Raksha Bandhan 2021: ਅੱਜ ਹੈ ਰੱਖੜੀ, ਜਾਣੋ ਇਤਿਹਾਸ, Quotes ਤੇ ਹੋਰ ਅਹਿਮ ਗੱਲਾਂ
ਭਗਵਾਨ ਵਿਸ਼ਨੂੰ ਨੇ ਰਾਜਾ ਬਾਲੀ ਨੂੰ ਵਰਦਾਨ ਦਿੱਤਾ ਤੇ ਕਿਹਾ ਕਿ ਉਹ ਹਰ ਸਾਲ ਚਾਰ ਮਹੀਨਿਆਂ ਲਈ ਆ ਕੇ ਪਾਤਾਲ ਲੋਕ ਵਿੱਚ ਰਿਹਾ ਕਰਨਗੇ।
ਨਵੀਂ ਦਿੱਲੀ: ਰੱਖੜੀ ਦਾ ਤਿਉਹਾਰ ਭਰਾ ਤੇ ਭੈਣ ਦੇ ਵਿੱਚ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਹਰ ਸਾਲ ਸਾਉਣ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ। ਭੈਣ ਭਰਾ ਦੇ ਇਸ ਪਵਿੱਤਰ ਤਿਉਹਾਰ ’ਤੇ, ਭੈਣ ਆਪਣੇ ਭਰਾ ਨੂੰ ਪਿਆਰ ਦੇ ਧਾਗੇ ਵਜੋਂ ਰੱਖੜੀ ਬੰਨ੍ਹਦੀ ਹੈ। ਇਹ ਤਿਉਹਾਰ ਪਿਆਰ ਦੇ ਅਟੁੱਟ ਬੰਧਨ ਨੂੰ ਦਰਸਾਉਂਦਾ ਹੈ।
ਰੱਖੜੀ (ਹਿੰਦੀ ਵਿੱਚ ‘ਰਕਸ਼ਾ ਬੰਧਨ’) ਦਾ ਅਰਥ ਸੁਰੱਖਿਆ ਲਈ ਬੰਨ੍ਹਿਆ ਹੋਇਆ ਬੰਧਨ ਹੈ। ਇਹੀ ਕਾਰਨ ਹੈ ਕਿ ਭੈਣ ਹਰ ਤਰ੍ਹਾਂ ਦੀ ਰਾਖੀ ਲਈ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ। ਰੱਖੜੀ ਬੰਨ੍ਹਣ ਤੋਂ ਬਾਅਦ, ਭਰਾ ਆਪਣੀ ਭੈਣ ਨੂੰ ਪਿਆਰ ਨਾਲ ਪੈਸੇ ਜਾਂ ਤੋਹਫ਼ੇ ਦਿੰਦਾ ਹੈ ਤੇ ਆਪਣੀ ਭੈਣ ਦੀ ਹਮੇਸ਼ਾ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ।
ਰੱਖੜੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਤਿਉਹਾਰ ਸਦੀਆਂ ਪੁਰਾਣਾ ਹੈ ਅਤੇ ਇਸ ਤਿਉਹਾਰ ਦੇ ਅਰੰਭ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਅੱਜ ਅਸੀਂ ਤੁਹਾਨੂੰ ਉਸੇ ਇਤਿਹਾਸ ਨਾਲ ਜਾਣੂ ਕਰਾਵਾਂਗੇ ਜਿਸਨੂੰ ਰਕਸ਼ਾ ਬੰਧਨ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
ਰੱਖੜੀ ਦਾ ਇਤਿਹਾਸ
ਇਹ ਮੰਨਿਆ ਜਾਂਦਾ ਹੈ ਕਿ ਦੈਂਤ (ਰਾਖਸ਼) ਰਾਜਾ ਬਾਲੀ ਦੀ ਬੇਨਤੀ ਨੂੰ ਸਵੀਕਾਰ ਕਰਨ ਤੋਂ ਬਾਅਦ, ਭਗਵਾਨ ਨਾਰਾਇਣ ਪਾਤਾਲ ਲੋਕ ਵਿੱਚ ਰਹਿਣ ਲਈ ਚਲੇ ਗਏ। ਭਗਵਾਨ ਵਿਸ਼ਨੂੰ ਦੇ ਜਾਣ ਤੋਂ ਬਾਅਦ, ਮਾਤਾ ਲਕਸ਼ਮੀ ਬਹੁਤ ਪਰੇਸ਼ਾਨ ਹੋ ਗਏ। ਫਿਰ ਉਨ੍ਹਾਂ ਨੇ ਨਰਾਇਣ ਨੂੰ ਵਾਪਸ ਲਿਆਉਣ ਲਈ ਇੱਕ ਗ਼ਰੀਬ ਔਰਤ ਦਾ ਰੂਪ ਧਾਰਨ ਕੀਤਾ ਤੇ ਰਾਜਾ ਬਾਲੀ ਦੇ ਸਾਹਮਣੇ ਪਹੁੰਚ ਕੇ ਉਸ ਨੂੰ ਰੱਖੜੀ ਬੰਨ੍ਹੀ।
ਰੱਖੜੀ ਬੰਨ੍ਹਣ ਤੋਂ ਬਾਅਦ, ਰਾਜਾ ਬਾਲੀ ਨੇ ਕਿਹਾ, ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਨਹੀਂ ਹੈ, ਇਸ 'ਤੇ ਮਾਂ ਲਕਸ਼ਮੀ ਇੱਕ ਗਰੀਬ ਔਰਤ ਤੋਂ ਆਪਣੇ ਅਸਲੀ ਰੂਪ ਵਿੱਚ ਆਏ, ਅਤੇ ਰਾਜਾ ਬਾਲੀ ਨੂੰ ਕਿਹਾ, ਤੁਸੀਂ ਖੁਦ ਨਾਰਾਇਣ ਹੋ, ਮੈਂ ਉਸ ਨੂੰ ਹੀ ਲੈਣ ਲਈ ਆਈ ਹਾਂ ।
ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਨੇ ਮਾਤਾ ਲਕਸ਼ਮੀ ਦੇ ਨਾਲ ਜਾਣਾ ਸ਼ੁਰੂ ਕੀਤਾ। ਜਾਂਦੇ ਸਮੇਂ, ਭਗਵਾਨ ਵਿਸ਼ਨੂੰ ਨੇ ਰਾਜਾ ਬਾਲੀ ਨੂੰ ਵਰਦਾਨ ਦਿੱਤਾ ਤੇ ਕਿਹਾ ਕਿ ਉਹ ਹਰ ਸਾਲ ਚਾਰ ਮਹੀਨਿਆਂ ਲਈ ਆ ਕੇ ਪਾਤਾਲ ਲੋਕ ਵਿੱਚ ਰਿਹਾ ਕਰਨਗੇ। ਇਨ੍ਹਾਂ ਚਾਰ ਮਹੀਨਿਆਂ ਨੂੰ ਚਤੁਰਮਾਸ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰੱਖੜੀ ਦੀ ਸ਼ੁਰੂਆਤ ਉਸ ਦਿਨ ਤੋਂ ਹੋਈ ਸੀ ਜਦੋਂ ਮਾਂ ਲਕਸ਼ਮੀ ਨੇ ਰਾਜਾ ਬਾਲੀ ਨੂੰ ਰੱਖੜੀ ਬੰਨ੍ਹੀ ਸੀ।
ਰੱਖੜੀ ਮੌਕੇ ਭੇਜਣ ਲਈ ਕੁਝ ਟੂਕਾਂ (Quotes):
कलाई पर सजा के राखी
माथे लगा दिया है चंदन,
सावन के पावन मौके पर
मेरी प्यारी बहना को हैप्पी रक्षाबंधन
बहन का प्यार किसी दुआ से कम नहीं होता,
वो चाहे दूर भी हो तो गम नहीं होता.
अक्सर रिश्ते दूरियों से फीके पड़ जाते हैं,
पर भाई-बहन का प्यार कभी कम नहीं होता