ਪੜਚੋਲ ਕਰੋ
Advertisement
Rahul Gandhi Gets Bail : ਸੂਰਤ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਦੀ ਪਹਿਲੀ ਪ੍ਰਤੀਕਿਰਿਆ, 'ਇਸ ਸੰਘਰਸ਼ 'ਚ ਸੱਚ ਹੀ ਮੇਰਾ ਹਥਿਆਰ ਹੈ ਅਤੇ...'
Rahul Gandhi Defamation Case: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸੋਮਵਾਰ (3 ਅਪ੍ਰੈਲ) ਨੂੰ ਮਾਣਹਾਨੀ ਮਾਮਲੇ ਵਿਚ ਜ਼ਮਾਨਤ ਮਿਲ ਗਈ। ਸੂਰਤ ਦੀ ਅਦਾਲਤ 'ਚ ਉਸ ਦੀ ਅਪੀਲ 'ਤੇ ਅਗਲੀ ਸੁਣਵਾਈ 13 ਅਪ੍ਰੈਲ ਨੂੰ
Rahul Gandhi Defamation Case: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸੋਮਵਾਰ (3 ਅਪ੍ਰੈਲ) ਨੂੰ ਮਾਣਹਾਨੀ ਮਾਮਲੇ ਵਿਚ ਜ਼ਮਾਨਤ ਮਿਲ ਗਈ। ਸੂਰਤ ਦੀ ਅਦਾਲਤ 'ਚ ਉਸ ਦੀ ਅਪੀਲ 'ਤੇ ਅਗਲੀ ਸੁਣਵਾਈ 13 ਅਪ੍ਰੈਲ ਨੂੰ ਹੋਵੇਗੀ। ਜ਼ਮਾਨਤ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ,'ਮਿੱਤਰਕਾਲ' ਦੇ ਖਿਲਾਫ "ਇਹ ਲੋਕਤੰਤਰ ਬਚਾਉਣ ਦੀ ਲੜਾਈ ਹੈ। ਇਸ ਸੰਘਰਸ਼ ਵਿੱਚ ਸੱਚ ਮੇਰਾ ਹਥਿਆਰ ਹੈ ਅਤੇ ਸੱਚ ਹੀ ਮੇਰਾ ਆਸਰਾ ਹੈ।"
ये ‘मित्रकाल’ के विरुद्ध, लोकतंत्र को बचाने की लड़ाई है।
— Rahul Gandhi (@RahulGandhi) April 3, 2023
इस संघर्ष में, सत्य मेरा अस्त्र है, और सत्य ही मेरा आसरा! pic.twitter.com/SYxC8yfc1M
ਰਾਹੁਲ ਗਾਂਧੀ ਨੂੰ ਸੂਰਤ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਟਵੀਟ ਕੀਤਾ। ਉਸ ਨੇ ਲਿਖਿਆ, "ਯੋਧੇ ਵਿਚਲਿਤ ਨਹੀਂ ਹੁੰਦੇ, ਇਕ ਪਲ ਲਈ ਵੀ ਸਬਰ ਨਹੀਂ ਹਾਰਦੇ, ਰੁਕਾਵਟਾਂ ਨੂੰ ਗਲੇ ਲਗਾ ਲੈਂਦੇ ਹਨ, ਕੰਡਿਆਂ ਵਿਚੋਂ ਰਸਤਾ ਬਣਾਉਂਦੇ ਹਨ।"
ਇਹ ਵੀ ਪੜ੍ਹੋ : ਸੁਰੱਖਿਆ ਏਜੰਸੀਆਂ ਦਾ ਇੱਕ ਹੋਰ ਦਾਅਵਾ! ਹੁਣ ਅੰਮ੍ਰਿਤਪਾਲ ਦੇ ਯੂਪੀ 'ਚ ਹੋਣ ਦਾ ਸ਼ੱਕ! ਪੰਜਾਬ ਪੁਲਿਸ ਨੇ ਮੇਰਠ 'ਚ ਲਾਏ ਡੇਰੇ
“सूरमा नहीं विचलित होते,
— Priyanka Gandhi Vadra (@priyankagandhi) April 3, 2023
क्षण एक नहीं धीरज खोते,
विघ्नों को गले लगाते हैं,
काँटों में राह बनाते हैं।” https://t.co/O5S0y6gEMz
ਭੈਣ ਨਾਲ ਪਹੁੰਚੇ ਸੀ ਸੂਰਤ ਕੋਰਟ
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਸੋਮਵਾਰ ਦੁਪਹਿਰ ਨੂੰ ਆਪਣੀ ਭੈਣ ਪ੍ਰਿਅੰਕਾ ਗਾਂਧੀ ਨਾਲ ਫਲਾਈਟ ਰਾਹੀਂ ਸੂਰਤ ਪਹੁੰਚੇ ਅਤੇ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਦਾਇਰ ਕਰਨ ਲਈ ਸੈਸ਼ਨ ਕੋਰਟ ਲਈ ਰਵਾਨਾ ਹੋਏ। ਤਿੰਨ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਕਈ ਸੀਨੀਅਰ ਨੇਤਾ ਵੀ ਅਦਾਲਤ ਵਿੱਚ ਪਹੁੰਚੇ ਸਨ।
ਹੇਠਲੀ ਅਦਾਲਤ ਨੇ ਸੁਣਾਈ ਸੀ ਦੋ ਸਾਲ ਦੀ ਸਜ਼ਾ
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਸੋਮਵਾਰ ਦੁਪਹਿਰ ਨੂੰ ਆਪਣੀ ਭੈਣ ਪ੍ਰਿਅੰਕਾ ਗਾਂਧੀ ਨਾਲ ਫਲਾਈਟ ਰਾਹੀਂ ਸੂਰਤ ਪਹੁੰਚੇ ਅਤੇ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਦਾਇਰ ਕਰਨ ਲਈ ਸੈਸ਼ਨ ਕੋਰਟ ਲਈ ਰਵਾਨਾ ਹੋਏ। ਤਿੰਨ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਕਈ ਸੀਨੀਅਰ ਨੇਤਾ ਵੀ ਅਦਾਲਤ ਵਿੱਚ ਪਹੁੰਚੇ ਸਨ।
ਹੇਠਲੀ ਅਦਾਲਤ ਨੇ ਸੁਣਾਈ ਸੀ ਦੋ ਸਾਲ ਦੀ ਸਜ਼ਾ
ਰਾਹੁਲ ਗਾਂਧੀ ਨੂੰ ਪਿਛਲੇ ਮਹੀਨੇ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ ਦੋ ਸਾਲ ਦੀ ਸਜ਼ਾ ਸੁਣਾਈ ਸੀ। ਦੋ ਭਗੌੜੇ ਕਾਰੋਬਾਰੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਪਨਾਮ ਬਾਰੇ ਆਪਣੀ ਟਿੱਪਣੀ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਹੈ। ਰਾਹੁਲ ਗਾਂਧੀ ਨੇ ਇਹ ਟਿੱਪਣੀਆਂ 13 ਅਪ੍ਰੈਲ 2019 ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਰਨਾਟਕ ਦੇ ਕੋਲਾਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤੀਆਂ ਸਨ।
ਰੱਦ ਕਰ ਦਿੱਤੀ ਪਾਰਲੀਮੈਂਟ ਮੈਂਬਰਸ਼ਿਪ
ਹੇਠਲੀ ਅਦਾਲਤ ਨੇ ਫੈਸਲੇ ਦੇ ਖਿਲਾਫ ਅਪੀਲ ਕਰਨ ਲਈ ਉਸਦੀ ਸਜ਼ਾ ਨੂੰ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਸੀ। ਸੂਰਤ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਇਕ ਦਿਨ ਬਾਅਦ 24 ਮਾਰਚ ਨੂੰ ਲੋਕ ਸਭਾ ਸਕੱਤਰੇਤ ਨੇ ਰਾਹੁਲ ਗਾਂਧੀ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦੇਣ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement