ਚੰਡੀਗੜ੍ਹ: ਸ਼ੁੱਕਰਵਾਰ ਸ਼ਾਮ ਨੂੰ ਭਾਰਤੀ ਰਿਜ਼ਰਵ ਬੈਂਕ ਨੇ 50 ਰੁਪਏ ਦੇ ਨਵੇਂ ਨੋਟ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ। ਬੈਂਕ ਨੇ ਇਸ ਬਾਰੇ 'ਚ ਇੱਕ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ।
[embed]https://twitter.com/RBI/status/898532415278260225?[/embed]
ਰਿਜ਼ਰਵ ਬੈਂਕ ਵੱਲੋਂ ਚਮਕੀਲੇ ਨੀਲੇ ਰੰਗੇ ਦੇ 50 ਰੁਪਏ ਦੇ ਨਵੇਂ ਨੋਟ ਜਲਦੀ ਜਾਰੀ ਕੀਤੇ ਜਾਣਗੇ। ਆਰਬੀਆਈ ਨੇ ਦੱਸਿਆ ਕਿ ਮਹਾਤਮਾ ਗਾਂਧੀ (ਨਵੀਂ) ਲੜੀ ਤਹਿਤ ਉਸ ਵੱਲੋਂ ਜਲਦੀ 50 ਰੁਪਏ ਦੇ ਨੋਟ ਜਾਰੀ ਕੀਤੇ ਜਾਣਗੇ। 50 ਰੁਪਏ ਦੇ ਪਹਿਲਾਂ ਵਾਲੇ ਨੋਟ ਵੀ ਜਾਰੀ ਰਹਿਣਗੇ।
ਕੀ ਹਨ ਨਵੇਂ ਨੋਟ ਦੀਆਂ ਖ਼ੂਬੀਆਂ-
50 ਰੁਪਏ ਦੇ ਨੋਟ ‘ਚ ਬਲੈਕਿਸ਼ ਗ੍ਰੇਅ ਰੰਗ ‘ਚ ਮਹਾਤਮਾ ਗਾਂਧੀ ਦਾ ਚਿੱਤਰ ਹੋਵੇਗਾ। ਨੋਟ ਦੇ ਪਿਛਲੇ ਪਾਸੇ ਦੱਖਣੀ ਭਾਰਤ ਦੇ ਕਿਸੇ ਮੰਦਰ ਦੀ ਫ਼ੋਟੋ ਵੀ ਛਪੀ ਹੋਵੇਗੀ।
ਨੋਟ ਦੇ ਸੱਜੇ ਪਾਸੇ ਹੇਠਲੇ ਹਿੱਸੇ ਵਿੱਚ 50 ਰੁਪਏ ਲਿਖਿਆ ਹੋਇਆ ਹੈ।
ਨੋਟ ਦੇ ਖੱਬੇ ਪਾਸੇ ਦੇਵਨਾਗਰੀ ਵਿੱਚ 50 ਰੁਪਏ ਲਿਖਿਆ ਹੋਇਆ ਹੈ।
ਨਵੇਂ ਨੋਟ ਵਿੱਚ ਵੱਖ-ਵੱਖ ਸਥਾਨ ਉੱਤੇ ਛੋਟੇ ਸ਼ਬਦਾਂ ਵਿੱਚ RBI, ਭਾਰਤ ਅਤੇ 50 ਰੁਪਏ ਲਿਖਿਆ ਹੈ।
ਮਹਾਤਮਾ ਗਾਂਧੀ ਦੀ ਤਸਵੀਰ ਦੇ ਕੋਲ ਗਰੰਟੀ ਦਾ ਬਚਨ ਤੇ ਗਵਰਨਰ ਦੇ ਹਸਤਾਖ਼ਰ ਹਨ।
ਨਵੇਂ ਨੋਟ ਦਾ ਆਕਾਰ 66 mm x 135mm ਹੋਵੇਗਾ।
ਨੋਟ ਦੇ ਪਿਛਲੇ ਹਿੱਸੇ ਵਿੱਚ ਖੱਬੇ ਵਾਸੇ ਨੋਟ ਛਪਣ ਦਾ ਸਾਲ ਹੈ।
ਨੋਟ ਦੇ ਪਿਛਲੇ ਹਿੱਸੇ ਵਿੱਚ ਸਵੱਛ ਭਾਰਤ ਦਾ ਨਾਅਰਾ ਵੀ ਲਿਖਿਆ ਹੈ।
ਪਿਛਲੇ ਹਿੱਸੇ ਵਿੱਚ ਹੰਪੀ ਦੀ ਰਥ ਦੇ ਨਾਲ ਤਸਵੀਰ ਹੈ।