'ਰਾਜਨਾਥ ਸਿੰਘ ਨੇ ਸੰਸਦ 'ਚ ਬੋਲਿਆ ਝੂਠ, ਨਹੀਂ ਮਿਲਦਾ ਸ਼ਹੀਦ ਹੋਏ ਅਗਨੀਵੀਰ ਨੂੰ ਪੈਸਾ', ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕਰ ਦਿਖਾਇਆ ਪਰਿਵਾਰਕ ਮੈਂਬਰਾਂ ਦਾ ਦੁੱਖ
Rahul Gandhi On Agniveer Scheme: ਅਗਨੀਵੀਰ ਮਾਮਲੇ ਨੂੰ ਲੈ ਕੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਿਆ ਸੀ। ਪਰ ਰਾਜਨਾਥ ਸਿੰਘ ਨੇ ਸੰਸਦ ਦੇ ਵਿੱਚ ਕਿਹਾ ਕਿ ਸ਼ਹੀਦ ਹੋਏ ਅਗਨੀਵੀਰ ਨੂੰ ਇੱਕ ਕਰੋੜ..
Rahul Gandhi On Agniveer Scheme: ਅਗਨੀਵੀਰ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਾਤਾਰ ਸਵਾਲ ਪੁੱਛ ਰਹੀ ਹੈ। ਸੋਮਵਾਰ (1 ਜੁਲਾਈ) ਨੂੰ ਵੀ ਲੋਕ ਸਭਾ ਵਿੱਚ ਇਸ ਸੰਬੰਧੀ ਕਾਫੀ ਬਹਿਸ ਹੋਈ। ਅਗਨੀਵੀਰ ਮਾਮਲੇ ਨੂੰ ਲੈ ਕੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਜੋ ਕਿ ਭਗਵਾਨ ਸ਼ਿਵ ਦੀ ਫੋਟੋ ਦਿਖਾ ਕੇ ਆਪਣੀ ਗੱਲ ਕਰ ਰਹੇ ਸਨ, ਜਿਸ ਨੂੰ ਲੈ ਕੇ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਕਈ ਵਾਰ ਰੋਕਿਆ। ਹੁਣ ਵਿਰੋਧੀ ਧਿਰ ਦੇ ਨੇਤਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ, ਜਿਸ ਵਿੱਚ ਉਹ ਭਗਵਾਨ ਸ਼ਿਵ ਦੀ ਫੋਟੋ ਨਾਲ ਅਗਨੀਵੀਰ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਦੋਸ਼ ਲਗਾ ਰਹੇ ਹਨ।
ਰੱਖਿਆ ਮੰਤਰੀ 'ਤੇ ਝੂਠ ਬੋਲਣ ਦਾ ਦੋਸ਼
ਵੀਡੀਓ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, ''ਮੈਂ ਸੰਸਦ 'ਚ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਸੱਚ ਦੀ ਰੱਖਿਆ ਹਰ ਧਰਮ ਦੀ ਨੀਂਹ ਹੈ।'' ਇਸ ਦੇ ਜਵਾਬ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਗਵਾਨ ਸ਼ਿਵ ਦੀ ਫੋਟੋ ਦੇ ਸਾਹਮਣੇ ਪੂਰੇ ਹਿੰਦੁਸਤਾਨ ਨੂੰ, ਦੇਸ਼ ਦੀ ਸੈਨਾ ਨੂੰ ਅਤੇ ਅਗਨੀਵੀਰ ਦੇ ਲਈ ਦਿੱਤੇ ਜਾਣ ਵਾਲੇ ਮੁਆਵਜ਼ੇ ਬਾਰੇ ਝੂਠ ਬੋਲਿਆ।"
ਸ਼ਹੀਦ ਅਜੈ ਸਿੰਘ ਦਾ ਜ਼ਿਕਰ ਕੀਤਾ
ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਨੇ ਆਪਣੀ ਵੀਡੀਓ 'ਚ ਸ਼ਹੀਦ ਅਜੈ ਸਿੰਘ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੇ ਪਿਤਾ ਦੀ ਇਕ ਕਲਿੱਪ ਦਿਖਾਈ, ਜਿਸ 'ਚ ਉਹ ਕਹਿ ਰਹੇ ਹਨ, ''ਰਾਜਨਾਥ ਸਿੰਘ ਨੇ ਬਿਆਨ ਦਿੱਤਾ ਸੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦਿੱਤੇ ਗਏ ਹਨ। ਸਾਨੂੰ ਕੋਈ ਪੈਸਾ ਨਹੀਂ ਮਿਲਿਆ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਮਿਲੀ ਹੈ''। ਸੰਸਦ ਮੈਂਬਰ ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ 'ਤੇ ਸੰਸਦ 'ਚ ਝੂਠ ਬੋਲਣ ਦਾ ਦੋਸ਼ ਲਗਾਇਆ ਅਤੇ ਮੁਆਫੀ ਮੰਗਣ ਦੀ ਮੰਗ ਕੀਤੀ।
ਵਿਰੋਧੀ ਧਿਰ ਦੇ ਨੇਤਾ ਨੇ ਸਦਨ ਵਿੱਚ ਭਗਵਾਨ ਸ਼ਿਵ ਦੀ ਤਸਵੀਰ ਦਿਖਾਈ ਸੀ
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਦਨ ਵਿੱਚ ਭਗਵਾਨ ਸ਼ਿਵ ਦੀ ਤਸਵੀਰ ਦਿਖਾਉਂਦੇ ਹੋਏ ਕਿਹਾ ਕਿ ਸੱਚ, ਸਾਹਸ ਅਤੇ ਅਹਿੰਸਾ ਭਗਵਾਨ ਸ਼ੰਕਰ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਸੀ, ''ਭਗਵਾਨ ਸ਼ਿਵ ਕਹਿੰਦੇ ਹਨ ਡਰੋ ਮਤ, ਡਰਾਓ ਮਤ''। ਇਸ ਮੁਦਰਾ ਦਾ ਜ਼ਿਕਰ ਸਾਰੇ ਧਰਮਾਂ ਜਿਵੇਂ ਕਿ ਇਸਲਾਮ, ਸਿੱਖ ਧਰਮ, ਈਸਾਈ ਧਰਮ, ਬੁੱਧ ਅਤੇ ਜੈਨ ਧਰਮ ਵਿੱਚ ਮਿਲਦਾ ਹੈ। ਅਯੁੱਧਿਆ 'ਚ ਭਾਜਪਾ ਦੀ ਹਾਰ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਗਵਾਨ ਸ਼੍ਰੀ ਰਾਮ ਨੇ ਭਾਜਪਾ ਨੂੰ ਇੱਕ ਸੰਦੇਸ਼ ਦਿੱਤਾ ਹੈ।