ਬਾਬਾ ਰਾਮਦੇਵ ਦਾ ਦਰਦ ਆਇਆ ਸਾਹਮਣੇ, ਬੋਲੇ 'ਚੰਗੀ ਪਹਿਲ ਕੀਤੀ ਪਰ ਲੋਕ ਕੱਢ ਰਹੇ ਗਾਲਾਂ'
ਰਾਮਦੇਵ ਨੇ ਕਿਹਾ ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਰੱਖੋ ਜੋ ਕੋਰੋਨਾ ਪੀੜਤ ਹਨ। ਇਨ੍ਹਾਂ ਲੱਖਾਂ-ਕਰੋੜਾਂ ਲੋਕਾਂ ਨੂੰ ਪਤੰਜਲੀ ਨੇ ਇਲਾਜ ਦਿੱਤਾ ਹੈ। ਉਨ੍ਹਾਂ ਕਿਹਾ "ਅਜਿਹਾ ਲੱਗਦਾ ਕਿ ਭਾਰਤ 'ਚ ਯੋਗ ਆਯੁਰਵੈਦ ਦਾ ਕੰਮ ਕਰਨਾ ਇੱਕ ਗੁਨਾਹ ਹੈ।

ਨਵੀਂ ਦਿੱਲੀ: ਪਤੰਜਲੀ ਦੀ ਦਵਾਈ ਕੋਰੋਨਿਲ 'ਤੇ ਵਿਵਾਦ ਦੇ ਬਾਵਜੂਦ ਰਾਮਦੇਵ ਇਹ ਦਾਅਵ ਕਰ ਰਹੇ ਹਨ ਕਿ ਉਨ੍ਹਾਂ ਨੇ ਕੋਰੋਨਾ ਦੀ ਦਵਾਈ ਬਣਾਉਣ ਲਈ ਚੰਗੀ ਪਹਿਲ ਕੀਤੀ ਹੈ। ਰਾਮਦੇਵ ਨੇ ਬੁੱਧਵਾਰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਅਸੀਂ ਕੋਰੋਨਾ ਦੀ ਦਵਾਈ 'ਤੇ ਚੰਗੀ ਪਹਿਲ ਕੀਤੀ ਹੈ ਪਰ ਲੋਕ ਸਾਨੂੰ ਗਾਲਾਂ ਕੱਢ ਰਹੇ ਹਨ।
ਰਾਮਦੇਵ ਨੇ ਕਿਹਾ ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਰੱਖੋ ਜੋ ਕੋਰੋਨਾ ਪੀੜਤ ਹਨ। ਇਨ੍ਹਾਂ ਲੱਖਾਂ-ਕਰੋੜਾਂ ਲੋਕਾਂ ਨੂੰ ਪਤੰਜਲੀ ਨੇ ਇਲਾਜ ਦਿੱਤਾ ਹੈ। ਉਨ੍ਹਾਂ ਕਿਹਾ "ਅਜਿਹਾ ਲੱਗਦਾ ਕਿ ਭਾਰਤ 'ਚ ਯੋਗ ਆਯੁਰਵੈਦ ਦਾ ਕੰਮ ਕਰਨਾ ਇੱਕ ਗੁਨਾਹ ਹੈ। ਸੈਂਕੜੇ ਥਾਵਾਂ 'ਤੇ FIR ਦਰਜ ਹੋ ਗਈ, ਜਿਵੇਂ ਕਿਸੇ ਦੇਸ਼ਧ੍ਰੋਹੀ ਜਾਂ ਅੱਤਵਾਦੀ ਖਿਲਾਫ ਹੁੰਦੀਆਂ ਹਨ।"
ਰਾਮਦੇਵ ਨੇ ਸਫਾਈ ਦਿੰਦਿਆਂ ਕਿਹਾ "ਆਯੁਰਵੈਦ ਦਵਾਈਆਂ ਬਣਾਉਣ ਲਈ ਯੂਨਾਨੀ ਤੇ ਆਯੁਰਵੈਦ ਵਿਭਾਗ ਤੋਂ ਲਾਇਸੰਸ ਲਿਆ ਹੈ ਜੋ ਆਯੁਸ਼ ਮੰਤਰਾਲੇ ਨਾਲ ਸਬੰਧਤ ਹੁੰਦਾ ਹੈ। ਉਨ੍ਹਾਂ ਕਿਹਾ ਆਯੁਰਵੈਦ 'ਚ ਸਾਰੀਆਂ ਦਵਾਈਆਂ ਦੀ ਰਜਿਸਟ੍ਰੇਸ਼ਨ ਉਨ੍ਹਾਂ ਦੇ ਰਵਾਇਤੀ ਗੁਣਾ ਦੇ ਆਧਾਰ 'ਤੇ ਹੁੰਦੀ ਹੈ। ਇਸ ਲਈ ਇਸ ਦਵਾਈ ਦਾ ਆਯੁਰਵੈਦਿਕ ਡਰੱਗ ਲਾਇਸੈਂਸ ਰਵਾਇਤੀ ਗੁਣਾਂ ਦੇ ਆਧਾਰ 'ਤੇ ਲਿਆ ਗਿਆ ਹੈ।"
ਇਹ ਵੀ ਪੜ੍ਹੋ:
- ਲਾੜੇ ਦੀ ਕੋਰੋਨਾ ਨਾਲ ਮੌਤ, 100 ਦੇ ਕਰੀਬ ਬਰਾਤੀ ਕੋਰੋਨਾ ਪੌਜ਼ੇਟਿਵ
- ਅਮਰੀਕਾ 'ਚ ਕੋਰੋਨਾ ਦਾ ਭਿਆਨਕ ਦੌਰ ਬਾਕੀ ! ਟਰੰਪ ਚੀਨ 'ਤੇ ਅੱਗ ਬਬੂਲਾ
- ਪੰਜਾਬ 'ਚ ਕੋਰੋਨਾ ਦਾ ਭਿਆਨਕ ਰੂਪ, ਜੂਨ ਮਹੀਨੇ 99 ਮੌਤਾਂ
- ਸਰਹੱਦੀ ਤਣਾਅ ਦੌਰਾਨ ਚੀਨ ਦੀ ਨਵੀਂ ਹਰਕਤ, ਭਾਰਤੀ ਫੌਜ ਨੇ ਵੀ ਖਿੱਚੀ ਤਿਆਰੀ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਟ੍ਰੈਂਡਿੰਗ ਟੌਪਿਕ




















