(Source: ECI/ABP News/ABP Majha)
ਚੱਕਾ ਜਾਮ ਨੂੰ ਰਾਹੁਲ ਗਾਂਧੀ ਦਾ ਸਮਰਥਨ, ਕਿਹਾ 'ਕਿਸਾਨਾਂ ਤੋਂ ਇਲਾਵਾ ਦੇਸ਼ ਲਈ ਵੀ ਘਾਤਕ ਖੇਤੀ ਕਾਨੂੰਨ'
ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਕਿਸਾਨਾਂ ਦਾ ਸ਼ਾਂਤੀਪੂਰਵਕ ਸੱਤਿਆਗ੍ਰਹਿ ਦੇਸ਼ਹਿਤ 'ਚ ਹੈ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੱਜ ਦੇਸ਼-ਵਿਆਪੀ ਚੱਕਾ ਜਾਮ ਕਰਨ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ 'ਚ ਅੱਜ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਉੱਥੇ ਹੀ ਹੁਣ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਅੱਜ ਹੋਣ ਵਾਲੇ ਇਸ ਚੱਕਾ ਜਾਮ ਨੂੰ ਆਪਣਾ ਸਮਰਥਨ ਦਿੱਤਾ ਹੈ।
ਦਰਅਸਲ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਕਿਸਾਨਾਂ ਦਾ ਸ਼ਾਂਤੀਪੂਰਵਕ ਸੱਤਿਆਗ੍ਰਹਿ ਦੇਸ਼ਹਿਤ 'ਚ ਹੈ। ਰਾਹੁਲ ਨੇ ਖੇਤੀ ਕਾਨੂੰਨਾਂ ਨੂੰ ਨਾ ਸਿਰਫ਼ ਕਿਸਾਨ, ਮਜਦੂਰਾਂ ਲਈ ਘਾਤਕ ਦੱਸਿਆ ਬਲਕਿ ਦੇਸ਼ ਦੀ ਜਨਤਾ ਲਈ ਵੀ ਘਾਤਕ ਕਰਾਰ ਦਿੱਤਾ।
अन्नदाता का शांतिपूर्ण सत्याग्रह देशहित में है- ये तीन क़ानून सिर्फ़ किसान-मज़दूर के लिए ही नहीं, जनता व देश के लिए भी घातक हैं।
पूर्ण समर्थन!#FarmersProtests — Rahul Gandhi (@RahulGandhi) February 6, 2021
ਇਸ ਤੋਂ ਪਹਿਲਾਂ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਚੱਕਾ ਜਾਮ ਨੂੰ ਲੈਕੇ ਕਿਹਾ ਕਿ ਉਹ ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਚੱਕਾ ਜਾਮ ਨਹੀਂ ਕਰਨਗੇ। ਪਰ ਯੂਪੀ ਤੇ ਉੱਤਰਾਖੰਡ ਦੇ ਇਕ ਲੱਖ ਕਿਸਾਨਾਂ ਨੂੰ ਸਟੈਂਡ ਬਾਏ ਰੱਖਿਆ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ