ਪੜਚੋਲ ਕਰੋ
Advertisement
ਜ਼ਮੀਨੀ ਵਿਵਾਦ ਦੀ ਜਾਂਚ ਕਰਕੇ ਮੁੜ ਰਹੇ ਹੈਡ ਕਾਂਸਟੇਬਲ ਨੂੰ ਕੁੱਟ-ਕੁੱਟ ਮਾਰਿਆ
ਰਾਜਸਥਾਨ ਵਿੱਚ ਮੌਬ ਲਿੰਚਿੰਗ ਦੀ ਘਟਨਾ ਸਾਹਮਣੇ ਆਈ ਹੈ। ਰਾਜਸਮੰਦ ਵਿੱਚ ਬਦਮਾਸ਼ਾਂ ਨੇ ਇੱਕ ਜ਼ਮੀਨੀ ਵਿਵਾਦ ਦੀ ਜਾਂਚ ਕਰਨ ਗਏ ਪੁਲਿਸ ਹੈਡ ਕਾਂਸਟੇਬਲ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।
ਰਾਜਸਮੰਦ: ਰਾਜਸਥਾਨ ਵਿੱਚ ਮੌਬ ਲਿੰਚਿੰਗ ਦੀ ਘਟਨਾ ਸਾਹਮਣੇ ਆਈ ਹੈ। ਰਾਜਸਮੰਦ ਵਿੱਚ ਬਦਮਾਸ਼ਾਂ ਨੇ ਇੱਕ ਜ਼ਮੀਨੀ ਵਿਵਾਦ ਦੀ ਜਾਂਚ ਕਰਨ ਗਏ ਪੁਲਿਸ ਹੈਡ ਕਾਂਸਟੇਬਲ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮਾਮਲਾ ਰਾਜਸਮੰਦ ਵਿੱਚ ਉਪਖੰਡ ਦੀ ਬਰਾਰ ਗ੍ਰਾਮ ਪੰਚਾਇਤ ਦੇ ਰਾਤਿਆ ਥਾਕ ਪਿੰਡ ਦਾ ਹੈ। ਹੈਡ ਕਾਂਸਟੇਬਲ ਦਾ ਨਾਂ ਅਬਦੁਲ ਗਨੀ (48) ਦੱਸਿਆ ਜਾ ਰਿਹਾ ਹੈ।
ਹਮਲੇ ਵਿੱਚ ਜ਼ਖ਼ਮੀ ਹੈਡ ਕਾਂਸਟੇਬਲ ਨੂੰ ਲੋਕਾਂ ਨੇ ਮੌਕੇ ਤੋਂ 108 ਐਂਬੂਲੈਂਸ ਤੋਂ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਡੀਐਸਪੀ ਰਾਜੇਂਦਰ ਸਿੰਘ, ਸੀਆਈ ਲਾਭੂਰਾਮ ਵਿਸ਼ਨੋਈ ਤੇ ਪੁਲਿਸ ਜਾਬਤਾ ਮੌਕੇ 'ਤੇ ਪਹੁੰਚਿਆ। ਪੁਲਿਸ ਹਮਲਾਵਰਾਂ ਦਾ ਪਤਾ ਲਾਉਣ ਵਿੱਚ ਜੁਟੀ ਹੈ। ਹੈਡ ਕਾਂਸਟੇਬਲ ਗਨੀ ਰਾਜਸਮੰਦ ਦੇ ਕੁੰਵਾਰੀਆ ਦੇ ਰਹਿਣ ਵਾਲੇ ਸੀ।
ਪੁਲਿਸ ਮੁਤਾਬਕ ਉਹ ਆਪਣੇ ਮੋਟਰਸਾੀਕਲ 'ਤੇ ਵਾਪਸ ਆ ਰਹੇ ਸੀ ਤਾਂ 4-5 ਅਣਪਛਾਤਿਆਂ ਨੇ ਡਾਂਗਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਸ ਹਮਲੇ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।Rajesh Gupta, Additional SP on a Head Constable's death in Bhim, Rajsamand: Prima facie it appears that unknown miscreants beat him up while he was investigating a case, he received a severe injury on his head that led to his death. No arrests yet, probe underway(13.7) #Rajasthan pic.twitter.com/sysHdjATvn
— ANI (@ANI) July 13, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement