Platform Ticket Price: ਤਿਓਹਾਰਾਂ ਤੋਂ ਪਹਿਲਾਂ ਰੇਲਵੇ ਦਾ ਝਟਕਾ! ਦੁੱਗਣੀ ਕੀਤੀ Platform Ticket
ਰੇਲਵੇ ਦੁਆਰਾ ਕਈ ਮੌਕਿਆਂ 'ਤੇ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਂਦਾ ਹੈ। ਕਈ ਮਹੀਨਿਆਂ ਤੱਕ ਚੱਲੀ ਕੋਰੋਨਾ ਬਿਮਾਰੀ ਦੇ ਦੌਰਾਨ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਸੀ।
Platform Ticket Price: ਇੱਕ ਵਾਰ ਫਿਰ ਤੁਹਾਨੂੰ ਪਲੇਟਫਾਰਮ ਟਿਕਟ ਲਈ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਦੱਖਣੀ ਰੇਲਵੇ ਨੇ ਦੱਸਿਆ ਹੈ ਕਿ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਦੁੱਗਣੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਜਿੱਥੇ ਤੁਹਾਨੂੰ 10 ਰੁਪਏ ਵਿੱਚ ਟਿਕਟ ਮਿਲਦੀ ਸੀ, ਹੁਣ ਤੁਹਾਨੂੰ ਇਸਦੇ ਲਈ 20 ਰੁਪਏ ਖਰਚ ਕਰਨੇ ਪੈਣਗੇ। ਰੇਲਵੇ ਵੱਲੋਂ ਦੱਸਿਆ ਗਿਆ ਹੈ ਕਿ ਤਿਉਹਾਰਾਂ ਦੌਰਾਨ ਭੀੜ ਨੂੰ ਘੱਟ ਕਰਨ ਲਈ ਅਜਿਹਾ ਕੀਤਾ ਗਿਆ ਹੈ।
ਦੱਖਣੀ ਰੇਲਵੇ ਨੇ ਦੱਸਿਆ ਹੈ ਕਿ ਇਹ ਨਵੀਆਂ ਕੀਮਤਾਂ 1 ਅਕਤੂਬਰ ਤੋਂ 31 ਜਨਵਰੀ 2023 ਤੱਕ ਲਾਗੂ ਰਹਿਣਗੀਆਂ। ਚੇੱਨਈ ਡਿਵੀਜ਼ਨ ਵਿੱਚ ਇਹ ਕੀਮਤਾਂ ਵਧਾਈਆਂ ਗਈਆਂ ਹਨ। ਜਾਰੀ ਨੋਟੀਫਿਕੇਸ਼ਨ ਮੁਤਾਬਕ ਕੁੱਲ 8 ਰੇਲਵੇ ਸਟੇਸ਼ਨ ਇਸ ਦੇ ਅਧੀਨ ਆਉਣਗੇ। ਰੇਲਵੇ ਨੇ ਕਿਹਾ ਹੈ ਕਿ ਇਸ ਨਾਲ ਯਾਤਰੀਆਂ ਨੂੰ ਸਹੂਲਤ ਮਿਲੇਗੀ ਅਤੇ ਪਲੇਟਫਾਰਮ 'ਤੇ ਜ਼ਿਆਦਾ ਭੀੜ ਤੋਂ ਬਚਿਆ ਜਾ ਸਕੇਗਾ।
ਕਈ ਮੌਕਿਆਂ 'ਤੇ ਵਧਾ ਦਿੱਤੀਆਂ ਜਾਂਦੀਆਂ ਹਨ ਕੀਮਤਾਂ
ਤੁਹਾਨੂੰ ਦੱਸ ਦੇਈਏ ਕਿ ਰੇਲਵੇ ਦੁਆਰਾ ਕਈ ਮੌਕਿਆਂ 'ਤੇ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਂਦਾ ਹੈ। ਕਈ ਮਹੀਨਿਆਂ ਤੱਕ ਚੱਲੀ ਕੋਰੋਨਾ ਬਿਮਾਰੀ ਦੇ ਦੌਰਾਨ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਸੀ। ਇਸ ਤੋਂ ਇਲਾਵਾ ਹਰ ਵਾਰ ਤਿਉਹਾਰਾਂ ਮੌਕੇ ਵੱਖ-ਵੱਖ ਜ਼ੋਨਾਂ ਵਿੱਚ ਭਾਅ ਵਧਾ ਦਿੱਤੇ ਜਾਂਦੇ ਹਨ। ਭਾਵੇਂ ਭੀੜ ਘੱਟ ਕਰਨ ਲਈ ਅਜਿਹਾ ਕੀਤਾ ਜਾਂਦਾ ਹੈ ਪਰ ਇਸ ਦਾ ਅਸਰ ਗ਼ਰੀਬਾਂ ਦੀਆਂ ਜੇਬਾਂ 'ਤੇ ਵੀ ਪੈਂਦਾ ਹੈ।
ਕੁਝ ਦਿਨ ਪਹਿਲਾਂ ਹੈਦਰਾਬਾਦ 'ਚ ਕਚੇਗੁੜਾ ਪਲੇਟਫਾਰਮ ਟਿਕਟ ਦੀ ਕੀਮਤ ਵੀ ਦੁਸਹਿਰੇ ਦੇ ਤਿਉਹਾਰ ਕਾਰਨ ਵਧਾਈ ਗਈ ਸੀ। ਰੇਲਵੇ ਨੇ ਦੱਸਿਆ ਸੀ ਕਿ ਪਲੇਟਫਾਰਮ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 20 ਰੁਪਏ ਕਰ ਦਿੱਤੀ ਗਈ ਹੈ। ਦੱਖਣੀ ਮੱਧ ਰੇਲਵੇ ਦੀ ਤਰਫੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ। ਤਿਉਹਾਰਾਂ ਕਾਰਨ ਦੇਸ਼ ਦੇ ਕੁਝ ਹੋਰ ਸਟੇਸ਼ਨਾਂ 'ਤੇ ਵੀ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: Atta Price Hike: ਤਿਓਹਾਰਾਂ ਦੇ ਸੀਜ਼ਨ ਵਿੱਚ ਥਾਲੀ ਦੀ ਰੋਟੀ ਹੋਈ ਮਹਿੰਗੀ, ਮਹੀਨੇ ਵਿੱਚ ਵਧੀਆਂ 5 ਫ਼ੀਸਦੀ ਕੀਮਤਾਂ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।