ਨਵੀਂ ਦਿੱਲੀ: ਭ੍ਰਿਸ਼ਟਾਚਾਰ ਦੇ ਸਭ ਤੋਂ ਪ੍ਰਸਿਧ ਮਾਮਲਿਆਂ ਦੀ ਜਾਂਚ ਕਰ ਰਹੀ ਏਜੰਸੀਆ ਨੇ ਵੀਵੀਆਈਪੀ ਹੈਲੀਕਾਪਟਰ ਘੁਟਾਲੇ ਮਾਮਲੇ ‘ਚ ਦੁਬਈ ਦੇ ਇੱਕ ਕਾਰੋਬਾਰੀ ਅਤੇ ਇੱਕ ਹੋਰ ਕਾਰਪੋਰੇਟਰ ਨੂੰ ਭਾਰਤ ਨੂੰ ਸੌਂਪ ਦਿੱਤਾ ਹੈ। ਅਧਿਕਾਰੀਆਂ ਨੇ ਬੁਧਵਾਰ ਨੂੰ ਕਿਹਾ ਕਿ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਮਾਮਲੇ ‘ਚ ਦੁਬਈ ਦੇ ਕਾਰੋਬਾਰੀ ਰਾਜੀਵ ਸ਼ਮਸ਼ੇਰ ਬਹਾਦੁਰ ਸਕਸੇਨਾ ਨੂੰ ਦੁਬਈ ਦੇ ਅਧਿਕਾਰੀਆਂ ਨੇ ਬੁਧਵਾਰ ਦੀ ਸਵੇਰ ਫੜੀਆ ਸੀ।
ਸਕਸੇਨਾ ਦੀ ਇਸ ਮਾਮਲੇ ‘ਚ ਲੱਗੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਈਡੀ ਨੂੰ ਅੱਜ ਸੌਂਪੇ ਜਾਣ ਦੀ ਉਮੀਦ ਹੈ। ਅਕਾਉਂਟੇਂਟ ਦਾ ਕੰਮ ਕਰਨ ਵਾਲੇ ਸਕਸੇਨਾ ਨੂੰ ਦੁਬਈ ਦੇ ਅਧਿਕਾਰੀਆਂ ਨੇ ਈਡੀ ਦੀ ਅਪੀਲ ਤੋਂ ਬਾਅਦ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਭਾਰਤ ਭੇਜੀਆ ਹੈ।
ਇਸ ਮਾਮਲੇ ‘ਚ ਸਾਥੀ ਮੁਲਜ਼ਮ ਅਤੇ ਬਿਚੌਲੀਏ ਬ੍ਰਿਟੀਸ਼ ਨਾਗਰੀਕ ਕ੍ਰਿਸ਼ਚੀਅਨ ਜੇਮਸ ਮਿਸ਼ੇਲ ਨੂੰ ਪਿਛਲੇ ਸਾਲ ਦਸੰਬਰ ‘ਚ ਦੁਬਈ ਤੋਂ ਭਾਰਤ ਦੇ ਹਵਾਲੇ ਕੀਤਾ ਗਿਆ ਸੀ। ਉਧਰ ਸਕਸੇਨਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਖਿਲਾਫ ਯੂਏਈ ‘ਚ ਹੋਈ ਹਵਾਲਗੀ ਕਾਰਵਾਈ ਨਹੀਂ ਕੀਤੀ ਗਈ ਅਤੇ ਭਾਰਤ ਭੇਜੇ ਜਾਣ ਸਮੇਂ ਉਸ ਦੇ ਪਰਿਵਾਰ ਅਤੇ ਵਕੀਲਾਂ ਨੂੰ ਵੀ ਮਿਲਣ ਵੀ ਨਹੀਂ ਦਿੱਤਾ।
ਖ਼ਬਰਾਂ ਨੇ ਕਿ ਇਸ ਮਾਮਲੇ ‘ਚ ਕਾਰਪੋਰੇਟ ਏਵੀਏਸ਼ਨ ਲਾਬੀਸਟ ਦੀਪਕ ਤਲਵਾਰ ਨੂੰ ਵੀ ਸਕਸੇਨਾ ਦੇ ਨਾਲ ਭਾਰਤ ਦੇ ਹਵਾਲੇ ਕੀਤਾ ਜਾ ਰਿਹਾ ਹੇ। ਈਡੀ ਨੇ ਦੁਬਈ ‘ਚ ਰਹਿਣ ਵਾਲੇ ਸਕਸੇਨਾ ਨੂੰ ਇਸ ਮਾਮਲੇ ‘ਚ ਕਈਂ ਵਾਰ ਸੱਦਿਆ ਸੀ ਅਤੇ 2017 ‘ਚ ਉਸ ਦੀ ਸ਼ਿਵਾਨੀ ਸਕਸੇਨਾ ਨੂੰ ਚੇਨਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਇਸ ਸਮੇਂ ਜ਼ਮਾਨਤ ‘ਤੇ ਚਲ ਰਹੀ ਹੈ।