ਚੰਡੀਗੜ੍ਹ: ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਸ਼ਮੀਰੀ ਕੁੜੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਰੰਧਾਵਾ ਨੇ ਖੱਟਰ ਤੋਂ ਮੁਆਫ਼ੀ ਮੰਗਣ ਦੀ ਗੱਲ ਵੀ ਕਹੀ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਬਿਆਨ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਸਾਰਿਆਂ ਦੀਆਂ ਧੀਆਂ ਬਰਾਬਰ ਹੁੰਦੀਆਂ ਹਨ ਅਤੇ ਮੁੱਖ ਮੰਤਰੀ ਦਾ ਕਸ਼ਮੀਰੀ ਬਹੂਆਂ ਲਿਆਉਣ ਵਾਲਾ ਬਿਆਨ ਗ਼ੈਰਜ਼ਿੰਮੇਵਾਰਾਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਸ਼ਮੀਰੀ ਧੀਆਂ-ਭੈਣਾਂ ਬਾਰੇ ਅਜਿਹੇ ਬਿਆਨ ਦੇਣ ਵਾਲਿਆਂ ਦੀ ਕਰੜੀ ਅਲੋਚਨਾ ਕੀਤੀ ਸੀ ਤੇ ਸਿੱਖਾਂ ਨੂੰ ਅਜਿਹਾ ਹੋਣੋਂ ਰੋਕਣ ਦੀ ਗੱਲ ਵੀ ਕਹੀ ਸੀ।
ਖੱਟਰ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਵਿਧਾਇਕ ਵੀ ਪਾਰਟੀ ਦੇ ਕੁਆਰੇ ਵਰਕਰਾਂ ਨੂੰ ਕਸ਼ਮੀਰ ਵਿੱਚ ਵਿਆਹ ਕਰਵਾਉਣ ਦੀ ਸਲਾਹ ਦੇ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਮਨਸੂਖ਼ ਕਰਨ ਤੋਂ ਬਾਅਦ ਕਸ਼ਮੀਰੀ ਔਰਤਾਂ ਨੂੰ ਕਾਨੂੰਨੀ ਤੌਰ 'ਤੇ ਬਾਹਰਲੇ ਸੂਬੇ ਵਿੱਚ ਵਿਆਹ ਕਰਵਾਉਣ 'ਤੇ ਜੰਮੂ-ਕਸ਼ਮੀਰ ਵਿਚਲੀ ਜਾਇਦਾਦ 'ਤੇ ਹੱਕ ਹਾਸਲ ਹੋ ਗਏ ਹਨ। ਪਹਿਲਾਂ ਉਨ੍ਹਾਂ ਨੂੰ ਇਹ ਹੱਕ ਨਹੀਂ ਸੀ। ਅਜਿਹੇ ਵਿੱਚ ਸੋਸ਼ਲ ਮੀਡੀਆ ਅਤੇ ਸੱਤਾਧਾਰੀ ਸਫਾਂ ਵਿੱਚ ਕਸ਼ਮੀਰੀ ਔਰਤਾਂ ਨੂੰ ਕੋਝੇ ਮਜ਼ਾਕ ਦਾ ਪਾਤਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਕਸ਼ਮੀਰੀ ਬਹੂਆਂ ਲਿਆਉਣ ਦੇ ਬਿਆਨ 'ਤੇ ਖੱਟਰ ਖ਼ਿਲਾਫ਼ ਡਟੇ ਪੰਜਾਬ ਦੇ ਮੰਤਰੀ
ਏਬੀਪੀ ਸਾਂਝਾ
Updated at:
10 Aug 2019 01:58 PM (IST)
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਬਿਆਨ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਸਾਰਿਆਂ ਦੀਆਂ ਧੀਆਂ ਬਰਾਬਰ ਹੁੰਦੀਆਂ ਹਨ ਅਤੇ ਮੁੱਖ ਮੰਤਰੀ ਦਾ ਕਸ਼ਮੀਰੀ ਬਹੂਆਂ ਲਿਆਉਣ ਵਾਲਾ ਬਿਆਨ ਗ਼ੈਰਜ਼ਿੰਮੇਵਾਰਾਨਾ ਹੈ।
- - - - - - - - - Advertisement - - - - - - - - -