਛੋਕੜ
Punjab Breaking News LIVE 19 August, 2023: ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਤੋਂ ਦਿਲ ਦਹਿਲਾਉਣ ਅਤੇ ਡਰਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਕਾਰਗਿਲ ਖੇਤਰ ਦੇ ਦਰਾਸ ਜ਼ਿਲ੍ਹੇ ਵਿੱਚ ਇੱਕ ਕਬਾੜਖਾਨੇ ਦੇ ਕੋਲ ਇੱਕ ਸ਼ੱਕੀ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕਬਾੜੀਏ ਦੀ ਦੁਕਾਨ ਦੇ ਅੰਦਰ ਸ਼ੱਕੀ ਚੀਜ਼ ਵਿਚ ਧਮਾਕਾ ਹੋਣ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ। ਕਾਰਗਿਲ 'ਚ ਹੋਇਆ ਧਮਾਕਾ, 2 ਦੀ ਮੌਤ, 10 ਜ਼ਖਮੀ
ਪੰਜਾਬ ਦੇ 8 ਜ਼ਿਲਿਆਂ 'ਚ ਹੜ੍ਹ ਦੇ ਕਹਿਰ ਕਾਰਨ 4 ਦੀ ਮੌਤ, ਕਈ ਸਕੂਲਾਂ 'ਚ ਛੁੱਟੀਆਂ, ਟਰੇਨਾਂ ਵੀ ਰੱਦ
ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਦਾ ਕਹਿਰ ਨਜ਼ਰ ਆਉਣ ਲੱਗਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਡੈਮਾਂ ਦੇ ਫਲੱਡ ਗੇਟ ਖੋਲ੍ਹਣ ਕਾਰਨ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਗੁਰਦਾਸਪੁਰ ਦੇ ਬਟਾਲਾ ਅਤੇ ਫਾਜ਼ਿਲਕਾ ਵਿੱਚ ਵੀ ਹੜ੍ਹਾਂ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਦੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹੁਸ਼ਿਆਰਪੁਰ ਦੇ ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਬਲਾਕ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਜਾਣ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਮੁਕੇਰੀਆਂ ਦੇ ਸਰਕਾਰੀ ਸਕੂਲ ਦੇ ਰਾਹਤ ਕੈਪਾਂ ਵਿੱਚ ਰੱਖਿਆ ਗਿਆ ਹੈ। ਇੱਥੇ ਲੋਕਾਂ ਨੂੰ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਵਿੱਚ 18 ਅਗਸਤ ਤੋਂ 26 ਅਗਸਤ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਵੀਰਵਾਰ ਨੂੰ ਫਿਰੋਜ਼ਪੁਰ ਡਵੀਜ਼ਨ ਦੀਆਂ 15 ਟਰੇਨਾਂ ਹੜ੍ਹਾਂ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਚਾਰ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਮੱਖੂ-ਗਿੱਦੜਪਿੰਡੀ ਪੁਲ ਤੋਂ ਪਾਣੀ ਨਿਕਲਣ ਕਾਰਨ ਪੁਲ ਤੋਂ ਪਾਣੀ ਆ ਰਿਹਾ ਹੈ। ਜਿਸ ਕਾਰਨ 19224 ਜੰਮੂਤਵੀ-ਅਹਿਮਦਾਬਾਦ, 19226 ਜੰਮੂਤਵੀ ਐਕਸਪ੍ਰੈਸ, 19225 ਜੋਧਪੁਰ-ਜੰਮੂਤਵੀ ਐਕਸਪ੍ਰੈਸ, 13308 ਧਨਬਾਦ ਐਕਸਪ੍ਰੈਸ ਦਾ ਰੂਟ ਬਦਲਿਆ ਗਿਆ ਹੈ। ਪੰਜਾਬ ਦੇ 8 ਜ਼ਿਲਿਆਂ 'ਚ ਹੜ੍ਹ ਦੇ ਕਹਿਰ ਕਾਰਨ 4 ਦੀ ਮੌਤ, ਕਈ ਸਕੂਲਾਂ 'ਚ ਛੁੱਟੀਆਂ, ਟਰੇਨਾਂ ਵੀ ਰੱਦ
ਬਠਿੰਡਾ ਵਿੱਚ PRTC ਦੀ ਬੱਸ ਹੋਈ ਲੁੱਟ ਦਾ ਸ਼ਿਕਾਰ, ਅਣਪਛਾਤੇ ਵਿਅਕਤੀਆਂ ਵੱਲੋਂ ਭੰਨਤੋੜ
ਬਠਿੰਡਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰੀ ਵਾਰਦਾਤ ਬਠਿੰਡਾ ਦੇ ਪਿੰਡ ਬਾਹਮਣ ਦੀਵਾਨਾ ਨੇੜੇ ਸ਼ੁੱਕਰਵਾਰ ਦੇਰ ਰਾਤ ਵਾਪਰੀ ਹੈ। ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ PRTC ਦੀ ਬੱਸ ਨੂੰ ਰੋਕ ਕੇ ਉਸ ਦੀ ਭੰਨਤੋੜ ਕੀਤੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਬੱਸ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਤੋਂ ਬਾਅਦ ਬੱਸ ਚਾਲਕ ਨੇ ਬੱਸ ਨੂੰ ਰੋਕ ਕੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਪੀਆਰਟੀਸੀ ਯੂਨੀਅਨ ਨੂੰ ਦਿੱਤੀ। ਬਠਿੰਡਾ ਵਿੱਚ PRTC ਦੀ ਬੱਸ ਹੋਈ ਲੁੱਟ ਦਾ ਸ਼ਿਕਾਰ, ਅਣਪਛਾਤੇ ਵਿਅਕਤੀਆਂ ਵੱਲੋਂ ਭੰਨਤੋੜ, ਕੰਡਕਟਰ ਦਾ ਪੈਸਿਆਂ ਵਾਲਾ ਬੈਗ ਲੈ ਕੇ ਹੋਏ ਫਰਾਰ
- - - - - - - - - Advertisement - - - - - - - - -