ਪੜਚੋਲ ਕਰੋ
Advertisement
ਮੋਦੀ ਨੂੰ ਲੱਗਦਾ ਔਰਤਾਂ ਤੋਂ ਡਰ? ਰਾਹੁਲ ਦਾ ਸਵਾਲ, 3000 ਔਰਤਾਂ 'ਚ ਖੜ੍ਹਾ ਹੋ ਕੇ ਬੋਲ ਸਕਦੈ!
ਚੇਨੰਈ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਵਾਲ ਕੀਤਾ ਕਿ ਕੀ ਉਹ ਕਦੇ ਤਿੰਨ ਹਜ਼ਾਰ ਔਰਤਾਂ ਵਿਚਕਾਰ ਖੜ੍ਹੇ ਹੋ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ? ਰਾਹੁਲ ਬੁੱਧਵਾਰ ਸਵੇਰ ਚੇਨਈ ਦੇ ਸਟੈਲਾ ਮੈਰਿਸ ਕਾਲਜ ਵਿੱਚ ਵਿਦਿਆਰਥਣਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨੂੰ ਮੇਰੇ ਵਾਂਗ ਖੁੱਲ੍ਹੇ ਵਿੱਚ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੇਖਿਆ ਹੈ? ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਵੱਖਰੀ ਕਿਸਮ ਦੀ ਵਿਚਾਰਧਾਰਾ ਚੱਲ ਰਹੀ ਹੈ ਤੇ ਇੱਥੇ ਲੋਕਾਂ ਨੂੰ ਸਮਾਨ ਨਿਆਂ ਵੀ ਨਹੀਂ ਮਿਲਦਾ। ਕਾਂਗਰਸ ਪ੍ਰਧਾਨ ਨੇ ਵਿਦਿਆਰਥਣਾਂ ਨੂੰ ਖ਼ੁਦ ਨੂੰ ਰਾਹੁਲ ਕਹਿ ਕੇ ਸੰਬੋਧਨ ਕਰਨ ਲਈ ਵੀ ਕਿਹਾ।
ਰਾਹੁਲ ਗਾਂਧੀ ਨੇ ਇੱਕ ਵਿਦਿਆਰਥਣ ਵੱਲੋਂ ਰਾਬਰਟ ਵਾਡਰਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਬਾਰੇ ਕੀ ਕਹਿਣਾ? ਕਾਨੂੰਨ ਸਭ ਲਈ ਇੱਕੋ ਜਿਹਾ ਹੈ ਅਤੇ ਸਰਕਾਰ ਨੂੰ ਇਸ ਬਾਰੇ ਫੈਸਲਾ ਲੈਣ ਦਾ ਅਧਿਕਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਾਂਅ ਵੀ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਦਾਸੋ ਨਾਲ ਰਾਫੇਲ ਸੌਦੇ ਵਿੱਚ ਉਨ੍ਹਾਂ ਦਖ਼ਲ ਦਿੱਤਾ। ਇੱਕ ਹੋਰ ਵਿਦਿਆਰਥਣ ਨੇ ਦੇਸ਼ ਵਿੱਚ ਡੂੰਘੇ ਹੋ ਰਹੇ ਰੁਜ਼ਗਾਰ ਸੰਕਟ ਬਾਰੇ ਸਵਾਲ ਕੀਤਾ। ਇਸ ਦੇ ਜਵਾਬ ਵਿੱਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਕੀ ਤੁਹਾਨੂੰ ਲੱਗਦਾ ਹੈ ਕਿ ਇੰਨੇ ਚੰਗੇ ਕਾਲਜ ਵਿੱਚੋਂ ਪੜ੍ਹਨ ਮਗਰੋਂ ਤੁਰੰਤ ਬਾਅਦ ਤੁਹਾਨੂੰ ਨੌਕਰੀ ਮਿਲ ਜਾਊਗੀ? ਆਉਣ ਵਾਲੇ ਦਿਨਾਂ ਵਿੱਚ ਦੇਸ਼ ਸਾਹਮਣੇ ਵੱਡੀ ਚੁਣੌਤੀ ਚੀਨ ਵਜੋਂ ਰਹਿਣ ਵਾਲੀ ਹੈ।How many times have you seen the PM of India standing here like this, being open to any question from anybody? Why doesn't the PM have the guts to come and stand in front of 3000 women and be questioned by them?: CP @RahulGandhi #VanakkamRahulGandhi pic.twitter.com/MG3DHHlCvK
— Congress (@INCIndia) March 13, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਪੰਜਾਬ
Advertisement