ਪੜਚੋਲ ਕਰੋ
(Source: ECI/ABP News)
ਆਖਰ ਰਾਹੁਲ ਗਾਂਧੀ ਨੇ ਸੰਭਾਲੀ ਕਮਾਨ, ਅੱਜ ਕਰਨਗੇ ਰੋਡ ਸ਼ੋਅ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸ਼ੁੱਕਰਵਾਰ ਨੂੰ ਵੋਟਰਾਂ ਦਾ ਧੰਨਵਾਦ ਕਰਨ ਲਈ ਆਪਣੇ ਸੰਸਦੀ ਖੇਤਰ ਵਾਇਨਾਡ ਜਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ।
![ਆਖਰ ਰਾਹੁਲ ਗਾਂਧੀ ਨੇ ਸੰਭਾਲੀ ਕਮਾਨ, ਅੱਜ ਕਰਨਗੇ ਰੋਡ ਸ਼ੋਅ Rahul Gandhi to visit Wayanad constituency in Kerala to thank voters ਆਖਰ ਰਾਹੁਲ ਗਾਂਧੀ ਨੇ ਸੰਭਾਲੀ ਕਮਾਨ, ਅੱਜ ਕਰਨਗੇ ਰੋਡ ਸ਼ੋਅ](https://static.abplive.com/wp-content/uploads/sites/5/2019/06/07120949/rahul-gandhi.jpg?impolicy=abp_cdn&imwidth=1200&height=675)
ਤਿਰੂਵਨੰਤਪੁਰਮ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸ਼ੁੱਕਰਵਾਰ ਨੂੰ ਵੋਟਰਾਂ ਦਾ ਧੰਨਵਾਦ ਕਰਨ ਲਈ ਆਪਣੇ ਸੰਸਦੀ ਖੇਤਰ ਵਾਇਨਾਡ ਜਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਰਾਹੁਲ ਗਾਂਧੀ ਨੇ ਕੇਰਲ ਤੇ ਉੱਤਰ ਪ੍ਰਦੇਸ਼ ਦੀਆਂ ਦੋ ਸੀਟਾਂ ਤੋਂ ਚੋਣ ਲੜੀ ਸੀ। ਇਸ ‘ਚ ਅਮੇਠੀ ਤੋਂ ਉਨ੍ਹਾਂ ਨੂੰ ਸਮ੍ਰਿਤੀ ਇਰਾਨੀ ਨੇ ਹਰਾ ਦਿੱਤਾ ਸੀ ਪਰ ਵਾਇਨਾਡ ‘ਚ ਉਨ੍ਹਾਂ ਨੇ ਜਿੱਤ ਦਰਜ ਕੀਤੀ ਸੀ।
ਆਪਣੇ ਤਿੰਨ ਦਿਨਾਂ ਦੇ ਦੌਰੇ ਦੀ ਜਾਣਕਾਰੀ ਰਾਹੁਲ ਗਾਂਧੀ ਨੇ ਟਵਿਟਰ ‘ਤੇ ਦਿੱਤੀ। ਉਹ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਕੇਰਲ ‘ਚ ਹੀ ਰਹਿਣਗੇ। ਜਿੱਥੇ ਉਹ ਅੱਜ ਮੱਲਾਪੁਰਮ ‘ਚ ਰੋਡ ਸ਼ੋਅ ਕਰਨਗੇ ਤੇ ਜਤਨਾ ਨੂੰ ਸੰਬੋਧਨ ਕਰਨਗੇ। ਸ਼ਨੀਵਾਰ ਨੂੰ ਉਹ ਵਾਇਨਾਡ ‘ਚ ਰੋਡ ਸ਼ੋਅ ਕਰਨਗੇ। ਰਾਹੁਲ ਨੇ ਦੱਸਿਆ ਕਿ ਤਿੰਨ ਦਿਨ ‘ਚ ਉਹ 15 ਥਾਂ ਸਵਾਗਤ ਸਮਾਗਮ ‘ਚ ਸ਼ਾਮਲ ਹੋਣਗੇ।
ਇਸ ਤੋਂ ਬਾਅਦ ਰਾਹੁਲ ਗਾਂਧੀ ਨੇ 24 ਮਈ ਨੂੰ ਵਾਇਨਾਡ ਦੀ ਜਨਤਾ ਦਾ ਧੰਨਵਾਦ ਕੀਤਾ ਸੀ। ਇਸ ਤੋਂ ਬਾਅਦ 31 ਮਈ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਪਿਨਰਈ ਵਿਜਇਨ ਨੂੰ ਚਿੱਠੀ ਲਿਖ ਵਾਇਨਾਡ ‘ਚ ਕਰਜ਼ ਕਰਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਜਾਣਕਾਰੀ ਮੰਗੀ ਸੀ।I will be in Wayanad, Kerala starting this afternoon and till Sunday to meet citizens & Congress Party workers. It’s a packed schedule with over 15 public receptions planned over the next 3 days. pic.twitter.com/1r71RsgI9X
— Rahul Gandhi (@RahulGandhi) 7 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)