ਪੜਚੋਲ ਕਰੋ
Advertisement
ਬਗੈਰ ਟਿਕਟ ਸਫ਼ਰ ਕਰਨ ਵਾਲਿਆਂ ਨੂੰ ਰਣਵੀਰ ਦੇ ਸਟਾਈਲ 'ਚ ਰੇਲ ਮੰਤਰੀ ਦੀ ਚੇਤਾਵਨੀ, ‘ਤੇਰਾ ਟਾਈਮ ਆਏਗਾ’
ਚੰਡੀਗੜ੍ਹ: ਫਿਲਮ ਅਦਾਕਾਰ ਰਣਵੀਰ ਸਿੰਘ ਦੀ ਫ਼ਿਲਮ ‘ਗਲੀ ਬੌਏ’ ਦਾ ਗੀਤ ‘ਅਪਨਾ ਟਾਈਮ ਆਏਗਾ’ ਇੰਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਪੱਛਮ ਰੇਲਵੇ ਨੇ ਵੀ ਖ਼ਾਸ ਅੰਦਾਜ਼ ਵਿੱਚ ਇਸ ਗੀਤ ਦਾ ਇਸਤੇਮਾਲ ਕੀਤਾ ਹੈ। ਦਰਅਸਲ ਰੇਲ ਮੰਤਰੀ ਪੀਊਸ਼ ਗੋਇਲ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਰੇਲਾਂ ’ਚ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਨੂੰ ਖ਼ਾਸ ਤਰੀਕੇ ਨਾਲ ਚੇਤਾਵਨੀ ਦਿੱਤੀ ਗਈ ਹੈ।
ਟਵੀਟ ਵਿੱਚ ਗੋਇਲ ਨੇ ‘ਅਪਨਾ ਟਾਈਮ ਆਏਗਾ’ ਗੀਤ ਨੂੰ ਰੀਮੇਕ ਕਰਕੇ ‘ਤੇਰਾ ਟਾਈਮ ਆਏਗਾ’ ਦੇ ਬੋਲਾਂ ਨਾਲ ਪੇਸ਼ ਕੀਤਾ ਹੈ। ਗੀਤ ਵਿੱਚ ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਜੋ ਬਗੈਰ ਟਿਕਟ ਲਏ ਰੇਲਾਂ ਵਿੱਚ ਸਫ਼ਰ ਕਰਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਤੇ ਫਿਰ ਬੀਜੇਪੀ ਨੇ ਇੱਕ ਦੂਜੇ ਤੋਂ ਆਜ਼ਾਦੀ ਮੰਗਦਿਆਂ ਇਸੇ ਫਿਲਮ ਦੇ ਗੀਤ ‘ਆਜ਼ਾਦੀ’ ਦਾ ਇਸਤੇਮਾਲ ਕੀਤਾ ਸੀ। ਗੀਤ ਦਾ ਸਿਆਸੀ ਇਸਤੇਮਾਲ ਕਰਨ ’ਤੇ ਉਸ ਵੇਲੇ ਵੀ ਖ਼ੂਬ ਚਰਚਾ ਹੋਈ ਸੀ। ਹਾਲਾਂਕਿ ਇਸਵਾਰ ਗੀਤ ਦਾ ਇਸਤੇਮਾਲ ਜਾਗਰੂਕਤਾ ਫੈਲਾਊਣ ਲਈ ਕੀਤਾ ਜਾ ਰਿਹਾ ਹੈ।Tera Time Aayega pic.twitter.com/3JI8SoPx3u
— Piyush Goyal (@PiyushGoyal) February 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement