ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਮੁੰਬਈ ਦੇ CKP Co-operative Bank Ltd ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਸਹਿਕਾਰੀ ਬੈਂਕ ਦੀ ਵਿੱਤੀ ਸਥਿਤੀ ਸਥਿਰ ਨਹੀਂ ਹੈ ਤੇ ਬੈਂਕ ਆਪਣੇ ਜਮ੍ਹਾਕਰਤਾਵਾਂ ਨੂੰ ਪੈਸੇ ਮੋੜਨ ਦੀ ਹਾਲਤ 'ਚ ਨਹੀਂ ਹੈ। RBI ਨੇ ਬੈਂਕ ਦਾ ਲਾਇਸੈਂਸ ਰੱਦ ਕਰਦਿਆਂ ਕਿਹਾ ਕਿ ਸਹਿਕਾਰੀ ਬੈਂਕ ਪੂੰਜੀ ਸਬੰਧੀ ਘੱਟੋ-ਘੱਟ ਲੋੜ ਨੂੰ ਪੂਰਾ ਕਰਨ 'ਚ ਅਸਫ਼ਲ ਰਿਹਾ ਹੈ।
CKP Co-operative Bank Ltd ਦਾ ਲਾਇਸੈਂਸ ਰੱਦ ਕੀਤੇ ਜਾਣ ਸਬੰਧੀ ਆਰਬੀਆਈ ਦਾ ਫੈਸਲਾ 30 ਅਪ੍ਰੈਲ ਦੇ ਕੰਮਕਾਜੀ ਘੰਟਿਆਂ ਬਾਅਦ ਪ੍ਰਭਾਵੀ ਹੋ ਗਿਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ CKP Co-operative Bank Ltd ਦਾ ਲਾਇਸੈਂਸ ਰੱਦ ਹੋਣ ਤੋਂ ਬਾਅਦ ਲਿਕਵੀਡੇਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ DICGC Act, 1961 ਜੇ ਤਹਿਤ ਸਹਿਕਾਰੀ ਬੈਂਕ ਦੇ ਜਮ੍ਹਾਕਰਤਾਵਾਂ ਨੂੰ ਪੈਸੇ ਲੁਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਤੂਫ਼ਾਨ, ਹਨ੍ਹੇਰੀ ਤੇ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਆਰੇਂਜ਼ ਅਲਰਟ
ਕੇਂਦਰੀ ਬੈਂਕ ਨੇ ਕਿਹਾ ਕਿ ਲਾਇਸੈਂਸ ਰੱਦ ਕੀਤੇ ਜਾਣ ਮਗਰੋਂ CKP Co-operative Bank Ltd, Mumbai ਬੈਂਕ ਨਾਲ ਜੁੜਿਆ ਕਿਸੇ ਤਰ੍ਹਾਂ ਦਾ ਬਿਜ਼ਨਸ ਨਹੀਂ ਕਰ ਸਕਦੀ। ਲਾਇਸੈਂਸ ਰੱਦ ਹੋਣ ਤੋਂ ਬਾਅਦ ਬੈਂਕ ਜਮ੍ਹਾ ਰਾਸ਼ੀ ਨੂੰ ਸਵੀਕਾਰ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਨੂੰ ਜਮ੍ਹਾ ਰਾਸ਼ੀ ਦਾ ਭੁਗਤਾਨ ਕਰ ਸਕਦਾ।
RBI ਨੇ ਕਿਹਾ ਕਿ ਲਿਕਵੀਡੇਸ਼ਨ ਦੀ ਕਾਰਵਾਈ ਦੇ ਤਹਿਤ ਹਰ ਜਮ੍ਹਾਕਰਤਾ ਨੂੰ ਪੰਜ ਲੱਖ ਰੁਪਏ ਤਕ ਦੀ ਜਮ੍ਹਾ ਰਾਸ਼ੀ ਵਾਪਸ ਕੀਤੀ ਜਾਵੇਗੀ। ਬੈਕਾਂ ਦੇ ਡੁੱਬਣ 'ਤੇ ਜਮ੍ਹਾਂਕਰਤਾਵਾਂ ਨੂੰ ਪੰਜ ਲੱਖ ਰੁਪਏ ਤਕ ਦੀ ਜਮ੍ਹਾ ਰਾਸ਼ੀ ਵਾਪਸ ਦਿੱਤੇ ਜਾਣ ਦਾ ਪ੍ਰਾਵਧਾਨ ਹੈ। RBI ਨੇ ਕਿਹਾ ਕਿ ਡਿਪੌਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕੌਰਪੋਰੇਸ਼ਨ (DICGC) ਵੱਲੋਂ ਇਹ ਰਕਮ ਵਾਪਸ ਕੀਤੀ ਜਾਵੇਗੀ।