ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ 22,000 ਕਰੋੜ ਰੁਪਏ ਦੀ ਬੈਂਕ ਲੁੱਟ ਸਬੰਧੀ ਚੁੱਪੀ ਤੋੜਨੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬੱਚਿਆਂ ਨੂੰ 2 ਘੰਟੇ ਦੱਸ ਸਕਦੇ ਹਨ ਕਿ ਪ੍ਰੀਖਿਆ ਕਿਵੇਂ ਪਾਸ ਕਰਦੇ ਹਨ ਪਰ 22 ਹਜ਼ਾਰ ਕਰੋੜ ਦੀ ਬੈਂਕਿੰਗ ਲੁੱਟ 'ਤੇ 2 ਮਿੰਟ ਲਈ ਨਹੀਂ ਬੋਲ ਸਕਦੇ।

ਗਾਂਧੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਇਸ ਮਾਮਲੇ 'ਤੇ ਬੀਜੇਪੀ ਖ਼ਿਲਾਫ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਬੀਜੇਪੀ ਦੀ ਸਰਕਾਰ ਕਾਰਪੋਰੇਟ ਦੀ ਸਰਕਾਰ ਹੈ ਤੇ ਕਾਰਪੋਰੇਟ ਦੇਸ਼ ਦੇ ਆਮ ਲੋਕਾਂ ਦਾ ਖਜ਼ਾਨਾ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਮੋਦੀ ਦੇ 'ਅੱਛੇ ਦਿਨਾਂ' ਨੂੰ ਜਾਣ ਚੁੱਕੇ ਹਨ ਕਿ ਉਹ ਹੁਣ 2019 'ਚ ਮੋਦੀ ਨੂੰ ਮੂੰਹ ਨਹੀਂ ਲਾਉਣਗੇ।

ਪੰਜਾਬ ਨੈਸ਼ਨਲ ਬੈਂਕ ਘੁਟਾਲੇ 'ਚ ਕੱਲ੍ਹ ਅਧਿਕਾਰੀਆਂ ਨੇ ਮੁਲਜ਼ਮਾਂ ਨੂੰ ਵਿਸ਼ੇਸ਼ ਸੀ.ਬੀ.ਆਈ. ਕੋਰਟ 'ਚ ਪੇਸ਼ ਕਰ ਕੇ 3 ਮਾਰਚ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਗੋਕੁਲਨਾਥ ਸ਼ੈਟੀ, ਮਨੋਜ ਕਰਾਤ ਤੇ ਹੇਮੰਤ ਭੱਟ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਬੈਂਕ ਨੂੰ ਬਗ਼ੈਰ ਦੱਸੇ ਤੇ ਬੈਂਕ ਨੂੰ ਬਗ਼ੈਰ ਕਿਸੇ ਗਾਰੰਟੀ ਤੋਂ ਨੀਰਵ ਮੋਦੀ ਤੇ ਮੇਹੁਲ ਚੌਕਸੀ ਨੂੰ ਕਰਜ਼ ਦਿਵਾਇਆ ਸੀ। ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ 11,500 ਕਰੋੜ ਰੁਪਏ ਦੀ ਘਪਲੇਬਾਜ਼ੀ ਹੋਈ ਹੈ। ਇਨ੍ਹਾਂ ਦਾ ਇਲਜ਼ਾਮ ਹੈ ਕਿ ਉਸ ਨੇ ਬਿਨਾ ਬੈਂਕ ਨੂੰ ਦੱਸੇ ਉਸ ਦੀ ਗਾਰੰਟੀ 'ਤੇ ਡਾਇਮੰਡ ਕਿੰਗ ਨੀਰਵ ਮੋਦੀ ਤੇ ਗੀਤਾਂਜਲੀ ਜੈੱਮਜ਼ ਦੇ ਪ੍ਰਮੋਟਰ ਮੇਹੁਲ ਚੌਕਸੀ ਨੂੰ ਵਿਦੇਸ਼ਾਂ ਤੋਂ ਵੀ ਕਰਜ਼ ਦਿਵਾਏ ਸਨ।