ਖੁਸ਼ਖਬਰੀ! ਹੋਲੀ ਤਕ ਮੁਫ਼ਤ ਰਾਸ਼ਨ ਤੋਂ ਇਲਾਵਾ ਮਿਲਣਗੀਆਂ ਕਈ ਖ਼ਾਸ ਸਹੂਲਤਾਂ, ਫਟਾਫਟ ਕਰੋ ਇਹ ਕੰਮ
Ration Card Benefits: ਅੱਜ ਦੇ ਸਮੇਂ ਵਿੱਚ ਰਾਸ਼ਨ ਕਾਰਡ ਹਰ ਕਿਸੇ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਰਾਸ਼ਨ ਕਾਰਡ ਰਾਹੀਂ ਮੁਫਤ ਅਨਾਜ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਦਾ ਲਾਭ ਲੈ ਸਕਦੇ ਹੋ।
Ration card benefits: ਰਾਸ਼ਨ ਕਾਰਡ ਅੱਜ ਦੇ ਸਮੇਂ 'ਚ ਹਰ ਕਿਸੇ ਲਈ ਮਹੱਤਵਪੂਰਨ ਦਸਤਾਵੇਜ਼ ਹੈ। ਰਾਸ਼ਨ ਕਾਰਡ ਰਾਹੀਂ ਮੁਫ਼ਤ ਅਨਾਜ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਦਾ ਲਾਭ ਲੈ ਸਕਦੇ ਹੋ। ਅਜਿਹੇ 'ਚ ਤੁਹਾਡੇ ਕੋਲ ਇਹ ਸਰਕਾਰੀ ਕਾਰਡ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਅਜੇ ਵੀ ਇਹ ਕਾਰਡ ਨਹੀਂ ਹੈ ਜਾਂ ਇਸ 'ਚ ਤੁਹਾਡਾ ਨਾਮ ਸ਼ਾਮਲ ਨਹੀਂ ਹੈ ਤਾਂ ਤੁਸੀਂ ਹੁਣ ਇਹ ਕੰਮ ਘਰ ਬੈਠੇ ਆਨਲਾਈਨ ਕਰ ਸਕਦੇ ਹੋ।
ਮੁਫ਼ਤ ਅਨਾਜ ਪ੍ਰਾਪਤ ਕਰੋ
ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਦੇ ਦੌਰ 'ਚ ਗਰੀਬ ਲੋਕਾਂ ਨੂੰ ਮੁਫ਼ਤ ਕਣਕ, ਚੌਲ ਦੀ ਸਹੂਲਤ ਦਿੱਤੀ ਗਈ ਸੀ। ਤੁਸੀਂ ਨਵੰਬਰ 2021 ਤਕ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ। ਇਸ ਦੇ ਨਾਲ ਹੀ ਦਿੱਲੀ ਸਰਕਾਰ ਤੇ ਉੱਤਰ ਪ੍ਰਦੇਸ਼ ਸਮੇਤ ਕੁਝ ਸੂਬਿਆਂ ਨੇ ਇਸ ਯੋਜਨਾ ਨੂੰ ਅਗਲੇ 4 ਮਹੀਨਿਆਂ ਲਈ ਵਧਾ ਦਿੱਤਾ ਹੈ।
ਹੋਰ ਬਹੁਤ ਸਾਰੀਆਂ ਸਹੂਲਤਾਂ ਉਪਲੱਬਧ
ਦੱਸ ਦੇਈਏ ਕਿ ਰਾਸ਼ਨ ਕਾਰਡ ਰਾਹੀਂ ਮੁਫ਼ਤ ਤੇ ਸਸਤੇ ਰਾਸ਼ਨ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਮਿਲਦੀਆਂ ਹਨ। ਤੁਸੀਂ ਇਸ ਕਾਰਡ ਨੂੰ ਪਤੇ ਦੇ ਸਬੂਤ ਵਜੋਂ ਵਰਤ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਪਛਾਣ ਪੱਤਰ ਵਜੋਂ ਵਰਤਿਆ ਜਾ ਸਕਦਾ ਹੈ। ਭਾਵੇਂ ਬੈਂਕ ਦਾ ਕੰਮ ਹੋਵੇ ਜਾਂ ਗੈਸ ਕੁਨੈਕਸ਼ਨ ਲੈਣਾ, ਤੁਸੀਂ ਇਸ ਕਾਰਡ ਨੂੰ ਹਰ ਥਾਂ ਵਰਤ ਸਕਦੇ ਹੋ। ਵੋਟਰ ਆਈਡੀ ਕਾਰਡ ਬਣਾਉਣ ਤੋਂ ਇਲਾਵਾ ਇਸ ਦੀ ਵਰਤੋਂ ਹੋਰ ਜ਼ਰੂਰੀ ਦਸਤਾਵੇਜ਼ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।
ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰੋ :
ਤੁਹਾਨੂੰ ਸੂਬੇ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।
ਜੇਕਰ ਤੁਸੀਂ ਉੱਤਰ ਪ੍ਰਦੇਸ਼ ਦੇ ਵਾਸੀ ਹੋ ਤਾਂ ਤੁਸੀਂ https://fcs.up.gov.in/FoodPortal.aspx 'ਤੇ ਜਾ ਕੇ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ।
ਇਸ ਤੋਂ ਬਾਅਦ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰਨ ਵਾਲੇ ਲਿੰਕ 'ਤੇ ਕਲਿੱਕ ਕਰੋ।
ਰਾਸ਼ਨ ਕਾਰਡ ਲੈਣ ਲਈ ਆਧਾਰ ਕਾਰਡ, ਵੋਟਰ ਆਈ.ਡੀ., ਪਾਸਪੋਰਟ, ਹੈਲਥ ਕਾਰਡ, ਡਰਾਈਵਿੰਗ ਲਾਇਸੰਸ ਆਦਿ ਨੂੰ ਪਛਾਣ ਪੱਤਰ ਵਜੋਂ ਦਿੱਤਾ ਜਾ ਸਕਦਾ ਹੈ।
ਰਾਸ਼ਨ ਕਾਰਡ ਲਈ ਅਰਜ਼ੀ ਫੀਸ 5 ਰੁਪਏ ਤੋਂ 45 ਰੁਪਏ ਤਕ ਹੈ।
ਅਰਜ਼ੀ ਭਰਨ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ ਅਤੇ ਅਰਜ਼ੀ ਜਮ੍ਹਾਂ ਕਰੋ।
ਫੀਲਡ ਵੈਰੀਫਿਕੇਸ਼ਨ ਤੋਂ ਬਾਅਦ ਜੇਕਰ ਤੁਹਾਡੀ ਅਰਜ਼ੀ ਸਹੀ ਪਾਈ ਜਾਂਦੀ ਹੈ ਤਾਂ ਤੁਹਾਡਾ ਰਾਸ਼ਨ ਕਾਰਡ ਬਣ ਜਾਵੇਗਾ।
ਸਰਕਾਰ ਨੇ ਤਰੀਕ ਵਧਾਈ
ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (PMGKAY) ਦੇ ਤਹਿਤ ਮੁਫ਼ਤ ਰਾਸ਼ਨ ਦੀ ਸਹੂਲਤ ਪ੍ਰਦਾਨ ਕਰਨੀ ਸ਼ੁਰੂ ਕੀਤੀ ਸੀ। ਸ਼ੁਰੂ 'ਚ ਇਹ ਸਕੀਮ ਅਪ੍ਰੈਲ-ਜੂਨ 2020 ਦੀ ਮਿਆਦ ਲਈ ਸ਼ੁਰੂ ਕੀਤੀ ਗਈ ਸੀ, ਪਰ ਬਾਅਦ 'ਚ ਇਸ ਨੂੰ ਇਸ ਸਾਲ 30 ਨਵੰਬਰ 2020 ਤਕ ਵਧਾ ਦਿੱਤਾ ਗਿਆ ਪਰ ਇਸ ਸਾਲ ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਮਈ-ਜੂਨ ਮਹੀਨੇ ਲਈ ਦੁਬਾਰਾ ਯੋਜਨਾ ਲਿਆਂਦੀ ਗਈ ਪਰ ਬਾਅਦ 'ਚ ਸਰਕਾਰ ਨੇ ਇਸ ਸਕੀਮ ਨੂੰ ਪੰਜ ਮਹੀਨੇ ਤੇ ਜੁਲਾਈ ਤੋਂ ਨਵੰਬਰ 2021 ਤਕ ਵਧਾ ਦਿੱਤਾ ਤਾਂ ਜੋ ਲੋਕਾਂ ਨੂੰ ਮੁਫਤ ਅਨਾਜ ਮਿਲ ਸਕੇ।
ਇਹ ਵੀ ਪੜ੍ਹੋ: CM Channi: ਮੁੱਖ ਮੰਤਰੀ ਚੰਨੀ ਦੀ ਕਰਨੀ ਤੇ ਕਥਨੀ 'ਤੇ ਵੱਡਾ ਸਵਾਲ! ਰਾਜੇਵਾਲ 3 ਦਿਨਾਂ ਤੋਂ ਕਰ ਰਹੇ ਫੋਨ, ਸੀਐਮ ਨੇ ਨਹੀਂ ਚੁੱਕਿਆ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin