ਪੜਚੋਲ ਕਰੋ
ਰਾਹੁਲ ਗਾਂਧੀ ਦਾ ਐਲਾਨ, 'ਹੁਣ ਮੈਂ ਨਹੀਂ ਪ੍ਰਧਾਨ, ਨਵਾਂ ਚੁਣੋ'
ਜਦੋਂ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਮੈਂ ਕਾਂਗਰਸ ਪ੍ਰਧਾਨ ਨਹੀਂ, ਮੈਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੋ ਟੁਕ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਦੱਸ ਦੇਈਏ ਮੰਗਲਵਾਰ ਨੂੰ ਦਿਨ ਭਰ ਕਾਂਗਰਸ ਪ੍ਰਧਾਨ ਨੂੰ ਲੈ ਕੇ ਗਹਿਮਾ-ਗਹਿਮੀ ਰਹੀ।
ਨਵੀਂ ਦਿੱਲੀ: ਕਾਂਗਰਸ ਵਿੱਚ ਪਾਰਟੀ ਪ੍ਰਧਾਨ ਦਾ ਰੌਲ਼ਾ ਕਿਸੇ ਨੂੰ ਸਮਝ ਨਹੀਂ ਆ ਰਿਹਾ। ਇੱਕ ਪਾਸੇ ਮੌਜੂਦਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਅਸਤੀਫ਼ੇ 'ਤੇ ਅੜੇ ਹਨ ਤੇ ਦੂਜੇ ਪਾਸੇ ਪਾਰਟੀ ਅੰਦਰ ਨਵੇਂ ਪ੍ਰਧਾਨ ਨੂੰ ਲੈ ਕੇ ਕਿਆਸਰਾਈਆਂ ਜਾਰੀ ਹਨ। ਨਵੇਂ ਪ੍ਰਧਾਨ ਦੀ ਰੇਸ ਵਿੱਚ ਕਈ ਨਾਂ ਜਾਰੀ ਹਨ ਪਰ ਨੌਜਵਾਨ ਬਨਾਮ ਬਜ਼ੁਰਗ ਵਿੱਚ ਪੇਚ ਫਸੇ ਹੋਏ ਹਨ। ਇਸੇ ਵਿਚਾਲੇ ਰਾਹੁਲ ਗਾਂਧੀ ਨੇ ਵੱਡਾ ਬਿਆਨ ਦੇ ਦਿੱਤਾ ਹੈ ਕਿ ਉਹ ਹੁਣ ਕਾਂਗਰਸ ਪ੍ਰਧਾਨ ਨਹੀਂ ਰਹੇ, ਉਨ੍ਹਾਂ ਅਸਤੀਫਾ ਦੇ ਦਿੱਤਾ ਹੈ।
ਜਦੋਂ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਮੈਂ ਕਾਂਗਰਸ ਪ੍ਰਧਾਨ ਨਹੀਂ, ਮੈਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੋ ਟੁਕ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਦੱਸ ਦੇਈਏ ਮੰਗਲਵਾਰ ਨੂੰ ਦਿਨ ਭਰ ਕਾਂਗਰਸ ਪ੍ਰਧਾਨ ਨੂੰ ਲੈ ਕੇ ਗਹਿਮਾ-ਗਹਿਮੀ ਰਹੀ। ਜਿਨ੍ਹਾਂ ਨਾਵਾਂ 'ਤੇ ਚਰਚਾ ਹੋਈ, ਉਨ੍ਹਾਂ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਗਾਂਧੀ ਪਰਿਵਾਰ ਦੇ ਭਰੋਸੇਮੰਦ ਲੋਕਾਂ ਵਿੱਚੋਂ ਸੁਸ਼ੀਲ ਕੁਮਾਰ ਸ਼ਿੰਦੇ ਦਾ ਨਾਂ ਰੇਸ ਵਿੱਚ ਸਭ ਤੋਂ ਅੱਗੇ ਹੈ।
ਇਸ ਦੇ ਇਲਾਵਾ ਇੱਕ ਦਲਿਤ ਚਿਹਰਾ ਤੇ ਪਿਛਲੀ ਲੋਕ ਸਭਾ ਵਿੱਚ ਕਾਂਗਰਸ ਦੇ ਲੀਡਰ ਰਹੇ ਮੱਲਿਕਾਰਜੁਨ ਖੜਗੇ ਵੀ ਪ੍ਰਧਾਨਗੀ ਦੀ ਰੇਸ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਨੌਜਵਾਨ ਚਿਹਰਿਆਂ ਵਿੱਚ ਸਚਿਨ ਪਾਇਲਟ ਦਾ ਨਾਂ ਸਾਹਮਣੇ ਆ ਰਿਹਾ ਹੈ।
ਦੱਸ ਦੇਈਏ ਪਿਛਲੇ ਦਿਨੀਂ ਕੁਝ ਲੀਡਰਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਜਿਸ ਵਿੱਚ ਉਨ੍ਹਾਂ ਲੀਡਰਾਂ ਨੇ ਸੋਨੀਆ ਨੂੰ ਅਪੀਲ ਕੀਤੀ ਸੀ ਕਿ ਉਹ ਰਾਹੁਲ ਗਾਂਧੀ ਨੂੰ ਮਨਾਉਣ। ਸੂਤਰਾਂ ਮੁਤਾਬਕ ਉਸ ਦੇ ਜਵਾਬ ਵਿੱਚ ਸੋਨੀਆ ਗਾਂਧੀ ਨੇ ਕੋਈ ਦਖ਼ਲ ਨਾ ਦੇਣੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਰਾਹੁਲ ਦਾ ਆਪਣਾ ਫੈਸਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਲਈ ਨਵੇਂ ਪ੍ਰਧਾਨ ਦਾ ਐਲਾਨ ਜਲਦ ਹੋ ਜਾਏਗਾ।Rahul Gandhi: Party should decide on the new president quickly without further delay, I'm nowhere in this process. I have already submitted my resignation and I am no longer the party president. CWC should convene a meeting at the earliest and decide. pic.twitter.com/pvImuPq2rj
— ANI (@ANI) July 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement