(Source: ECI/ABP News)
Blast in Kargil: ਕਾਰਗਿਲ 'ਚ ਹੋਇਆ ਧਮਾਕਾ, 2 ਦੀ ਮੌਤ, 10 ਜ਼ਖਮੀ
Blast in Kargil: ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ।
![Blast in Kargil: ਕਾਰਗਿਲ 'ਚ ਹੋਇਆ ਧਮਾਕਾ, 2 ਦੀ ਮੌਤ, 10 ਜ਼ਖਮੀ Blast in Kargil, 2 dead, 10 injured Blast in Kargil: ਕਾਰਗਿਲ 'ਚ ਹੋਇਆ ਧਮਾਕਾ, 2 ਦੀ ਮੌਤ, 10 ਜ਼ਖਮੀ](https://feeds.abplive.com/onecms/images/uploaded-images/2023/08/19/d1dc714dca50734b55ffb242191cd87d1692404957680700_original.jpg?impolicy=abp_cdn&imwidth=1200&height=675)
Blast in Kargil: ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਤੋਂ ਦਿਲ ਦਹਿਲਾਉਣ ਅਤੇ ਡਰਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਕਾਰਗਿਲ ਖੇਤਰ ਦੇ ਦਰਾਸ ਜ਼ਿਲ੍ਹੇ ਵਿੱਚ ਇੱਕ ਕਬਾੜਖਾਨੇ ਦੇ ਕੋਲ ਇੱਕ ਸ਼ੱਕੀ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕਬਾੜੀਏ ਦੀ ਦੁਕਾਨ ਦੇ ਅੰਦਰ ਸ਼ੱਕੀ ਚੀਜ਼ ਵਿਚ ਧਮਾਕਾ ਹੋਣ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੁਣ ਤੱਕ ਪ੍ਰਾਪਤ ਰਿਪੋਰਟਾਂ ਅਨੁਸਾਰ ਦਰਾਸ ਦੇ ਕਬਾੜੀ ਨਾਲੇ ਕੋਲ ਇੱਕ ਸ਼ੱਕੀ ਧਮਾਕਾ ਹੋਇਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਉਪ ਜ਼ਿਲ੍ਹਾ ਹਸਪਤਾਲ ਦਰਾਸ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਧਮਾਕਾ ਦੀ ਖਬਰ ਤੋਂ ਬਾਅਦ ਕਾਰਗਿਲ ਖੇਤਰ ਦੇ ਦਰਾਸ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਲੋਕ ਕਾਫੀ ਸਹਿਮੇ ਅਤੇ ਡਰੇ ਹੋਏ ਹਨ।
ਹੋਰ ਪੜ੍ਹੋ : ਪੰਜਾਬ ਦੇ 8 ਜ਼ਿਲਿਆਂ 'ਚ ਹੜ੍ਹ ਦੇ ਕਹਿਰ ਕਾਰਨ 4 ਦੀ ਮੌਤ, ਕਈ ਸਕੂਲਾਂ 'ਚ ਛੁੱਟੀਆਂ, ਟਰੇਨਾਂ ਵੀ ਰੱਦ
ਦਰਾਸ 'ਚ ਹੋਏ ਸ਼ੱਕੀ ਧਮਾਕੇ ਸਬੰਧੀ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੌਕੇ ਤੋਂ ਸਬੂਤ ਵੀ ਇਕੱਠੇ ਕੀਤੇ ਹਨ। ਹੁਣ ਇਸ ਧਮਾਕੇ ਦੀ ਕਿਸਮ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ : ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਸੁਰੱਖਿਅਤ ਜ਼ੋਨ ‘ਚ, ਸਥਿਤੀ ਕਾਬੂ ਹੇਠ : ਡਿਪਟੀ ਕਮਿਸ਼ਨਰ ਰੂਪਨਗਰ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)