ਨਵੀਂ ਦਿੱਲੀ: ਪੁਲਿਸ ਨੇ ਇੱਕ ਔਰਤ ਨੂੰ ਆਪਣੀ ਸੌਕਣ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। 28 ਸਾਲ ਦੀ ਇਸ ਔਰਤ ਕਲਿਆਣ ਦੀ ਰਹਿਣ ਵਾਲੀ ਹੈ, ਉਸ 'ਤੇ ਆਪਣੇ ਪਤੀ ਦੀ ਦੂਜੀ ਪਤਨੀ ਦਾ ਕਤਲ ਕਰਨ ਦੇ ਇਲਜ਼ਾਮ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਯਾਸਮਿਨ ਅਨਸਾਰੀ ਦਾ ਆਪਣੇ ਪਤੀ ਵਾਹਿਦ ਨਾਲ ਰਿਸ਼ਤਾ ਸੁਖਾਵਾਂ ਨਹੀਂ ਸੀ। ਵਾਹਿਦ ਆਪਣੀਆਂ ਦੋਵੇਂ ਪਤਨੀਆਂ ਤੇ ਦੋ ਬੱਚਿਆਂ ਨਾਲ ਪਿੰਡ ਬਿਡੇਲੀ ਵਿਚ ਰਹਿੰਦਾ ਸੀ।
ਮੁਲਜ਼ਮ ਪਤਨੀ ਨੇ ਪਤੀ ਨਾਲ ਝਗੜਾ ਹੋਣ ਤੋਂ ਬਾਅਦ ਘਰ ਛੱਡ ਦਿੱਤਾ ਸੀ ਅਤੇ ਉਸ ਨੂੰ ਸ਼ਬਦੀ ਤਲਾਕ ਵੀ ਦੇ ਦਿੱਤਾ ਸੀ। ਪਰ ਯਾਸਮੀਨ ਕੁਝ ਦਿਨ ਬਾਅਦ ਹੀ ਘਰ ਵਾਪਿਸ ਆ ਗਈ ਸੀ। ਪੁਲਿਸ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਦੋਵੇਂ ਪਤਨੀਆਂ ਵਿਚਕਾਰ ਛਗੜਾ ਹੋਇਆ ਸੀ। ਛਗੜੇ ਦੌਰਾਨ ਯਾਸਮੀਨ ਨੇ ਰੇਸ਼ਮਾ ਦਾ ਕੱਪੜੇ ਨਾਲ ਗਲਾ ਘੋਟ ਕੇ ਉਸ ਨੂੰ ਮਾਰ ਦਿੱਤਾ।
ਪੁਲਿਸ ਨੇ ਯਾਸਮੀਨ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।