ਪੜਚੋਲ ਕਰੋ
Manipur Violence : ਮਨੀਪੁਰ ਦਾ ਦੌਰਾ ਕਰਨ ਪਹੁੰਚੇ ਰਾਹੁਲ ਗਾਂਧੀ, ਇੰਫਾਲ ਏਅਰਪੋਰਟ ਦੇ ਅੱਗੇ ਪੁਲਿਸ ਨੇ ਰੋਕਿਆ ਕਾਫਲਾ
Rahul Gandhi Manipur Visit : ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਥਾਨਕ ਪੁਲਿਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ ਹੈ। ਰਾਹੁਲ ਗਾਂਧੀ ਨੂੰ ਇੰਫਾਲ ਹਵਾਈ ਅੱਡੇ ਦੇ ਸਾਹਮਣੇ ਵਿਸ਼ਨੂੰਪੁਰ ਚੈੱਕਪੋਸਟ 'ਤੇ ਰੋਕ ਦਿੱਤਾ ਗਿਆ ਹੈ।
Rahul Gandhi Manipur Visit : ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਥਾਨਕ ਪੁਲਿਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ ਹੈ। ਰਾਹੁਲ ਗਾਂਧੀ ਨੂੰ ਇੰਫਾਲ ਹਵਾਈ ਅੱਡੇ ਦੇ ਸਾਹਮਣੇ ਵਿਸ਼ਨੂੰਪੁਰ ਚੈੱਕਪੋਸਟ 'ਤੇ ਰੋਕ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੇ ਕਾਫਲੇ ਨੂੰ ਸੁਰੱਖਿਆ ਕਾਰਨਾਂ ਕਰਕੇ ਰੋਕ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਸੂਬਾ ਸਰਕਾਰ ਨੇ ਰਾਹੁਲ ਗਾਂਧੀ ਨੂੰ ਹੈਲੀਕਾਪਟਰ ਰਾਹੀਂ ਜਾਣ ਲਈ ਕਿਹਾ ਹੈ ਪਰ ਉਹ ਹਵਾਈ ਜਹਾਜ਼ ਰਾਹੀਂ ਜਾਣ ਲਈ ਤਿਆਰ ਨਹੀਂ ਹਨ ਅਤੇ ਸੜਕ ਰਾਹੀਂ ਹੀ ਜਾਣਾ ਚਾਹੁੰਦੇ ਹਨ। ਸੂਬਾ ਸਰਕਾਰ ਨੂੰ ਇਸ ਗੱਲ ਦਾ ਡਰ ਹੈ ਕਿ ਸੜਕ 'ਤੇ ਰਸਤੇ 'ਚ ਮਣੀਪੁਰ ਦੀਆਂ ਔਰਤਾਂ ਵਿਰੋਧ ਪ੍ਰਦਰਸ਼ਨ 'ਚ ਖੜ੍ਹੀਆਂ ਹਨ। ਅਜਿਹੀ ਸਥਿਤੀ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਕਾਰਨ ਸੂਬਾ ਸਰਕਾਰ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਜਾਣ ਦੀ ਸਲਾਹ ਦੇ ਰਹੀ ਹੈ।
ਹਿੰਦੁਸਤਾਨ ਟਾਈਮਜ਼ ਨੇ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਰਾਹੁਲ ਗਾਂਧੀ ਦੀ ਕਾਰ ਨੂੰ ਅੱਗੇ ਨਹੀਂ ਵਧਣ ਦੇ ਰਹੀ ਸੀ, ਜਦੋਂ ਕਿ ਪਾਸੇ ਖੜ੍ਹੇ ਲੋਕ ਉਨ੍ਹਾਂ ਨੂੰ ਹੱਥ ਹਿਲਾ ਰਹੇ ਸਨ। ਉਨ੍ਹਾਂ ਕਿਹਾ ਕਿ "ਸਾਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੇ ਸਾਨੂੰ ਕਿਉਂ ਰੋਕਿਆ ਹੈ।"
ਦੋ ਦਿਨਾਂ ਦੌਰੇ 'ਤੇ ਮਣੀਪੁਰ ਗਏ ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ 29 ਜੂਨ ਨੂੰ ਇੰਫਾਲ ਪਹੁੰਚ ਗਏ ਹਨ। ਏਐਨਆਈ ਮੁਤਾਬਕ ਰਾਹੁਲ ਗਾਂਧੀ ਦੋ ਦਿਨਾਂ ਲਈ ਹਿੰਸਾ ਪ੍ਰਭਾਵਿਤ ਰਾਜ ਦਾ ਦੌਰਾ ਕਰਨਗੇ ਅਤੇ ਆਪਣੇ ਦੌਰੇ ਦੌਰਾਨ ਰਾਹਤ ਕੈਂਪਾਂ ਦਾ ਵੀ ਦੌਰਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦਾ ਇੰਫਾਲ ਅਤੇ ਚੂਰਾਚੰਦਪੁਰ ਵਿੱਚ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਮਿਲਣ ਦਾ ਪ੍ਰੋਗਰਾਮ ਵੀ ਹੈ।
ਰਾਹੁਲ ਗਾਂਧੀ ਦੇ ਦੌਰੇ ਦੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੇ ਟਵਿੱਟਰ ਹੈਂਡਲ 'ਤੇ ਲਿਖਿਆ ਗਿਆ ਹੈ ਕਿ ਤੁਹਾਡੇ ਰਾਹੁਲ ਗਾਂਧੀ ਪਿਆਰ, ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਮਨੀਪੁਰ ਪਹੁੰਚੇ ਹਨ। ਕੁਝ ਸਮੇਂ ਵਿੱਚ ਉਹ ਹਿੰਸਾ ਦੇ ਪੀੜਤਾਂ ਨੂੰ ਮਿਲਣਗੇ।

ਰਾਹੁਲ ਗਾਂਧੀ ਦੇ ਦੌਰੇ 'ਤੇ ਅਮਿਤ ਮਾਲਵੀਆ ਦਾ ਨਿਸ਼ਾਨਾ
ਰਾਹੁਲ ਗਾਂਧੀ ਦੇ ਮਨੀਪੁਰ ਦੌਰੇ 'ਤੇ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਨਿਸ਼ਾਨਾ ਸਾਧਿਆ ਹੈ। ਮਾਲਵੀਆ ਨੇ ਟਵਿੱਟਰ 'ਤੇ ਲਿਖਿਆ, ਜਦੋਂ ਕਾਂਗਰਸ ਦੇ ਸ਼ਾਸਨ ਦੌਰਾਨ ਹਿੰਸਾ ਭੜਕੀ ਸੀ ਤਾਂ ਰਾਹੁਲ ਗਾਂਧੀ ਇਕ ਵਾਰ ਵੀ ਪੀੜਤਾਂ ਨੂੰ ਮਿਲਣ ਲਈ ਚੂਰਾਚੰਦਪੁਰ ਨਹੀਂ ਗਏ। ਫਿਰ ਨੌਂ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਪ੍ਰਦਰਸ਼ਨਕਾਰੀ ਭਾਈਚਾਰਿਆਂ ਨੇ ਦੋ ਸਾਲਾਂ ਤੱਕ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਮਾਲਵੀਆ ਨੇ ਅੱਗੇ ਲਿਖਿਆ, ਰਾਹੁਲ ਗਾਂਧੀ ਸ਼ਾਂਤੀ ਦੇ ਮਸੀਹਾ ਨਹੀਂ ਹਨ, ਉਹ ਸਿਰਫ਼ ਇੱਕ ਸਿਆਸੀ ਮੌਕਾਪ੍ਰਸਤ ਹਨ ਜੋ ਬਰਤਨ ਨੂੰ ਗਰਮ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦਾ ਮਨੀਪੁਰ ਦੌਰਾ ਲੋਕਾਂ ਦੀ ਚਿੰਤਾ ਕਾਰਨ ਨਹੀਂ ਸਗੋਂ ਉਨ੍ਹਾਂ ਦੇ ਆਪਣੇ ਸੁਆਰਥੀ ਸਿਆਸੀ ਏਜੰਡੇ ਕਾਰਨ ਹੈ। ਇਹੀ ਕਾਰਨ ਹੈ ਕਿ ਕਿਸੇ ਨੂੰ ਉਨ੍ਹਾਂ 'ਤੇ ਜਾਂ ਕਾਂਗਰਸ 'ਤੇ ਭਰੋਸਾ ਨਹੀਂ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement