ਨਵੀਂ ਦਿੱਲੀ: ਆਰਬੀਆਈ ਨੇ ਸ਼ੁੱਕਰਵਾਰ ਨੂੰ ਏਟੀਐਮ ਦੀ ਸੁਰੱਖਿਆ ਵਧਾਉਣ ਲਈ ਬੈਂਕਾਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਬੈਂਕ ਨੇ ਬੈਂਕਾਂ ਨੂੰ ਕਿਹਾ ਕਿ ਸਤੰਬਰ ਦੇ ਅਖ਼ੀਰ ਤਕ ਸਾਰੇ ਏਟੀਐਮ ਕੰਧਾਂ, ਜ਼ਮੀਨ ਤੇ ਥਮਲ੍ਹਿਆ ਨਾਲ ਜੁੜੇ ਹੋਣੇ ਚਾਹੀਦੇ ਹਨ। ਜ਼ਿਆਦਾ ਸੁਰੱਖਿਅਤ ਥਾਂਵਾਂ ਲਈ ਇਨ੍ਹਾਂ ਹੁਕਮਾਂ ‘ਚ ਛੂਟ ਹੋਵੇਗੀ। ਆਰਬੀਆਈ ਨੇ ਇਹ ਨਿਰੇਦਸ਼ ਸੀਸੀਐਮ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਜਾਰੀ ਕੀਤੇ ਹਨ।
ਆਰਬੀਆਈ ਚਾਹੁੰਦੀ ਹੈ ਕਿ ਏਟੀਐਮ ਪਰਿਚਾਲਨ ਦੇ ਜ਼ੋਖ਼ਮਾਂ ਨੂੰ ਘੱਟ ਕੀਤਾ ਜਾਵੇ ਤੇ ਇਸ ਨਾਲ ਉਸ ਦੀ ਸੁਰੱਖਿਆ ਵੀ ਵਧਾਈ ਜਾਵੇ। ਸੁਰੱਖਿਆ ਸੁਝਾਅ ਦੇ ਤਹਿਤ ਤੈਅ ਕੀਤਾ ਗਿਆ ਹੈ ਕਿ ਨਕਦ ਪਾਉਣ ਦੇ ਲਈ ਏਟੀਐਮ ਦਾ ਪਰਿਚਾਲਨ ਸਿਰਫ ਡਿਜੀਟਲ ਵਨ ਟਾਈਮ ਕੰਬੀਨੇਸ਼ਨ ਲੌਕ ਰਾਹੀਂ ਕੀਤਾ ਜਾਵੇ।
ਇਸ ਤੋਂ ਇਲਾਵਾ 30 ਸਤੰਬਰ 2019 ਤਕ ਸਾਰੇ ਏਟੀਐਮ ਕਿਸੇ ਢਾਂਚੇ, ਕੰਧ, ਜ਼ਮੀਨ ਜਾਂ ਪਿੱਲਰ ਨਾਲ ਜੁੜੇ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੋ ਵੀ ਇਨ੍ਹਾਂ ਨਿਯਮਾਂ ਨੂੰ ਲਾਗੂ ਨਹੀ ਕਰੇਗਾ, ਉਸ ‘ਤੇ ਜ਼ੁਰਮਾਨਾ ਲਾਇਆ ਜਾ ਸਕਦਾ ਹੈ ਤੇ ਬਣਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਏਟੀਐਮ ਦੀ ਸੁਰੱਖਿਆ ਲਈ ਨਵੇਂ ਨਿਰਦੇਸ਼ ਜਾਰੀ
ਏਬੀਪੀ ਸਾਂਝਾ
Updated at:
15 Jun 2019 04:01 PM (IST)
ਆਰਬੀਆਈ ਨੇ ਸ਼ੁੱਕਰਵਾਰ ਨੂੰ ਏਟੀਐਮ ਦੀ ਸੁਰੱਖਿਆ ਵਧਾਉਣ ਲਈ ਬੈਂਕਾਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਬੈਂਕ ਨੇ ਬੈਂਕਾਂ ਨੂੰ ਕਿਹਾ ਕਿ ਸਤੰਬਰ ਦੇ ਅਖ਼ੀਰ ਤਕ ਸਾਰੇ ਏਟੀਐਮ ਕੰਧਾਂ, ਜ਼ਮੀਨ ਤੇ ਥਮਲ੍ਹਿਆ ਨਾਲ ਜੁੜੇ ਹੋਣੇ ਚਾਹੀਦੇ ਹਨ। ਜ਼ਿਆਦਾ ਸੁਰੱਖਿਅਤ ਥਾਂਵਾਂ ਲਈ ਇਨ੍ਹਾਂ ਹੁਕਮਾਂ ‘ਚ ਛੂਟ ਹੋਵੇਗੀ।
- - - - - - - - - Advertisement - - - - - - - - -