ਅਮਰੀਕਾ 'ਚ ਕੋਰੋਨਾ ਦਾ ਭਿਆਨਕ ਦੌਰ ਬਾਕੀ ! ਟਰੰਪ ਚੀਨ 'ਤੇ ਅੱਗ ਬਬੂਲਾ
ਡੌਨਲਡ ਟਰੰਪ ਦੇ ਮੈਡੀਕਲ ਐਡਵਾਇਜ਼ਰ ਡਾ.ਏਂਥਨੀ ਫਾਊਚੀ ਨੇ ਵੱਡਾ ਬਿਆਨ ਦਿੰਦਿਆਂ ਇਹ ਕਿਹਾ ਕਿ ਜਨਤਕ ਥਾਵਾਂ 'ਤੇ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਨਾ ਪਹਿਣਨ ਜਿਹੀਆਂ ਸਾਵਧਾਨੀਆਂ ਨਾ ਵਰਤੀਆਂ ਤਾਂ ਅਮਰੀਕਾ 'ਚ ਭਿਆਨਕ ਦੌਰ ਆ ਸਕਦਾ ਹੈ।
ਵਾਸ਼ਿੰਗਟਨ: ਕੋਰੋਨਾ ਵਾਇਰਸ ਆਉਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਲਗਾਤਾਰ ਚੀਨ ਦੇ ਸਿਰ ਇਲਜ਼ਾਮ ਮੜ੍ਹ ਰਹੇ ਹਨ। ਹੁਣ ਟਰੰਪ ਨੇ ਇਕ ਹੋਰ ਵੱਡੀ ਗੱਲ ਆਖੀ ਕਿ ਜਿਵੇਂ-ਜਿਵੇਂ ਕੋਰੋਨਾ ਵਧੇਗਾ, ਚੀਨ 'ਤੇ ਮੇਰਾ ਗੁੱਸਾ ਵੀ ਵਧਦਾ ਜਾਏਗਾ। ਦਰਅਸਲ ਅਮਰੀਕੀ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਲਹਾਲ ਮਹਾਮਾਰੀ ਕਾਬੂ ਤੋਂ ਬਾਹਰ ਹੈ।
ਟਰੰਪ ਨੇ ਟਵੀਟ ਕੀਤਾ, "ਜਿਵੇਂ ਕਿ ਮੈਂ ਦੇਖਿਆ ਮਹਾਮਾਰੀ ਨੇ ਦੁਨੀਆਂ ਭਰ 'ਚ ਆਪਣਾ ਬਦਸੂਰਤ ਚਿਹਰਾ ਦਿਖਾਇਆ ਹੈ, ਜਿਸ 'ਚ ਅਮਰੀਕਾ ਦਾ ਭਾਰੀ ਨੁਕਸਾਨ ਹੋਇਆ ਹੈ। ਚੀਨ 'ਤੇ ਮੇਰਾ ਗੁੱਸਾ ਵਧਦਾ ਜਾ ਰਿਹਾ ਹੈ। ਮੈਂ ਇਹ ਮਹਿਸੂਸ ਕਰ ਰਿਹਾ ਹਾਂ ਕਿ ਲੋਕ ਵੀ ਇਹ ਦੇਖਣਗੇ।"
ਟਰੰਪ ਦੇ ਮੈਡੀਕਲ ਸਲਾਹਕਾਰ ਨੇ ਕਿਹਾ ਕਿ ਅਮਰੀਕਾ 'ਚ ਰੋਜ਼ਾਨਾ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਸਕਦੇ ਹਨ। ਡੌਨਲਡ ਟਰੰਪ ਦੇ ਮੈਡੀਕਲ ਐਡਵਾਇਜ਼ਰ ਡਾ.ਏਂਥਨੀ ਫਾਊਚੀ ਨੇ ਵੱਡਾ ਬਿਆਨ ਦਿੰਦਿਆਂ ਇਹ ਕਿਹਾ ਕਿ ਜਨਤਕ ਥਾਵਾਂ 'ਤੇ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਨਾ ਪਹਿਣਨ ਜਿਹੀਆਂ ਸਾਵਧਾਨੀਆਂ ਨਾ ਵਰਤੀਆਂ ਤਾਂ ਅਮਰੀਕਾ 'ਚ ਭਿਆਨਕ ਦੌਰ ਆ ਸਕਦਾ ਹੈ।
ਇਹ ਵੀ ਪੜ੍ਹੋ: