ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿੱਚ 20 ਜਵਾਨਾਂ ਦੀ ਸ਼ਹਾਦਤ ਦੇ ਮੁੱਦੇ 'ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਸਰਕਾਰ ਚੀਨੀ ਹਮਲੇ ਦੇ ਇਰਾਦੇ ਤੋਂ ਅਣਜਾਣ ਸੀ, ਜਿਸ ਦਾ ਭੁਗਤਾਨ ਭਾਰਤੀ ਸੈਨਿਕਾਂ ਨੂੰ ਕਰਨਾ ਪਿਆ।


ਸਰਕਾਰ ਸੁੱਤੀ ਰਹੀ, ਮੁੱਲ ਸਿਪਾਹੀਆਂ ਨੇ ਚੁਕਾਏ:

ਉਨ੍ਹਾਂ ਨੇ ਟਵੀਟ ਕਰਦਿਆਂ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਦੇ ਬਿਆਨ ਨਾਲ ਜੁੜੀਆਂ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ, “ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ ਗਲਵਾਨ ਘਾਟੀ ਵਿੱਚ ਚੀਨੀ ਹਮਲਾ ਪਹਿਲਾਂ ਤੋਂ ਯੋਜਨਾਬੱਧ ਸੀ। ਸਰਕਾਰ ਸੌਂ ਰਹੀ ਸੀ ਤੇ ਸਮੱਸਿਆ ਤੋਂ ਇਨਕਾਰ ਕੀਤਾ। ਸਾਡੇ ਸ਼ਹੀਦ ਸੈਨਿਕਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਈ।”



ਕਾਂਗਰਸ ਨੇਤਾ ਦੇ ਨਾਇਕ ਦੇ ਬਿਆਨ ਨਾਲ ਜੁੜੀ ਨਿਊਜ਼ ਰਿਪੋਰਟ ਮੁਤਾਬਕ, ਮੰਤਰੀ ਨੇ ਕਿਹਾ ਹੈ ਕਿ ਚੀਨ ਨੇ ਪਹਿਲਾਂ ਹੀ ਭਾਰਤੀ ਸੈਨਿਕਾਂ ‘ਤੇ ਹਮਲੇ ਦੀ ਯੋਜਨਾ ਬਣਾਈ ਸੀ ਤੇ ਭਾਰਤੀ ਸੁਰੱਖਿਆ ਬਲ ਇਸ ਦਾ ਢੁਕਵਾਂ ਜਵਾਬ ਦੇਣਗੇ।

ਇਹ ਵੀ ਪੜ੍ਹੋ:

ਅਮਰੀਕਾ ਨੂੰ ਚੀਨ ਦੀ ਨੀਅਤ 'ਤੇ ਸ਼ੱਕ, ਚੀਨ ਫਾਇਦਾ ਚੁੱਕਣ ਦੀ ਕੋਸ਼ਿਸ਼ 'ਚ

ਭਾਰਤ-ਚੀਨ ਝੜਪ ਤੋਂ ਬਾਅਦ 76 ਸੈਨਿਕ ਹਸਪਤਾਲ 'ਚ ਦਾਖਲ, ਹਾਲਾਤ ਸਥਿਰ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904