ਬਠਿੰਡਾ: ਤਲਵੰਡੀ ਸਾਬੋ ਵਿੱਚ ਕਾਂਗਰਸੀ ਵਰਕਰਾਂ 'ਤੇ ਗੋਲ਼ੀ ਚਲਾਉਣ ਦੇ ਇਲਜ਼ਾਮਾਂ ਤੋਂ ਕਾਂਗਰਸੀ ਲੀਡਰ ਰਾਜਾ ਵੜਿੰਗ ਨੇ ਸਾਫ ਇਨਕਾਰ ਕਰ ਦਿੱਤਾ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਹਾ ਗੋਲ਼ੀ ਕਾਂਗਰਸੀਆਂ ਨੇ ਨਹੀਂ ਚਲਾਈ ਬਲਕਿ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ।
ਵੜਿੰਗ ਨੇ ਹਿੰਸਾ ਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ 'ਤੇ ਲਾਉਂਦਿਆਂ ਕਿਹਾ ਕਿ ਗੋਲ਼ੀ ਅਕਾਲੀਆਂ ਵੱਲੋਂ ਚਲਾਈ ਗਈ ਸੀ ਨਾ ਕਿ ਕਾਂਗਰਸ ਵੱਲੋਂ। ਉਨ੍ਹਾਂ ਸਥਾਨਕ ਅਕਾਲੀ ਲੀਡਰਾਂ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪੁਲਿਸ ਅਕਾਲੀਆਂ ਦੀ ਮਦਦ ਕਰ ਰਹੀ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਉਹ ਪੁਲਿਸ ਅਫ਼ਸਰਾਂ ਖ਼ਿਲਾਫ਼ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਜੋ ਧੱਕੇਸ਼ਾਹੀ ਹੋ ਰਹੀ ਹੈ, ਉਸ ਦੀ ਸ਼ਿਕਾਇਤ ਪੁਲਿਸ ਅਫ਼ਸਰਾਂ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ। ਤਲਵੰਡੀ ਸਾਬੋ ਵਿੱਚ ਗੋਲ਼ੀ ਚੱਲਣ ਕਾਰਨ ਤਿੰਨ ਜਣੇ ਜ਼ਖ਼ਮੀ ਵੀ ਹੋਏ ਸਨ।
Election Results 2024
(Source: ECI/ABP News/ABP Majha)
ਤਲਵੰਡੀ ਸਾਬੋ 'ਚ ਫਾਇਰਿੰਗ ਤੋਂ ਮੁੱਕਰੇ ਰਾਜਾ ਵੜਿੰਗ, ਕਿਹਾ ਪੁਲਿਸ ਕਰ ਰਹੀ ਧੱਕੇਸ਼ਾਹੀ
ਏਬੀਪੀ ਸਾਂਝਾ
Updated at:
19 May 2019 04:59 PM (IST)
ਵੜਿੰਗ ਨੇ ਹਿੰਸਾ ਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ 'ਤੇ ਲਾਉਂਦਿਆਂ ਕਿਹਾ ਕਿ ਗੋਲ਼ੀ ਅਕਾਲੀਆਂ ਵੱਲੋਂ ਚਲਾਈ ਗਈ ਸੀ ਨਾ ਕਿ ਕਾਂਗਰਸ ਵੱਲੋਂ। ਉਨ੍ਹਾਂ ਸਥਾਨਕ ਅਕਾਲੀ ਲੀਡਰਾਂ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪੁਲਿਸ ਅਕਾਲੀਆਂ ਦੀ ਮਦਦ ਕਰ ਰਹੀ ਹੈ।
- - - - - - - - - Advertisement - - - - - - - - -