ਪੜਚੋਲ ਕਰੋ
Advertisement
ਜੇ ਰਾਫੇਲ UPA ਵੇਲੇ ਨਾਲੋਂ ਸਸਤਾ ਤਾਂ 126 ਦੀ ਬਜਾਏ 36 ਹੀ ਕਿਉਂ ਖਰੀਦੇ?
ਨਵੀਂ ਦਿੱਲੀ: ਕਾਂਗਰਸ ਕਿਸੇ ਨਾ ਕਿਸੇ ਮੁੱਦੇ ’ਤੇ ਬੀਜੇਪੀ ਸਰਕਾਰ ਨੂੰ ਘੇਰ ਰਹੀ ਹੈ। ਇਨ੍ਹਾਂ ਵਿੱਚੋਂ ਰਾਫੇਲ ਸੌਦਾ ਅਹਿਮ ਹੈ। ਮੋਦੀ ਸਰਕਾਰ ’ਤੇ ਕਾਂਗਰਸ ਨੇ ਅੱਜ ਫਿਰ ਜ਼ੋਰਦਾਰ ਹਮਲਾ ਕੀਤਾ ਹੈ। ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਰੱਖਿਆ ਮੰਤਰੀ ਕੇ ਐਂਟਨੀ ਨੇ ਪੁੱਛਿਆ ਹੈ ਕਿ ਜੇ UPA ਦੇ ਦੌਰ ਤੋਂ ਸਸਤਾ ਰਾਫੇਲ ਖਰੀਦਿਆ ਗਿਆ ਹੈ ਤਾਂ ਜਹਾਜ਼ਾਂ ਦੀ ਗਿਣਤੀ 126 ਦੀ ਬਜਾਏ 36 ਕਿਉਂ ਘਟਾਈ ਗਈ।
ਐਂਟਨੀ ਨੇ ਕਿਹਾ ਕਿ ਰੱਖਿਆ ਮੰਤਰੀ ਮੁਤਾਬਕ ਉਨ੍ਹਾਂ UPA ਤੋਂ 9 ਫੀਸਦੀ ਸਸਤੇ ਰਾਫੇਲ ਖਰੀਦੇ, ਵਿੱਤ ਮੰਤਰੀ ਕਹਿੰਦੇ ਹਨ ਕਿ 20 ਫੀਸਦੀ ਸਸਤੇ ਖਰੀਦੇ ਤੇ ਹਵਾਈ ਫੌਜ ਦੇ ਸਾਬਕਾ ਖਿਡਾਰੀ ਮੁਤਾਬਕ ਜਹਾਜ਼ 40 ਫੀਸਦੀ ਸਸਤੇ ਖਰੀਦੇ ਗਏ। ਜੇ ਇੰਨਾ ਹੀ ਸਸਤਾ ਹੈ ਤਾਂ ਉਨ੍ਹਾਂ 126 ਤੋਂ ਜ਼ਿਆਦਾ ਜਹਾਜ਼ ਕਿਉਂ ਨਹੀਂ ਖਰੀਦੇ?
Recently, Law Minister claimed that in new agreement, aircraft is 9% cheaper than UPA deal. FM told it is 20% cheaper. Officer of IAF told it is 40% cheaper. Why did they not buy more than 126 if it was cheaper?: AK Antony, Congress pic.twitter.com/LrtEivqOKL
— ANI (@ANI) September 18, 2018
ਮੋਦੀ ਨੇ ਦੇਸ਼ ਦਾ ਨੁਕਸਾਨ ਕੀਤਾਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਵੇਖਦਿਆਂ 126 ਤੋਂ ਵੱਧ ਜਹਾਜ਼ਾਂ ਦੀ ਲੋੜ ਹੈ ਪਰ ਮੋਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਸਾਲ 2000 ਵਿੱਚ ਦੇਸ਼ ਨੂੰ 126 ਜਹਾਜ਼ਾਂ ਦੀ ਲੋੜ ਸੀ। UPA ਨੇ 2007 ਵਿੱਚ ਇਸ ਸਬੰਧੀ ਟੈਂਡਰ ਕੱਢਿਆ ਗਿਆ ਸੀ। ਡੀਲ ਵਿੱਚ 18 ਤਿਆਰ ਜਹਾਜ਼ ਭਾਰਤ ਆਉਣੇ ਸੀ ਤੇ ਬਾਕੀ 108 ਦੇਸ਼ ਦੀ ਐਰੋਸਪੇਸ ਡਿਫੈਂਸ ਕੰਪਨੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਨੇ ਬਣਾਉਣੇ ਸੀ। ਇਸ ਡੀਲ ਨਾਲ ਟਰਾਂਸਫਰ ਆਫ ਟੈਕਨਾਲੋਜੀ ਤਹਿਤ HAL ਨੂੰ ਤਕਨੀਕ ਮਿਲਦੀ ਤੇ ਦੇਸ਼ ਵਿੱਚ ਰੁਜ਼ਗਾਰ ਪੈਦਾ ਹੋਣਾ ਸੀ ਪਰ ਮੋਦੀ ਸਰਕਾਰ ਨੇ ਇਸ ਡੀਲ ਨੂੰ ਹੀ ਬਦਲ ਦਿੱਤਾ। ਹੁਣ ਟਰਾਂਸਫਰ ਆਫ ਟੈਕਨਾਲੋਜੀ ਨਾ ਮਿਲਣ ਕਰਕੇ ਦੇਸ਼ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾ ਜਹਾਜ਼ ਸਤੰਬਰ 2019 ਤਕ ਆਏਗਾ ਤੇ 2022 ਤਕ 36 ਜਹਾਜ਼ਾਂ ਦੀ ਪੂਰੀ ਖੇਪ ਆਏਗੀ। ਮੋਦੀ ਸਰਕਾਰ ਨੇ ਪਿਛਲੀ ਡੀਲ ਰੱਦ ਕੀਤੇ ਬਗੈਰ ਨਵੀਂ ਡੀਲ ਕਰ ਲਈ। ਇਸ ਤੋਂ ਸਾਫ ਹੈ ਕਿ ਮੋਦੀ ਸਰਕਾਰ ਨੇ ਰੱਖਿਆ ਸੌਦੇ ਦੀ ਉਲੰਘਣਾ ਕੀਤੀ ਹੈ। ਕਾਂਗਰਸ ਨੇ ਇਸ ਮਾਮਲੇ ਵਿੱਚ ਸੰਯੁਕਤ ਸੰਸਦੀ ਕਮੇਟੀ (JCP) ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਧਰਮ
Advertisement