ਨਵੀਂ ਦਿੱਲੀ: ਉਤਰ ਪ੍ਰਦੇਸ਼ ਦੇ ਮੁਜਫਰਨਗਰ 'ਚ ਵੱਡਾ ਰੇਲ ਹਾਦਸਾ ਵਾਪਰ ਗਿਆ। ਮੁਜਫਰਨਗਰ 'ਚ ਖਤੌਲੀ ਨੇੜੇ ਕਲਿੰਗ ਉਤਕਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਪੁਰੀ ਤੋਂ ਹਰਿਦੁਆਰ ਜਾ ਰਹੀ ਰੇਲ ਦੇ 6 ਡੱਬੇ ਪਟੜੀ ਤੋਂ ਉਤਰ ਗਏ,ਜਿਸ ਕਾਰਨ 5 ਲੋਕਾਂ ਦੇ ਮਰਨ ਦੀ ਖ਼ਬਰ ਹੈ ਤੇ ਹਾਦਸੇ 'ਚ 30 ਤੋਂ ਵੱਧ ਯਾਤਰੀ ਜ਼ਖ਼ਮੀ ਦੱਸੇ ਜਾ ਰਹੇ ਨੇ। ਇਹ ਹਾਦਸਾ ਤਕਰੀਬਨ 5 ਵੱਜ ਕੇ 46 ਮਿੰਟ 'ਤੇ ਖਤੌਲੀ 'ਚ ਵਾਪਰਿਆ। ਇਸ ਰੇਲ ਨੂੰ 9 ਵਜੇ ਹਰਿਦੁਆਰ ਪਹੁੰਚਣਾ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਰੇਲ ਦਾ ਡੱਬਾ ਇਕ ਘਰ 'ਚ ਜਾ ਵੜਿਆ। ਦੋ ਡੱਬੇ ਬੁਰੀ ਤਰ੍ਹਾਂ ਇਕ ਦੂਜੇ 'ਤੇ ਚੜ ਗਏ।