Qutub Minar: ਦਿੱਲੀ ਦੀ ਸਾਕੇਤ ਅਦਾਲਤ ਨੇ ਕੁਤੁਬ ਮੀਨਾਰ ਕੰਪਲੈਕਸ ਵਿੱਚ ਰੱਖੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਨ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦਿੱਲੀ ਦੀ ਸਾਕੇਤ ਅਦਾਲਤ 9 ਜੂਨ ਨੂੰ ਆਪਣਾ ਹੁਕਮ ਸੁਣਾਏਗੀ, ਜਿਸ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਕੀ ਇਸ ਮਾਮਲੇ ਦੀ ਸੁਣਵਾਈ ਸਿਵਲ ਜੱਜ ਅੱਗੇ ਇਕ ਵਾਰ ਫਿਰ ਹੋਵੇਗੀ ਜਾਂ ਨਹੀਂ ਕਿਉਂਕਿ ਪਹਿਲਾਂ ਸਿਵਲ ਜੱਜ ਨੇ ਪੂਜਾ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ ਸੀ।
ਮੰਗਲਵਾਰ ਨੂੰ ਸਾਕੇਤ ਅਦਾਲਤ ਵਿੱਚ ਸੁਣਵਾਈ ਦੌਰਾਨ ਹਿੰਦੂ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਕੰਪਲੈਕਸ 27 ਮੰਦਰਾਂ ਨੂੰ ਢਾਹ ਕੇ ਬਣਾਇਆ ਗਿਆ ਸੀ। ਇਹ ਗੱਲ ਸਪੱਸ਼ਟ ਹੈ ਤੇ ਇਹ ਵੀ ਦੱਸਿਆ ਗਿਆ ਹੈ ਕਿ ਕੈਂਪਸ ਹੈ। ਇਹ ਗੱਲ ਹੇਠਲੀ ਅਦਾਲਤ (ਸਿਵਲ ਜੱਜ) ਨੂੰ ਵੀ ਦੱਸੀ ਗਈ ਪਰ ਉਸ ਨੇ ਕੇਸ ਖਾਰਜ ਕਰ ਦਿੱਤਾ ਸੀ।
ਹਿੰਦੂ ਪੱਖ ਨੇ ਦਿੱਤੀ ਇਹ ਦਲੀਲ
ਹਿੰਦੂ ਪੱਖ ਨੇ ਦਲੀਲ ਦਿੱਤੀ ਕਿ ਅਸੀਂ ਪਟੀਸ਼ਨ 'ਚ ਮੰਗ ਕੀਤੀ ਹੈ ਕਿ ਉਥੇ ਦੇਵੀ-ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਨੂੰ ਪੂਜਾ ਕਰਨ ਦਾ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਇੱਕ ਟਰੱਸਟ ਬਣਾਉਣ ਦੀ ਵੀ ਮੰਗ ਕੀਤੀ ਜੋ ਇਨ੍ਹਾਂ ਮੰਦਰਾਂ ਅਤੇ ਮੂਰਤੀਆਂ ਦੀ ਸੰਭਾਲ ਕਰੇਗਾ। ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਕੰਪਲੈਕਸ ਮੰਦਰਾਂ ਨੂੰ ਢਾਹ ਕੇ ਬਣਾਇਆ ਗਿਆ ਹੈ ਤੇ ਜਦੋਂ ਇਹ ਸਾਬਤ ਹੋ ਗਿਆ ਹੈ ਤਾਂ ਇਸ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ।
ਕੋਰਟ ਨੇ ਕੀਤੇ ਇਹ ਸਵਾਲ
ਸੁਣਵਾਈ ਦੌਰਾਨ ਅਦਾਲਤ ਨੇ ਹਿੰਦੂ ਪੱਖ ਤੋਂ ਪੁੱਛਿਆ ਕਿ ਤੁਸੀਂ ਚਾਹੁੰਦੇ ਹੋ ਕਿ ਸਮਾਰਕ (Monument ) ਨੂੰ ਪੂਜਾ ਸਥਾਨ 'ਚ ਤਬਦੀਲ ਕੀਤਾ ਜਾਵੇ? ਇਹ ਕਿਸ ਆਧਾਰ 'ਤੇ ਕੀਤਾ ਜਾ ਸਕਦਾ ਹੈ? ਅਦਾਲਤ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹਿੰਦੂ ਪੱਖ ਦੇ ਵਕੀਲ ਨੇ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ ਅਧੀਨ ਕਈ ਅਜਿਹੇ ਸਮਾਰਕ ਹਨ, ਜਿੱਥੇ ਪੂਜਾ ਦਾ ਅਧਿਕਾਰ ਮਿਲਦਾ ਹੈ। ਜਿਸ 'ਤੇ ਅਦਾਲਤ ਨੇ ਇੱਕ ਵਾਰ ਫਿਰ ਸਵਾਲ ਪੁੱਛਿਆ ਅਤੇ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਇਸ ਨੂੰ ਧਾਰਮਿਕ ਸਥਾਨ 'ਚ ਤਬਦੀਲ ਕੀਤਾ ਜਾਵੇ?
ਅਦਾਲਤ ਵੱਲੋਂ ਪੁੱਛੇ ਸਵਾਲ 'ਤੇ ਹਿੰਦੂ ਪੱਖ ਦੇ ਵਕੀਲ ਨੇ ਕਿਹਾ ਕਿ ਹਾਂ, ਅਜਿਹਾ ਕੀਤਾ ਜਾ ਸਕਦਾ ਹੈ। ਜੇਕਰ ਇਹ ਮੰਦਰ ਹੈ ਤਾਂ ਸਾਨੂੰ ਪੂਜਾ ਕਰਨ ਦਾ ਅਧਿਕਾਰ ਕਿਉਂ ਨਹੀਂ ਮਿਲ ਸਕਦਾ? ਕਿਉਂਕਿ ਰੱਬ ਕਦੇ ਖ਼ਤਮ ਨਹੀਂ ਹੁੰਦਾ, ਇਹ ਹਿੰਦੂਆਂ ਦਾ ਵਿਸ਼ਵਾਸ ਹੈ।
ਅਦਾਲਤ ਨੇ ਹਿੰਦੂ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇੱਕ ਵਾਰ ਫਿਰ ਸਵਾਲ ਕੀਤਾ ਕਿ ਜੇਕਰ 800 ਸਾਲ ਬਗੈਰ ਪੂਜਾ-ਪਾਠ ਦੇ ਰਹੇ ਤਾਂ ਹੁਣ ਤੁਸੀਂ ਇਸ ਨੂੰ ਕਿਉਂ ਬਦਲਣਾ ਚਾਹੁੰਦੇ ਹੋ? ਨਾਲੇ, ਜਿਸ ਦੀ ਤੁਸੀਂ ਮੰਗ ਕਰ ਰਹੇ ਹੋ, ਉਹ ਪੂਜਾ ਦਾ ਹੱਕ ਤੁਹਾਨੂੰ ਕਿਵੇਂ ਮਿਲਿਆ? ਕੀ ਇਹ ਮੌਲਿਕ ਅਧਿਕਾਰ ਹੈ ਜਾਂ ਸੰਵਿਧਾਨਕ ਅਧਿਕਾਰ? ਅਦਾਲਤ ਨੇ ਕਿਹਾ ਕਿ ਭਗਵਾਨ ਦੀਆਂ ਮੂਰਤੀਆਂ ਹੋਣ 'ਤੇ ਕੋਈ ਵਿਵਾਦ ਨਹੀਂ ਹੈ, ਪਰ ਤੁਹਾਨੂੰ ਪੂਜਾ ਕਰਨ ਦਾ ਅਧਿਕਾਰ ਕਿਵੇਂ ਮਿਲਿਆ, ਦੱਸੋ?
ਹਿੰਦੂ ਧਿਰ ਦੇ ਵਕੀਲ ਨੇ ਦਿੱਤਾ ਜਵਾਬ
ਅਦਾਲਤ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਹਿੰਦੂ ਪੱਖ ਦੇ ਵਕੀਲ ਨੇ ਕਿਹਾ ਕਿ ਇਹ ਸੰਵਿਧਾਨਕ ਅਧਿਕਾਰ ਦੀ ਧਾਰਾ 25 (ਧਰਮ ਦਾ ਪਾਲਣ ਕਰਨ ਦਾ ਅਧਿਕਾਰ) ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਪੂਜਾ ਦੇ ਅਧਿਕਾਰ ਦਾ ਜ਼ਿਕਰ ਕਰਦਿਆਂ ਇਸ ਨੂੰ ਮੌਲਿਕ ਅਧਿਕਾਰ ਵੀ ਕਿਹਾ। ਇਸ ਦੌਰਾਨ ਹਿੰਦੂ ਪੱਖ ਦੇ ਵਕੀਲ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਮੰਦਰਾਂ ਨੂੰ ਢਾਹੁਣ ਤੋਂ ਬਾਅਦ ਬਣਾਈ ਗਈ ਥਾਂ ਨੂੰ ਮਸਜਿਦ ਕਹਿਣਾ ਠੀਕ ਹੈ? ਉਸ ਸਥਾਨ 'ਤੇ ਨਮਾਜ਼ ਨਹੀਂ ਹੁੰਦੀ ਅਤੇ ਭਾਰਤ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹਨ ਜੋ ਭਾਰਤੀ ਪੁਰਾਤੱਤਵ ਸਰਵੇਖਣ ਵਲੋਂ ਸੁਰੱਖਿਅਤ ਹਨ।
ਇੰਨਾ ਹੀ ਨਹੀਂ Places of Worship Act ਵੀ ਇੱਥੇ ਲਾਗੂ ਨਹੀਂ ਹੁੰਦਾ ਕਿਉਂਕਿ ਇਹ ASI ਦੇ ਅਧੀਨ ਆਉਂਦਾ ਹੈ ਅਤੇ ਪ੍ਰਾਚੀਨ ਸਮਾਰਕ ਐਕਟ ਵਿੱਚ ਅਪਵਾਦ ਦਿੱਤਾ ਗਿਆ ਹੈ। ਕੋਈ ਵੀ ਸਮਾਰਕ ਜੋ 1958 ਦੇ ਸਮਾਰਕ ਐਕਟ ਦੇ ਅਧੀਨ ਆਉਂਦਾ ਹੈ, ਉਸ ਨੂੰ ਪੂਜਾ ਸਥਾਨ ਐਕਟ ਦੇ ਦਾਇਰੇ ਤੋਂ ਬਾਹਰ ਮੰਨਿਆ ਜਾਵੇਗਾ। ਜਦੋਂ ਕਿ ਸਿਵਲ ਜੱਜ ਨੇ ਪੂਜਾ ਐਕਟ ਦੀ ਗੱਲ ਕਰਕੇ ਹੀ ਕੇਸ ਖਾਰਜ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਬਰਖਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਓਐਸਡੀ ਪ੍ਰਦੀਪ ਨਾਲ ਮਿਲ ਇੰਝ ਬੁਣਿਆ ਭ੍ਰਿਸ਼ਟਾਚਾਰ ਦਾ ਜਾਲ, ਸੀਐਮ ਭਗਵੰਤ ਮਾਨ ਪਤਾ ਲੱਗਾ ਤਾਂ ਖੁਦ ਹੀ ਫਸ ਗਿਆ, ABP Sanjha ਹੱਥ ਲੱਗਾ ਪੂਰੀ ਡਿਟੇਲ