ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਰਾਹੁਲ ਗਾਂਧੀ ਹੈਲੀਕਾਪਟਰ ਠੀਕ ਕਰਨ ‘ਚ ਪਾਈਲਟ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਰਾਹੁਲ ਗਾਂਧੀ ਨੇ ਇਸ ਘਟਨਾ ਦੀ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ਲਿਖੀਆ ਹੈ ‘ਚੰਗਾ ਟੀਮਵਰਕ”।


ਬੀਤੇ ਦਿਨੀਂ ਰਾਹੁਲ ਗਾਂਧੀ ਛੇਵੇਂ ਗੇੜ ਦੀ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਹਿਮਾਚਲ ਪ੍ਰਦੇਸ਼ ਦੇ ਊਨਾ ਗਏ ਸੀ। ਜਿੱਥੇ ਸਲੋਹ ਗ੍ਰਾਉਂਡ ‘ਚ ਖੜ੍ਹੇ ਉਨ੍ਹਾਂ ਦੇ ਹੈਲੀਕਾਪਟਰ ‘ਚ ਕੁਝ ਖਰਾਬੀ ਆ ਗਈ। ਇਸ ਤੋਂ ਬਾਅਦ ਰਾਹੁਲ ਗਾਂਧੀ ਖੁਦ ਪਾਈਲਟ ਕੋਲ ਗਏ ਅਤੇ ਦਰਵਾਜਾ ਫੜ੍ਹ ਉਨ੍ਹਾਂ ਨੇ ਪਾਈਲਟ ਦੀ ਹੈਲੀਕਾਪਟਰ ਮੁਰਮੰਤ ‘ਚ ਮਦਦ ਕੀਤੀ।


ਹੈਲੀਕਾਪਟਰ ਦੇ ਦਰਵਾਜੇ ਦੀ ਰਬਰ ਨਿਕਲ ਗਈ ਸੀ ਜਿਸ ਕਰਕੇ ਇਹ ਬੰਦ ਨਹੀ ਹੋ ਰਿਹਾ ਸੀ। ਇਸ ਦੌਰਾਨ ਰਾਹੁਲ ਗਾਂਧੀ ਦੀ ਟੀਮ ਵੀ ਉੱਥੇ ਹੀ ਮੌਜੂਦ ਸੀ। ਜਿਨ੍ਹਾਂ ਇਸ ਪੂਰੇ ਮੌਕੇ ਨੂੰ ਫੇਸਬੁਕ ‘ਤੇ ਲਾਈਵ ਕਰ ਦਿੱਤਾ।