ਰਾਮ ਰਹੀਮ ਨੂੰ ਲੱਗ ਸਕਦਾ ਹੈ ਝਟਕਾ, ਪੈਰੋਲ ਹੋ ਸਕਦੀ ਹੈ ਰੱਦ
ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪੱਤਰਕਾਰ ਦੇ ਕਤਲ ਅਤੇ ਦੋ ਔਰਤਾਂ ਨਾਲ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੀ ਪੈਰੋਲ ਦੀ ਅਰਜੀ ਖਾਰੀਜ਼ ਹੋ ਸਕਦੀ ਹੈ। ਅਸਲ ‘ਚ ਰਾਮ ਰਹੀਮ ਨੇ ਖੇਤੀਬਾੜੀ ਲਈ ਪੈਰੋਲ ਮੰਗੀ ਸੀ, ਪਰ ਉਸ ਕੋਲ ਤਾਂ ਖੇਤੀ ਲਈ ਜ਼ਮੀਨ ਹੀ ਨਹੀ ਹੈ।
ਚੰਡੀਗੜ੍ਹ: ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪੱਤਰਕਾਰ ਦੇ ਕਤਲ ਅਤੇ ਦੋ ਔਰਤਾਂ ਨਾਲ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੀ ਪੈਰੋਲ ਦੀ ਅਰਜੀ ਖਾਰੀਜ਼ ਹੋ ਸਕਦੀ ਹੈ। ਅਸਲ ‘ਚ ਰਾਮ ਰਹੀਮ ਨੇ ਖੇਤੀਬਾੜੀ ਲਈ ਪੈਰੋਲ ਮੰਗੀ ਸੀ, ਪਰ ਉਸ ਕੋਲ ਤਾਂ ਖੇਤੀ ਲਈ ਜ਼ਮੀਨ ਹੀ ਨਹੀ ਹੈ। ਸਾਰੀ ਜ਼ਮੀਨ ਡੇਰਾ ਸੱਚਾ ਸੌਦਾ ਟ੍ਰਸਟ ਦੇ ਨਾਂ ਹੈ।
ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੇ ਖੇਤੀ-ਬਾੜੀ ਨੂੰ ਆਧਾਰ ਬਣਾਕੇ ਪੈਰੋਲ ਮੰਗੀ ਹੈ। ਸਿਰਸਾ ਜ਼ਿਲ੍ਹਾ ਡਿਪਾਰਟਮੈਂਟ ਦੇ ਤਸੀਲਦਾਰ ਨੂੰ ਜੋ ਰਿਪੋਰਟ ਹਰਿਆਣਾ ਸਰਕਾਰ ਨੇ ਰੈਵਨਿਊ ਡਿਪਾਰਟਮੈਂਟ ਨੇ ਭੇਜੀ ਹੈ ਉਸ ਮੁਤਾਬਕ ਰਾਮ ਰਹੀਮ ਦੇ ਨਾਂ ‘ਤੇ ਸਿਰਸਾ ‘ਚ ਕੋਈ ਖੇਤੀ ਲਾਈਕ ਜ਼ਮੀਨ ਨਹੀ ਹੈ।
ਰੈਵਨਿਊ ਡਿਪਾਰਟਮੈਂਟ ਦੇ ਤਸੀਲਦਾਰ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਡੇਰੇ ਕੋਲ ਕੁਲ 250 ਕਿਲੇ ਜ਼ਮੀਨ ਹੈ, ਪਰ ਇਸ ਜ਼ਮੀਨ ਦੇ ਰਿਕਾਰਡ ‘ਤੇ ਕੀਤੇ ਵੀ ਰਾਮ ਰਹੀਮ ਮਾਲਕ ਜਾਂ ਬਤੌਰ ਕਿਸਾਨ ਰਜੀਜ਼ਟਰਡ ਨਹੀ ਹੈ। ਇਸ ਮੁਤਾਬਕ ਸਿਰਸਾ ਦੇ ਰੈਵਨਿਊ ਵਿਭਾਗ ਦੀ ਰਿਪੋਰਟ ਮੁਤਾਬਕ ਪੈਰੋਲ ਦੀ ਯਾਚਿਕਾ ਨੂੰ ਖਾਰਿਜ਼ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਹਰਿਆਣਾ ਪੁਲਿਸ ਦੀ ਖੁਫੀਆ ਰਿਪੋਰਟ ਵੀ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਹੱਕ ‘ਚ ਨਹੀ ਹੈ। ਪੁਲਿਸ ਦਾ ਮਨਣਾ ਹੈ ਕਿ ਅਜਿਹਾ ਕਰਨ ‘ਤੇ ਸਿਰਸਾ ‘ਚ ਕਾਨੂੰਨ ਵਿਵਸਥਾ ਬਿਗੜ ਜਾ ਸਕਦੀ ਹੈ।