ਟੀਵੀ ਹਸਤੀਆਂ ਨੇ ਕੋਰੋਨਾ ਕਾਲ 'ਚ ਗੁਰਦੁਆਰੇ ਕਰਵਾਇਆ ਸਾਦਾ ਵਿਆਹ
ਸੰਗੀਤਾ ਚੌਹਾਨ ਦੇ ਵਿਆਹ 'ਚ ਵੀਡੀਓ ਕਾਲ ਜ਼ਰੀਏ ਸ਼ਾਮਲ ਹੋਈ ਉਨ੍ਹਾਂ ਦੀ ਦੋਸਤ ਪੁਰਵਾ ਪੰਡਿਤ ਨੇ ਇਸ ਜੋੜੇ ਦੀ ਗੁਰਦੁਆਰੇ ਵਿਚਲੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਕ ਸਾਬਕਾ ਰੇਡੀਓ ਜੌਕੀ ਨੇ ਸ਼ਰੂਤੀ ਬੜਜਾਤਿਆ ਨੇ ਜੋੜੇ ਦੀ ਗੁਰਦੁਆਰੇ ਦੇ ਬਾਹਰ ਵਾਲੀ ਤਸਵੀਰ ਸਾਂਝੀ ਕੀਤੀ ਹੈ।
ਚੰਡੀਗੜ੍ਹ: ਕੋਰੋਨਾ ਮਹਾਮਾਰੀ 'ਚ ਟੀਵੀ ਸੀਰੀਅਲ 'ਸਸੁਰਾਲ ਸਿਮਰ ਕਾ ਚ' ਆਪਣੀ ਬਾਕਮਾਲ ਅਦਾਕਾਰੀ ਲਈ ਜਾਣੇ ਜਾਂਦੇ ਮਨੀਸ਼ ਰਾਇਸਿੰਘਨ ਨੇ ਆਪਣੀ ਪ੍ਰੇਮਿਕਾ ਤੇ ਅਦਾਕਾਰਾ ਸੰਗੀਤਾ ਚੌਹਾਨ ਨਾਲ ਵਿਆਹ ਰਚਾਇਆ। ਮੁੰਬਈ 'ਚ ਇਕ ਗੁਰੂਦੁਆਰੇ 'ਚ ਵਿਆਹ ਸੰਪੰਨ ਹੋਇਆ। ਵਿਆਹ 'ਚ ਸਿਰਫ਼ 10 ਲੋਕ ਸ਼ਾਮਲ ਹੋਏ।
ਸੰਗੀਤਾ ਚੌਹਾਨ ਦੇ ਵਿਆਹ 'ਚ ਵੀਡੀਓ ਕਾਲ ਜ਼ਰੀਏ ਸ਼ਾਮਲ ਹੋਈ ਉਨ੍ਹਾਂ ਦੀ ਦੋਸਤ ਪੁਰਵਾ ਪੰਡਿਤ ਨੇ ਇਸ ਜੋੜੇ ਦੀ ਗੁਰਦੁਆਰੇ ਵਿਚਲੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਕ ਸਾਬਕਾ ਰੇਡੀਓ ਜੌਕੀ ਨੇ ਸ਼ਰੂਤੀ ਬੜਜਾਤਿਆ ਨੇ ਜੋੜੇ ਦੀ ਗੁਰਦੁਆਰੇ ਦੇ ਬਾਹਰ ਵਾਲੀ ਤਸਵੀਰ ਸਾਂਝੀ ਕੀਤੀ ਹੈ।
ਸੰਗੀਤਾ ਚੌਹਾਨ ਨੇ ਰਾਣੀ ਗੁਲਾਬੀ ਰੰਗ ਦੇ ਬਨਾਰਸੀ ਸੂਟ ਨਾਲ ਮੈਚਿੰਗ ਮਾਸਕ ਪਹਿਨਿਆ ਹੋਇਆ ਸੀ। ਇਸ ਦੇ ਨਾਲ ਹੀ ਚੂੜਾ ਤੇ ਕਲੀਰੇ ਵੀ ਪਹਿਨੇ ਸਨ। ਮਨੀਸ਼ ਨੇ ਗੁਲਾਬੀ ਕੁੜਤਾ ਤੇ ਉਸ ਦੇ ਉੱਪਰ ਇੰਡੀਗੋ ਜਵਾਹਰ ਜੈਕੇਟ ਪਾਈ ਹੋਈ ਸੀ। ਸੰਗੀਤਾ ਨੇ ਵਿਆਹ ਤੋਂ ਪਹਿਲਾਂ ਮਨੀਸ਼ ਲਈ ਇਕ ਪੋਸਟ ਸ਼ੇਅਰ ਕੀਤੀ ਤੇ ਉਨ੍ਹਾਂ ਵਿਆਹ ਦਾ ਇਕ ਸੱਦਾ ਪੱਤਰ ਵੀ ਸਾਂਝਾ ਕੀਤਾ। ਇਸ ਪੱਤਰ ਨੂੰ ਉਨ੍ਹਾਂ ਦੀ ਦੋਸਤ ਪੁਰਵਾ ਨੇ ਡਿਜ਼ਾਇਨ ਕੀਤਾ।
ਸੰਗੀਤਾ ਨੇ ਪੋਸਟ 'ਚ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿੰਨਾਂ 'ਚ ਸੰਗੀਤਾ ਅਤੇ ਮਨੀਸ਼ ਦੀ ਪਹਿਲੀ ਮੁਲਾਕਾਤ ਦੀ ਤਸਵੀਰ ਵੀ ਸ਼ਾਮਲ ਹੈ।