Rakesh Tikait Exclusive Interview: ਰਾਕੇਸ਼ ਟਿਕੈਤ ਨੇ ਕੇਂਦਰ ’ਤੇ ਲਾਏ ਸੰਗੀਨ ਇਲਜ਼ਾਮ, ਦੱਸਿਆ ਕਿਸਾਨ ਅੰਦੋਲਨ ਕਦੋਂ ਖ਼ਤਮ ਹੋਵੇਗਾ?
ਰਾਕੇਸ਼ ਟਿਕੈਤ ਨੇ ਕਿਹਾ, ਜਿੱਥੇ ਦੇਸ਼ ਵਿੱਚ ਕਿਸਾਨਾਂ ਦੀਆਂ ਫਸਲਾਂ ਐਮਐਸਪੀ 'ਤੇ ਖਰੀਦੀਆਂ ਜਾ ਰਹੀਆਂ ਹਨ।
Rakesh Tikait Exclusive Interview: ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ਤੇ ਉਸ ਦੇ ਨੁਮਾਇੰਦਿਆਂ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਰਾਮਪੁਰ ਵਿੱਚ ਜਿੱਥੇ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ-MSP) 'ਤੇ ਝੋਨੇ ਦੀ ਫਸਲ ਖਰੀਦ ਰਹੀ ਹੈ; ਰਾਮਪੁਰ ਵਿੱਚ ਤਾਂ ਝੋਨਾ ਪੈਦਾ ਨਹੀਂ ਹੁੰਦਾ। ਇੰਨਾ ਹੀ ਨਹੀਂ, ਜਿਨ੍ਹਾਂ ਜ਼ਮੀਨਾਂ 'ਤੇ ਬੀਜੀ ਗਈ ਫਸਲ ਐਮਐਸਪੀ 'ਤੇ ਖਰੀਦੀ ਜਾ ਰਹੀ ਹੈ, ਅਸਲ ਵਿੱਚ ਉਨ੍ਹਾਂ ਥਾਵਾਂ 'ਤੇ ਸਥਾਈ ਕਾਲੋਨੀਆਂ ਹਨ। ਅਜਿਹੀ ਸਥਿਤੀ ਵਿੱਚ, ਸਾਨੂੰ ਇਹ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਫਸਲ ਕਿਵੇਂ ਖਰੀਦੀ ਜਾਂਦੀ ਹੈ।
ਰਾਮਪੁਰ ਵਿੱਚ ਧੋਖਾਧੜੀ ਦਾ ਲਾਇਆ ਦੋਸ਼
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ‘ਏਬੀਪੀ ਗੰਗਾ’ ਨਾਲ ਵਿਸ਼ੇਸ਼ ਗੱਲਬਾਤ ਵਿੱਚ ਕਈ ਵੱਡੇ ਇਲਜ਼ਾਮ ਲਗਾਏ ਤੇ ਸਰਕਾਰ ਤੋਂ ਪੁੱਛਿਆ ਕਿ, ਬਿਹਾਰ ਵਿੱਚ ਪੈਦਾ ਹੋਣ ਵਾਲਾ ਝੋਨਾ ਰਾਮਪੁਰ ਦੇ ਕਿਸਾਨਾਂ ਦੇ ਨਾਮ ਤੇ ਕਿਵੇਂ ਖਰੀਦਿਆ ਜਾ ਰਿਹਾ ਹੈ, ਕਿਸ ਜ਼ਮੀਨ ’ਤੇ ਰਾਮਪੁਰ ’ਚ ਇਹ ਝੋਨਾ ਬੀਜਿਆ ਜਾ ਰਿਹਾ ਹੈ, ਰਤਾ ਸਾਨੂੰ ਵੀ ਦੱਸੋ।
ਮਹਾਂਪੰਚਾਇਤ ਲਈ ਕਿਸਾਨਾਂ ਨੂੰ ਕਰ ਰਹੇ ਜਾਗਰੂਕ
‘ਏਬੀਪੀ ਗੰਗਾ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ 5 ਸਤੰਬਰ ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਲਈ ਉਹ ਸੋਸ਼ਲ ਮੀਡੀਆ ਤੋਂ ਲੈ ਕੇ ਪ੍ਰੈਸ ਕਾਨਫ਼ਰੰਸ ਤੱਕ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਪਿੰਡ-ਪਿੰਡ ਜਾ ਕੇ ਖੇਤੀਬਾੜੀ ਕਾਨੂੰਨ ਬਾਰੇ ਦੱਸ ਰਹੇ ਹਨ ਅਤੇ ਉਨ੍ਹਾਂ ਨੂੰ ਮਹਾਂਪੰਚਾਇਤ ਲਈ ਤਿਆਰ ਰਹਿਣ ਲਈ ਕਹਿ ਰਹੇ ਹਨ।ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੂਰਿਆ ਪ੍ਰਤਾਪ ਸ਼ਾਹੀ ਦੇ ਬਿਆਨਾਂ 'ਤੇ ਕਿਹਾ ਕਿ, ਕਿਸਾਨ ਕਿਸੇ ਦੇ ਹੱਥ ਦੀ ਕਠਪੁਤਲੀ ਨਹੀਂ ਬਣੇਗਾ। ਕਿਸਾਨ ਅੰਦੋਲਨ ਨੂੰ ਕੋਈ ਵੀ ਹਾਈਜੈਕ ਨਹੀਂ ਕਰ ਸਕਦਾ। ਕਿਸਾਨ ਪਿਛਲੇ ਸਮੇਂ ਤੋਂ ਆਪਣੀ ਗੱਲ ਨੂੰ ਦ੍ਰਿੜਤਾ ਨਾਲ ਰੱਖਦਾ ਆ ਰਿਹਾ ਹੈ ਤੇ ਅੱਗੇ ਵੀ ਰੱਖਦਾ ਰਹੇਗਾ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਤੱਕ ਕਿਸਾਨ ਅੰਦੋਲਨ ਜਾਰੀ ਰੱਖਿਆ ਜਾਵੇਗਾ। ਹੁਣ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਕਿਉਂਕਿ ਸਰਕਾਰ ਕਿਸਾਨਾਂ ਨਾਲ ਸ਼ਰਤਾਂ ਨਾਲ ਗੱਲ ਕਰਨਾ ਚਾਹੁੰਦੀ ਹੈ ਤੇ ਕਿਸਾਨ ਸ਼ਰਤਾਂ ਨਾਲ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਨਹੀਂ ਹਨ।
ਸਰਕਾਰ ਕਿਸਾਨਾਂ ਨਾਲ ਕਰੇ ਬਿਨਾਂ ਸ਼ਰਤ ਗੱਲ
ਜੇ ਸਰਕਾਰ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਦੀ ਹੈ ਤਾਂ ਕਿਸਾਨ ਗੱਲ ਕਰਨ ਲਈ ਤਿਆਰ ਹੈ, ਨਹੀਂ ਤਾਂ ਇਹ ਅੰਦੋਲਨ ਜਾਰੀ ਰਹੇਗਾ। ਰਾਕੇਸ਼ ਟਿਕੈਤ ਨੇ ਕਿਹਾ ਕਿ 8 ਮਹੀਨਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ। ਸਰਦੀਆਂ, ਗਰਮੀਆਂ, ਮੀਂਹ ਅਤੇ ਕੋਰੋਨਾ ਮਹਾਂਮਾਰੀ ਵਰਗੀਆਂ ਸਥਿਤੀਆਂ ਵਿੱਚ ਵੀ, ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਰਹੇ, ਪਰ ਇਹ ਸਰਕਾਰ ਹੈ ਜੋ ਕਿਸਾਨਾਂ ਬਾਰੇ ਹਰ ਚੀਜ਼ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ।
ਸਰਕਾਰ 'ਤੇ ਸਵਾਲ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ਜਿੱਥੇ ਦੇਸ਼ ਵਿੱਚ ਕਿਸਾਨਾਂ ਦੀਆਂ ਫਸਲਾਂ ਐਮਐਸਪੀ 'ਤੇ ਖਰੀਦੀਆਂ ਜਾ ਰਹੀਆਂ ਹਨ। ਸਰਕਾਰ ਦੱਸੇ ਕਿ ਉੱਤਰ ਪ੍ਰਦੇਸ਼ ਵਿੱਚ ਸਿਰਫ 5% ਝੋਨੇ ਦੀ ਫਸਲ ਕਿਸਾਨ ਤੋਂ ਖਰੀਦੀ ਜਾਂਦੀ ਹੈ ਤੇ 95% ਉਹਨਾਂ ਲੋਕਾਂ ਤੋਂ ਖਰੀਦੀ ਜਾਂਦੀ ਹੈ ਜੋ ਕਿਸਾਨਾਂ ਤੋਂ ਸਸਤੇ ਭਾਅ ’ਤੇ ਅਨਾਜ ਖਰੀਦਦੇ ਹਨ ਤੇ ਐਮਐਸਪੀ ’ਤੇ ਸਰਕਾਰ ਨੂੰ ਵੇਚਦੇ ਹਨ। ਇਹੋ ਹਾਲ ਕਣਕ ਸਮੇਤ ਹੋਰ ਫਸਲਾਂ ਦਾ ਹੈ, ਜੋ ਕਿਸਾਨਾਂ ਤੋਂ 5 ਜਾਂ 10 ਪ੍ਰਤੀਸ਼ਤ ਖਰੀਦੀ ਜਾਂਦੀ ਹੈ, ਬਾਕੀ ਦੀ ਫਸਲ ਅਜਿਹੇ ਮੁਨਾਫੇਖੋਰਾਂ ਤੋਂ ਖਰੀਦੀ ਜਾਂਦੀ ਹੈ, ਜਿਨ੍ਹਾਂ ਨੇ ਕਿਸਾਨਾਂ ਤੋਂ ਸਸਤੇ ਭਾਅ 'ਤੇ ਫਸਲਾਂ ਖਰੀਦ ਕੇ ਆਪਣੇ ਗੋਦਾਮਾਂ ਨੂੰ ਭਰਿਆ ਹੁੰਦਾ ਹੈ।
ਰਾਕੇਸ਼ ਟਿਕੈਤ ਨੇ ਉਦਾਹਰਣ ਵਜੋਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ, ਕਿਸਾਨਾਂ ਦੇ ਨਾਮ ’ਤੇ, ਉਹ ਝੋਨੇ ਦੀ ਫਸਲ ਐਮਐਸਪੀ ’ਤੇ ਖਰੀਦੀ ਜਾ ਰਹੀ ਹੈ, ਜੋ ਰਾਮਪੁਰ ਵਿੱਚ ਪੈਦਾ ਹੀ ਨਹੀਂ ਹੁੰਦੀ। ਅਸਲ ’ਚ ਉਸ ਝੋਨੇ ਦੀ ਕਾਸ਼ਤ ਸੀਤਾਪੁਰ ਤੋਂ ਬਿਹਾਰ ਤੱਕ ਹੁੰਦੀ ਹੈ। ਇਸ ਲਈ ਸਰਕਾਰ ਤੇ ਉਸ ਦੇ ਨੁਮਾਇੰਦਿਆਂ ਨੂੰ ਦੱਸਣਾ ਚਾਹੀਦਾ ਹੈ ਕਿ, ਕਦੋਂ ਰਾਮਪੁਰ ਦੇ ਖੇਤ ਵਿੱਚ ਇਹ ਸਾਰਾ ਝੋਨਾ ਉਗਾਇਆ ਜਾ ਰਿਹਾ ਹੈ। ਰਾਕੇਸ਼ ਟਿਕੈਤ ਨੇ ਅੱਗੇ ਕਿਹਾ ਕਿ, ਸਰਕਾਰੀ ਕਾਗਜ਼ਾਂ ਵਿੱਚ, ਕਿਸਾਨਾਂ ਦੀਆਂ ਫਸਲਾਂ ਉਨ੍ਹਾਂ ਖੇਤਾਂ ਤੋਂ ਖਰੀਦੀਆਂ ਜਾ ਰਹੀਆਂ ਹਨ ਜਿੱਥੇ ਪੱਕੀਆਂ ਕਾਲੋਨੀਆਂ ਬਣੀਆਂ ਹੋਈਆਂ ਹਨ ਤੇ ਛੇਤੀ ਹੀ ਇਸ ਬਾਰੇ ਖੁਲਾਸਾ ਵੀ ਕਰ ਦਿੱਤਾ ਜਾਵੇਗਾ।
ਅੰਦੋਲਨ ਜਾਰੀ ਰਹੇਗਾ
ਗਾਜ਼ੀਪੁਰ ਸਰਹੱਦ 'ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ, ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ। ਕੁਝ ਕਿਸਾਨ ਤਾਂ ਅਜਿਹੇ ਵੀ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਰਹੱਦਾਂ ਉੱਤੇ ਜੰਗ ਲੜਾ ਤੇ ਗਾਜ਼ੀਪੁਰ ਬਾਰਡਰ ਉੱਤੇ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਹਨ।
‘ਏਬੀਪੀ ਗੰਗਾ’ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਤੋਂ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਕਿ ਆਖ਼ਰ ਇਹ ਅੰਦੋਲਨ ਕਦੋਂ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ, ਜਦੋਂ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਸ ਲੈ ਲਵੇਗੀ ਤੇ ਜਦੋਂ ਤੱਕ ਸਰਕਾਰ ਅਜਿਹਾ ਨਹੀਂ ਕਰਦੀ, ਇਹ ਅੰਦੋਲਨ ਜਾਰੀ ਰਹੇਗਾ ਤੇ ਇੱਕ ਦਿਨ ਸਰਕਾਰ ਨੂੰ ਸਾਡੀ ਗੱਲ ਸੁਣਨੀ ਹੀ ਪਵੇਗੀ।