ਪਾਕਿਸਤਾਨ-ਚੀਨ 'ਤੇ ਭਾਰਤ ਦੀ ਬੜ੍ਹਤ, ਰਾਫੇਲ ਲੜਾਕੂ ਜਹਾਜ਼ ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ
ਰਾਫੇਲ ਜਦੋਂ ਆਸਮਾਨ 'ਚ ਉੱਡਦਾ ਹੈ ਤਾਂ ਕਈ ਸੌ ਕਿਲੋਮੀਟਰ ਤਕ ਦੁਸ਼ਮਨ ਦਾ ਕੋਈ ਵੀ ਜਹਾਜ਼ ਹੈਲੀਕੌਪਟਰ ਜਾਂ ਡਰੋਨ ਕੋਲ ਨਹੀਂ ਫਟਕ ਸਕਦਾ। ਰਾਫੇਲ ਦੁਸ਼ਮਨ ਦੀ ਹੱਦ ਅੰਦਰ ਦਾਖਲ ਹੋ ਕੇ ਬੰਬਾਰੀ ਕਰਕੇ ਤਬਾਹੀ ਮਚਾ ਸਕਦਾ ਹੈ। ਇਸ ਲਈ ਰਾਫੇਲ ਨੂੰ ਮਲਟੀ ਰੋਲ ਲੜਾਕੂ ਜਹਾਜ਼ ਕਿਹਾ ਜਾਂਦਾ ਹੈ।
ਅੰਬਾਲਾ: ਪੰਜ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਅੱਜ ਅੰਬਾਲਾ ਏਅਰਬੇਸ 'ਤੇ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਹੋ ਗਈ। ਇਹ ਜਹਾਜ਼ ਹਵਾਈ ਫੌਜ ਦੇ 17ਵੇਂ ਸਕੁਵਾਡ੍ਰਨ, 'ਗੋਲਡਨ ਐਰੋ' ਦਾ ਹਿੱਸਾ ਹੋਣਗੇ। ਅੰਬਾਲਾ 'ਚ ਹੀ ਰਾਫੇਲ ਫਾਇਟਰ ਜੈਟਸ ਦੀ ਪਹਿਲੀ ਸਕੁਵਾਡ੍ਰਨ ਤਾਇਨਾਤ ਹੋਵੇਗੀ। ਇਸ ਸਕੁਵਾਡ੍ਰਨ 'ਚ 18 ਰਾਫੇਲ ਲੜਾਕੂ ਜਹਾਜ਼, ਤਿੰਨ ਟ੍ਰੈਨਰ ਤੇ ਬਾਕੀ 15 ਫਾਇਟਰ ਜੈਟਸ ਹੋਣਗੇ।
ਦੁਸ਼ਮਨ ਦੀ ਸਰਹੱਦ 'ਚ ਦਾਖਲ ਹੋ ਕੇ ਹਮਲਾ ਕਰਨ ਦੇ ਸਮਰੱਥ ਰਾਫੇਲ:
ਰਾਫੇਲ ਲੜਾਕੂ ਜਹਾਜ਼ 4.5 ਜੈਨਰੇਸ਼ਨ ਮੀਡ ਓਮਨੀ-ਪੋਟੇਂਟ ਰੋਲ ਏਅਰਕ੍ਰਾਫਟ ਹੈ। ਮਲਟੀਰੋਲ ਹੋਣ ਕਾਰਨ ਦੋ ਇੰਜਣ ਵਾਲਾ ਰਾਫੇਲ ਫਾਇਟਰ ਜੈਟ ਏਅਰ-ਸੁਪ੍ਰੇਮੈਸੀ ਯਾਨੀ ਹਵਾ 'ਚ ਆਪਣੀ ਬਾਦਸ਼ਾਹਤ ਕਾਇਮ ਕਰਨ ਦੇ ਨਾਲ-ਨਾਲ ਦੁਸ਼ਮਨ ਦੀ ਸਰਹੱਦ 'ਚ ਘੁਸ ਕੇ ਹਮਲਾ ਕਰਨ ਦੇ ਵੀ ਸਮਰੱਥ ਹੈ।
ਰਾਫੇਲ ਜਦੋਂ ਆਸਮਾਨ 'ਚ ਉੱਡਦਾ ਹੈ ਤਾਂ ਕਈ ਸੌ ਕਿਲੋਮੀਟਰ ਤਕ ਦੁਸ਼ਮਨ ਦਾ ਕੋਈ ਵੀ ਜਹਾਜ਼ ਹੈਲੀਕੌਪਟਰ ਜਾਂ ਡਰੋਨ ਕੋਲ ਨਹੀਂ ਫਟਕ ਸਕਦਾ। ਰਾਫੇਲ ਦੁਸ਼ਮਨ ਦੀ ਹੱਦ ਅੰਦਰ ਦਾਖਲ ਹੋ ਕੇ ਬੰਬਾਰੀ ਕਰਕੇ ਤਬਾਹੀ ਮਚਾ ਸਕਦਾ ਹੈ। ਇਸ ਲਈ ਰਾਫੇਲ ਨੂੰ ਮਲਟੀ ਰੋਲ ਲੜਾਕੂ ਜਹਾਜ਼ ਕਿਹਾ ਜਾਂਦਾ ਹੈ।
ਮੇਟਿਓਰ ਮਿਜ਼ਾਇਲ ਨਾਲ ਲੈਸ ਰਾਫੇਲ:
ਰਾਫੇਲ ਅਤਿ ਆਧੁਨਿਕ ਹਥਿਆਰਾਂ ਤੇ ਮਿਜ਼ਾਇਲਾਂ ਨਾਲ ਲੈਸ ਹੈ। ਸਭ ਤੋਂ ਖਾਸ ਹੈ ਦੁਨੀਆਂ ਦੀ ਸਭ ਤੋਂ ਘਾਤਕ ਸਮਝੀ ਜਾਣ ਵਾਲੀ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ METEOR ਮਿਜ਼ਾਇਲ। ਇਹ ਮਿਜ਼ਾਇਲ ਚੀਨ ਤਾਂ ਕੀ ਕਿਸੇ ਵੀ ਏਸ਼ੀਆਈ ਦੇਸ਼ ਕੋਲ ਨਹੀਂ ਹੈ। ਯਾਨੀ ਕਿ ਰਾਫੇਲ ਦੱਖਣੀ-ਏਸ਼ੀਆ 'ਚ ਗੇਮ-ਚੇਂਜਰ ਸਾਬਤ ਹੋ ਸਕਦਾ ਹੈ।
Weather update: ਇਨ੍ਹਾਂ ਥਾਵਾਂ 'ਤੇ ਬਾਰਸ਼ ਦਾ ਅਲਰਟ, ਗੜਗੜਾਹਟ ਨਾਲ ਵਰ੍ਹੇਗਾ ਮੀਂਹ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ