ਪੋਰਬੰਦਰ: ਗੁਜਰਾਤ ਦੌਰੇ 'ਤੇ ਪਹੁੰਚੇ ਰਾਹੁਲ ਗਾਂਧੀ ਨੇ 'ਏਬੀਪੀ ਨਿਊਜ਼' ਦੀ ਪੱਤਰਕਾਰ ਪ੍ਰਤਿਮਾ ਮਿਸ਼ਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਜਰਾਤ ਚੋਣਾਂ ਲਈ ਕਾਂਗਰਸ ਦੇ ਮੁੱਖ ਮੁੱਦੇ ਨੋਟਬੰਦੀ, ਮਹਿੰਗਾਈ, ਜੀ.ਐਸ.ਟੀ., ਵਿਕਾਸ ਤੇ ਬੇਰੁਜ਼ਗਾਰੀ ਹਨ। ਉਨ੍ਹਾਂ ਕਿਹਾ ਕਿ ਸਵਾਲ ਜੈ ਸ਼ਾਹ ਨੂੰ ਵੀ ਪੁੱਛੇ ਜਾਣੇ ਚਾਹੀਦੇ ਹਨ ਜਿਨ੍ਹਾਂ ਨੇ 50 ਹਾਜ਼ਰ ਰੁਪਏ ਨੂੰ 80 ਕਰੋੜ ਵਿੱਚ ਤਬਦੀਲ ਕਰ ਦਿੱਤਾ। ਰਾਹੁਲ ਨੇ ਕਿਹਾ ਕਿ ਅਮਿਤ ਸ਼ਾਹ ਜੀ ਦੇ ਬੇਟੇ ਨੇ ਬਹੁਤ ਪੈਸੇ ਕਮਾਇਆ ਹੈ।


ਰਾਹੁਲ ਗਾਂਧੀ ਅੱਜ ਗੁਰਜਰਾਤ ਦੇ ਪੋਰਬੰਦਰ ਵਿੱਚ ਹਨ। ਪੋਰਬੰਦਰ ਵਿੱਚ ਪਹਿਲੇ ਪੜਾਅ ਵਿੱਚ ਵੋਟਿੰਗ ਹੋਣੀ ਹੈ। ਇੱਥੇ 9 ਦਸੰਬਰ ਨੂੰ ਵੋਟਿੰਗ ਹੋਵੇਗੀ। ਪੋਰਬੰਦਰ ਵਿੱਚ ਦੋ ਵਿਧਾਨ ਸਭਾ ਸੀਟਾਂ ਹਨ, ਕੁਟਿਆਣਾ ਤੇ ਪੋਰਬੰਦਰ। 2012 ਵਿੱਚ ਇੱਕ ਸੀਟ ਤੇ ਭਾਜਪਾ ਜਿੱਤੀ ਸੀ ਜਦਕਿ ਇੱਕ ਸੀਟ ਐਨ.ਸੀ.ਪੀ ਦੇ ਹਿੱਸੇ ਆਈ ਸੀ।

ਪੋਰਬੰਦਰ ਦੀ ਪਛਾਣ ਇੱਕ ਬੰਦਰਗਾਹ ਦੇ ਰੂਪ ਵਿੱਚ ਰਹੀ ਹੈ। ਇਹ 106 ਕਿਲੋਮੀਟਰ ਵਿੱਚ ਫੈਲਿਆ ਹੋਇਆ ਸਮੁੰਦਰੀ ਕਿਨਾਰਾ ਹੈ। ਇਹ ਇਲਾਕਾ ਮਛੇਰਿਆਂ ਤੇ ਮੱਛਲੀਆਂ ਲਈ ਵੀ ਮਸ਼ਹੂਰ ਹੈ। ਇਹ ਇਲਾਕਾ ਇਸ ਲਈ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਹੀ ਮਹਾਤਮਾ ਗਾਂਧੀ ਦਾ ਜਨਮ ਹੋਇਆ ਸੀ।

ਹਮੇਸ਼ਾਂ ਤੋਂ ਪੋਰਬੰਦਰ ਇੱਕ ਵਪਾਰਕ ਕੇਂਦਰ ਰਿਹਾ ਹੈ ਤੇ ਪ੍ਰਾਪਰਟੀ ਉਦਯੋਗਾਂ ਦੇ ਨਾਲ-ਨਾਲ ਸੀਮੇਂਟ ਫੈਕਟਰੀਆਂ ਲਈ ਵੀ ਜਾਣਿਆ ਜਾਂਦਾ ਹੈ। ਰਾਹੁਲ ਗਾਂਧੀ ਪੋਰਬੰਦਰ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਕੀਤੀ।