ਮੋਦੀ ਦੀ ਨੋਟਬੰਦੀ ਮਗਰੋਂ ਆਇਆ 2000 ਦਾ ਨੋਟ ਵੀ ਮੁੱਧੇ-ਮੂੰਹ, RBI ਨੇ ਕੀਤਾ ਖ਼ੁਲਾਸਾ
ਤਾਜ਼ਾ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ ਕਿ 2,000 ਰੁਪਏ ਦੇ ਨੋਟਾਂ ਦੀ ਛਪਾਈ ਵਿੱਚ ਕਾਫੀ ਕਮੀ ਆਈ ਹੈ ਤੇ 2,000 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਘੱਟ ਕਰਨ ਤੱਕ ਸੀਮਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਾਹਰਾਂ ਨੇ ਕਿਹਾ ਕਿ ਘੱਟ ਮੁੱਲ ਦੇ 2 ਹਜ਼ਾਰ ਰੁਪਏ ਦੇ ਨੋਟ ਛਾਪਣ ਦੇ ਇਸ ਕਦਮ ਨੂੰ ਉੱਚ ਮੁੱਲ ਵਾਲੀ ਮੁਦਰਾ ਦੀ ਜਮਾਖੋਰੀ ਨੂੰ ਰੋਕਣ ਤੇ ਕਾਲੇ ਧਨ 'ਤੇ ਲਗਾਮ ਲਾਉਣ ਵਜੋਂ ਦੇਖਿਆ ਜਾਂਦਾ ਹੈ। ਉੱਚ ਮੁੱਲ ਦੇ ਨੋਟਾਂ ਨੂੰ ਚੱਲਣ ਵਿੱਚੋਂ ਹਟਾਉਣ ਕਾਰਨ ਬਹੁਤ ਸਾਰੇ ਕਾਲੇ ਧਨ ਦਾ ਲੈਣ-ਦੇਣ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ। RBI ਨੇ ਇਸ ਵਿੱਤੀ ਵਰ੍ਹੇ ਵਿੱਚ ਇੱਕ ਵੀ 2000 ਰੁਪਏ ਦਾ ਨੋਟ ਨਹੀਂ ਛਾਪਿਆ। 'ਦ ਨਿਊ ਇੰਡੀਅਨ ਐਕਸਪ੍ਰੈੱਸ' ਨੇ ਸੂਚਨਾ ਦੇ ਅਧਿਕਾਰ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਰਬੀਆਈ ਨੇ ਕਿਹਾ ਕਿ ਸਾਲ 2016-17 ਵਿੱਤੀ ਵਰ੍ਹੇ ਦੌਰਾਨ 3,542.991 ਮਿਲੀਅਨ ਨੋਟ ਛਾਪੇ ਗਏ ਸੀ। ਅਗਲੇ ਸਾਲ ਇਹ 111.507 ਮਿਲੀਅਨ ਨੋਟਾਂ ਤੇ ਸਿਮਟ ਗਿਆ। ਬੈਂਕ ਨੇ 2018-19 ਵਿੱਚ 46.690 ਮਿਲੀਅਨ ਨੋਟ ਛਾਪੇ।
ਆਰਬੀਆਈ ਦਾ ਜਵਾਬ ਅਜਿਹੇ ਸਮੇਂ ਆਇਆ ਹੈ ਜਦੋਂ ਰਾਸ਼ਟਰੀ ਜਾਂਚ ਏਜੰਸੀ ਨੇ ਕਿਹਾ ਹੈ ਕਿ ਉੱਚ ਗੁਣਵੱਤਾ ਵਾਲੇ ਜਾਅਲੀ ਨੋਟ ਵੱਧ ਰਹੇ ਹਨ। ਇੱਕ ਰਿਪੋਰਟ ਦੇ ਮੁਤਾਬਕ ਐਨਆਈਏ ਦੇ ਇੰਸਪੈਕਟਰ ਜਨਰਲ ਆਲੋਕ ਮਿੱਤਲ ਨੇ ਕਿਹਾ ਕਿ ਪਾਕਿਸਤਾਨ ਵਿੱਚ ਉੱਚ ਪੱਧਰੀ ਜਾਅਲੀ ਨੋਟ ਛਾਪੇ ਜਾ ਰਹੇ ਹਨ। ਦੂਜੇ ਪਾਸੇ ਬੰਗਲਾਦੇਸ਼ ਘੱਟ ਕੁਆਲਿਟੀ ਦੇ ਨਕਲੀ ਨੋਟਾਂ ਦਾ ਸਰੋਤ ਬਣ ਕੇ ਸਾਹਮਣੇ ਆਇਆ ਹੈ। ਮਾਰਚ 2018 ਤੱਕ ਇੱਥੇ 2000 ਰੁਪਏ ਦੇ 3,363 ਮਿਲੀਅਨ ਨੋਟ ਚੱਲ ਰਹੇ ਸੀ, ਜੋ ਕੁੱਲ ਮੁਦਰਾ ਦਾ 3.3 ਫੀਸਦੀ ਹੈ। 2019 ਤਕ ਇਹ ਘੱਟ ਕੇ 3,291 ਮਿਲੀਅਨ ਰਹਿ ਗਈ ਹੈ।
ਇਕ ਤਾਜ਼ਾ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ ਕਿ 2,000 ਰੁਪਏ ਦੇ ਨੋਟਾਂ ਦੀ ਛਪਾਈ ਵਿੱਚ ਕਾਫੀ ਕਮੀ ਆਈ ਹੈ ਤੇ 2,000 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਘੱਟ ਕਰਨ ਤੱਕ ਸੀਮਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਾਹਰਾਂ ਨੇ ਕਿਹਾ ਕਿ ਘੱਟ ਮੁੱਲ ਦੇ 2 ਹਜ਼ਾਰ ਰੁਪਏ ਦੇ ਨੋਟ ਛਾਪਣ ਦੇ ਇਸ ਕਦਮ ਨੂੰ ਉੱਚ ਮੁੱਲ ਵਾਲੀ ਮੁਦਰਾ ਦੀ ਜਮਾਖੋਰੀ ਨੂੰ ਰੋਕਣ ਤੇ ਕਾਲੇ ਧਨ 'ਤੇ ਲਗਾਮ ਲਾਉਣ ਵਜੋਂ ਦੇਖਿਆ ਜਾਂਦਾ ਹੈ। ਉੱਚ ਮੁੱਲ ਦੇ ਨੋਟਾਂ ਨੂੰ ਚੱਲਣ ਵਿੱਚੋਂ ਹਟਾਉਣ ਕਾਰਨ ਬਹੁਤ ਸਾਰੇ ਕਾਲੇ ਧਨ ਦਾ ਲੈਣ-ਦੇਣ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਜਨਵਰੀ ਵਿੱਚ ਆਂਧਰਾ ਪ੍ਰਦੇਸ਼-ਤਾਮਿਲਨਾਡੂ ਸਰਹੱਦ ਤੋਂ 2 ਹਜ਼ਾਰ ਦੇ ਨੋਟਾਂ ਵਿੱਚ 6 ਕਰੋੜ ਰੁਪਏ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ ਸੀ। ਸਰਕਾਰ ਨੇ ਜੂਨ ਵਿੱਚ ਲੋਕ ਸਭਾ ਨੂੰ ਦੱਸਿਆ ਸੀ ਕਿ ਪਿਛਲੇ ਤਿੰਨ ਸਾਲਾਂ ਵਿੱਚ 50 ਕਰੋੜ ਰੁਪਏ ਤੋਂ ਵੱਧ ਦੇ ਜਾਅਲੀ ਨੋਟ ਜ਼ਬਤ ਕੀਤੇ ਗਏ ਹਨ। ਅਗਸਤ ਵਿੱਚ ਆਰਬੀਆਈ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਸੀ ਕਿ ਵਿੱਤੀ ਸਾਲ 2017-18 ਵਿੱਚ ਬੈਂਕਿੰਗ ਪ੍ਰਣਾਲੀ ਵਿੱਚ 2000 ਰੁਪਏ ਦੇ ਜਾਅਲੀ ਨੋਟਾਂ ਵਿੱਚ ਭਾਰੀ ਵਾਧਾ ਹੋਇਆ ਸੀ।