ਟਿਕੈਤ ਦੀ ਚੇਤਾਵਨੀ, ਜੇ ਅੰਦੋਲਨ ਖਤਮ ਕਰਵਾਇਆ ਤਾਂ ਬੀਜੇਪੀ ਲੀਡਰਾਂ ਨੂੰ ਭੁਗਤਣਾ ਪਵੇਗਾ ਇਹ ਖਮਿਆਜ਼ਾ
ਕੁੰਡਲੀ ਬਾਰਡਰ 'ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਅੰਦੋਲਨ ਜ਼ਬਰੀ ਖਤਮ ਨਹੀਂ ਕਰਵਾ ਸਕਦੀ।
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ ਉੱਤੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਅੰਦੋਲਨਕਾਰੀਆਂ ਦਾ ਧਰਨਾ ਜਾਰੀ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਖਤਰੇ ਵਿੱਚ ਵੀ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਸਾਢੇ ਚਾਰ ਮਹੀਨਿਆਂ ਤੋਂ ਚੱਲ ਰਹੇ ਧਰਨਾ ਪ੍ਰਦਰਸ਼ਨ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਇਹ ਨਾ ਸੋਚੇ ਕਿ ਦਬਾਅ ਪਾ ਕੇ ਧਰਨੇ ਤੋਂ ਲੋਕਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਜੇਕਰ ਕੇਂਦਰ ਸਰਕਾਰ ਨੇ ਜ਼ਬਰਦਸਤੀ ਕੀਤੀ ਤਾਂ ਪਿਡਾਂ 'ਚ ਕਿਸੇ ਵੀ ਬੀਜੇਪੀ ਲੀਡਰ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੌਕਡਾਊਨ ਲੱਗਣ ਦੇ ਬਾਵਜੂਦ ਅੰਦੋਲਨ ਰੁਕੇਗਾ ਨਹੀਂ।
ਖੇਤੀ ਕਾਨੂੰਨਾਂ ਖਿਲਾਫ ਵੱਖ-ਵੱਖ ਸੂਬਿਆਂ ਦੇ ਕਿਸਾਨ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਦਰਮਿਆਨ ਸਰਕਾਰ ਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਵਾਰਤਾ ਹੋ ਚੁੱਕੀ ਹੈ ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਚਿਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਅੰਦੋਲਨ ਸਮਾਪਤ ਨਹੀਂ ਕਰਨਗੇ।
ਕੋਰੋਨਾ ਕਾਰਨ ਅੰਦੋਲਨ ਖਤਮ ਕਰਵਾਉਣ ਦੀ ਚਰਚਾ
ਦਰਅਸਲ ਭਾਰਤ 'ਚ ਦਿਨ ਬ ਦਿਨ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਨੂੰ ਲੈਕੇ ਸਖਤੀ ਵੀ ਕਾਫੀ ਵਧ ਗਈ ਹੈ। ਚਰਚਾ ਹੈ ਕਿ ਕੋਰੋਨਾ ਦੀ ਆੜ 'ਚ ਕਿਸਾਨ ਅੰਦੋਲਨ ਖਤਮ ਕਰਵਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Vastu Tips: ਸਾਵਧਾਨ! ਘਰ ਲਈ ਪਲਾਟ ਖਰੀਦਣ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਇਹ ਵੀ ਪੜ੍ਹੋ: Panchkula: ਕੋਰੋਨਾ ਪੌਜ਼ੇਟਿਵ ਦੇ ਡਰੋਂ 19 ਸਾਲਾ ਲੜਕੇ ਨੇ ਕੀਤੀ ਖੁਦਕੁਸ਼ੀ, ਮਾਪੇ ਸੀ ਕੋਰੋਨਾ ਪੌਜ਼ੇਟਿਵ
ਇਹ ਵੀ ਪੜ੍ਹੋ: India Corona Cases: ਭਾਰਤ 'ਚ ਕੋਰੋਨਾ ਹੋਇਆ ਖਤਰਨਾਕ, ਅੱਜ ਫਿਰ ਰਿਕਾਰਡ ਮੌਤਾਂ ਤੇ ਵੱਡੀ ਗਿਣਤੀ ਨਵੇਂ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904