ਪੜਚੋਲ ਕਰੋ
Advertisement
ਆਖ਼ਰੀ ਇੱਛਾ ਮੁਤਾਬਕ ਭਿਖਾਰਨ ਵੱਲੋਂ ਪੈਸਾ-ਪੈਸਾ ਕਰ ਜੋੜੇ 6.6 ਲੱਖ ਪੁਲਵਾਮਾ ਸ਼ਹੀਦਾਂ ਦੇ ਵਾਰਸਾਂ ਨੂੰ ਦਾਨ
ਅਜਮੇਰ: ਰਾਜਸਥਾਨ ਦੇ ਮੰਦਰ ਦੇ ਬਾਹਰ ਭੀਖ ਮੰਗਣ ਵਾਲੀ ਔਰਤ ਦੀ ਸਾਰੀ ਉਮਰ ਦੀ ਕਮਾਈ, ਉਸ ਦੀ ਮੌਤ ਮਗਰੋਂ ਉਸ ਦੀ ਆਖ਼ਰੀ ਇੱਛਾ ਮੁਤਾਬਕ ਨੇਕ ਕੰਮ ਲਈ ਵਰਤੀ ਜਾ ਰਹੀ ਹੈ। ਉਸ ਦੇ ਸਾਢੇ ਛੇ ਲੱਖ ਰੁਪਏ ਤੋਂ ਵੱਧ ਦੀ ਰਕਮ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ ਦਾਨ ਕੀਤੀ ਜਾ ਰਹੀ ਹੈ।
ਬੀਤੇ ਸਾਲ ਅਜਮੇਰ ਦੇ ਮੰਦਰ ਦੇ ਬਾਹਰ ਭੀਖ ਮੰਗਣ ਵਾਲੀ ਨੰਦਿਨੀ ਸ਼ਰਮਾ ਦੀ ਮੌਤ ਹੋ ਗਈ ਸੀ। ਮਰਨ ਤੋਂ ਪਹਿਲਾਂ ਨੰਦਿਨੀ ਨੇ ਆਪਣੀ ਸਾਰੀ ਉਮਰ ਦੀ ਕਮਾਈ 6.61 ਲੱਖ ਰੁਪਏ ਮੰਦਰ ਦੇ ਟਰੱਸਟੀ ਨੂੰ ਸੰਭਾ ਦਿੱਤੇ ਅਤੇ ਇਸ ਰਕਮ ਦੀ ਵਰਤੋਂ ਕਿਸੇ ਨੇਕ ਕੰਮ ਲਈ ਕਰਨ ਲਈ ਕਿਹਾ।
ਮੰਦਰ ਦੀ ਕਮੇਟੀ ਦੇ ਟਰੱਸਟੀ ਸੰਦੀਪ ਗੌੜ ਨੇ ਦੱਸਿਆ ਕਿ ਨੰਦਿਨੀ ਦੀ ਸਾਰੀ ਉਮਰ ਦੀ ਕਮਾਈ ਨੂੰ ਉਨ੍ਹਾਂ ਬੈਂਕ ਵਿੱਚ ਜਮ੍ਹਾ ਕਰਵਾ ਦਿੱਤਾ ਸੀ ਅਤੇ ਹੁਣ ਉਸੇ ਕਮਾਈ ਨੂੰ ਪੁਲਵਾਮਾ ਵਿੱਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਹੈ। ਕਮੇਟੀ ਮੈਂਬਰਾਂ ਨੇ ਜ਼ਿਲ੍ਹਾ ਕੁਲੈਕਟਰ ਨੂੰ ਮੁੱਖ ਮੰਤਰੀ ਰਾਹਤ ਖ਼ਜ਼ਾਨੇ ਵਿੱਚ ਇਸ ਰਕਮ ਦਾ ਬੈਂਕ ਡ੍ਰਾਫਟ ਤਿਆਰ ਕਰ ਕੇ ਸੌਂਪ ਦਿੱਤਾ। ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਵਿੱਚ ਫਿਦਾਈਨ ਹਮਲਾ ਹੋਇਆ ਸੀ, ਜਿਸ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਜਵਾਨਾਂ ਲਈ ਬਾਲੀਵੁੱਡ ਸਿਤਾਰਿਆਂ ਤੋਂ ਲੈਕੇ ਸਰਕਾਰਾਂ ਤੇ ਪ੍ਰਵਾਸੀ ਭਾਰਤੀਆਂ ਨੇ ਕਾਫੀ ਵਿੱਤੀ ਸਹਾਇਤਾ ਕੀਤੀ ਹੈ। ਲੋਕਾਂ ਵੱਲੋਂ ਕੀਤਾ ਜਾ ਰਿਹਾ ਇਹ ਸਹਿਯੋਗ ਸ਼ਹੀਦਾਂ ਦੇ ਪਰਿਵਾਰਾਂ ਲਈ ਕਾਫੀ ਵੱਡਾ ਸਹਾਰਾ ਸਾਬਤ ਹੋਵੇਗੀ।Ajmer: Around Rs 6.6 lakh worth savings of a lady beggar, who passed away last year, was donated for families of CRPF soldiers who lost their lives in Pulwama attack. Her guardian handed a bank draft of the amount to the district collector. #Rajasthan pic.twitter.com/CUkW6B0zXb
— ANI (@ANI) February 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement