ਨਵੀਂ ਦਿੱਲੀ: ਕਰਨਾਟਕਾ ਦੀ ਸੀਨੀਅਰ ਪੱਤਰਕਾਰ ਗ਼ੌਰੀ ਲੰਕੇਸ਼ ਦੀ ਕੱਲ੍ਹ ਬੈਂਗਲੁਰੂ ਵਿੱਚ ਹੱਤਿਆ ਕਰਕੇ ਪੂਰੇ ਦੇਸ਼ ਵਿੱਚ ਰੋਸ ਦੀ ਲਹਿਰ ਹੈ। ਸਿਆਸੀ ਆਗੂਆਂ ਤੋਂ ਇਲਾਵਾ ਪੱਤਰਕਾਰਾਂ, ਸਮਾਜਸੇਵੀ ਤੇ ਫ਼ਿਲਮੀ ਦੁਨੀਆ ਨਾਲ ਜੁੜੀਆਂ ਹਸਤੀਆਂ ਤੱਕ ਨੇ ਇਸ ਹੱਤਿਆ ਨੂੰ ਜਮਹੂਰੀਅਤ ਉੱਤੇ ਹਮਲਾ ਦੱਸਿਆ ਹੈ। ਦੇਸ਼ ਭਰ 'ਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਮੰਗਲਵਾਰ ਰਾਤ ਪ੍ਰਸਿੱਧ ਕੰਨੜ ਪੱਤਰਕਾਰ ਤੇ ਲੰਕਾਸ਼ ਮੈਗਜ਼ੀਨ ਦੀ ਸੰਪਾਦਕ ਗ਼ੌਰੀ ਲੰਕੇਸ਼ ਨੂੰ ਬੈਂਗਲੁਰੂ 'ਚ ਉਨ੍ਹਾਂ ਦੇ ਘਰ ਬਾਹਰ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਗ਼ੌਰੀ ਲੰਕੇਸ਼ ਦੀ ਹੱਤਿਆ ਦੇ ਬਾਅਦ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਸੀਨੀਅਰ ਪੱਤਰਕਾਰ ਗ਼ੌਰੀ ਲੰਕੇਸ਼ ਦੀ ਹੱਤਿਆ ਦੀ ਨਿੰਦਾ ਕਰਦੀ ਹੈ। ਉਮੀਦ ਹੈ ਕਿ ਤੇਜ਼ੀ ਨਾਲ ਜਾਂਚ ਕਰਕੇ ਨਿਆਂ ਮਿਲੇਗਾ। ਪਰਿਵਾਰ ਨਾਮ ਹਮਦਰਦੀ ਹੈ।

Smriti Z Irani ✔ @smritiirani
Condemn killing of senior journalist Gauri Lankesh. Hope speedy investigation is conducted & justice delivered. Condolences to the family.

ਗ਼ੌਰੀ ਲੰਕੇਸ਼ ਦੀ ਹੱਤਿਆ ਦੀ ਕਾਂਗਰਸ ਦੇ ਉਪ ਪ੍ਰਦਾਨ ਰਾਹੁਲ ਗਾਂਧੀ ਨੇ ਕਰੜੀ ਨਿੰਦਾ ਕੀਤੀ ਹੈ। ਰਾਹੁਲ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਸੱਚਾਈ ਦੀ ਆਵਾਜ਼ ਨੂੰ ਕਦੇ ਚੁੱਪ ਨਹੀਂ ਕਰਾਇਆ ਜਾ ਸਕਦਾ। ਗ਼ੌਰੀ ਲੰਕੇਸ਼ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹੇਗੀ। ਮੇਰੀ ਪਰਿਵਾਰ ਨਾਲ ਹਮਦਰਦੀ ਹੈ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Office of RG ✔ @OfficeOfRG
The truth will never be silenced. Gauri Lankesh lives on in our hearts. My condolences &love to her family. The culprits have to be punished

ਗ਼ੌਰੀ ਲੰਕੇਸ਼ ਦੀ ਹੱਤਿਆ ਦੀ ਸੂਚਨਾ ਪ੍ਰਸਾਰ ਰਾਜ ਮੰਤਰੀ ਰਾਜ ਵਰਧਨ ਰਾਠੌਰ ਨੇ ਵੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਬੈਂਗਲੁਰੂ ਤੋਂ ਗ਼ੌਰੀ ਲੰਕੇਸ਼ ਦੀ ਬੇਰਹਿਮੀ ਨਾਲ ਹੱਤਿਆ ਦੀ ਦੁਖਦ ਖ਼ਬਰ ਮਿਲੀ ਹੈ। ਮੈਂ ਪੱਤਰਕਾਰਾਂ ਖ਼ਿਲਾਫ਼ ਹਰ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਦਾ ਹਾਂ।

Rajyavardhan Rathore ✔ @Ra_THORe
Terrible news from Bengaluru about the heinous murder of Gauri Lankesh. I condemn all acts of violence against journalists.
ਬਰਾਡਕਾਸਟ ਐਡੀਟਰਜ਼ ਐਸੋਸੀਏਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ’BEA ਸੀਨੀਅਰ ਪੱਤਰਕਾਰ ਗ਼ੌਰੀ ਲੰਕੇਸ਼ ਦੀ ਬੇਰਹਿਮੀ ਨਾਲ ਹੱਤਿਆ ਦੀ ਨਿੰਦਾ ਕਰਦੀ ਹੈ। ਇੱਕ ਪੱਤਰਕਾਰ ਦੀ ਹੱਤਿਆ ਬੇਹੱਦ ਬਦਕਿਸਮਤੀ ਵਾਲੀ ਹੈ। ਦੋਸ਼ੀਆਂ ਦੀ ਪਛਾਣ ਲਈ ਸਰਕਾਰ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਨਸਾਫ਼ ਮਿਲਣਾ ਚਾਹੀਦਾ ਹੈ।

ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਟਵੀਟ ਕੀਤਾ ਹੈ ਕਿ ਦਾਭੋਲਕਰ, ਪਸਾਰੇ, ਕਲਬੁਰਗੀ ਤੇ ਹੁਣ ਗ਼ੌਰੀ ਲੰਕੇਸ਼। ਜੇਕਰ ਇੱਕ ਤਰ੍ਹਾਂ ਦੇ ਲੋਕ ਮਾਰੇ ਜਾ ਰਹੇ ਹਨ ਤਾਂ ਹਤਿਆਰੇ ਕਿਸ ਤਰ੍ਹਾਂ ਦੇ ਲੋਕ ਹਨ।

Javed Akhtar ✔ @Javedakhtarjadu
Dhabolkar , Pansare, Kalburgi , and now Gauri Lankesh . If one kind of people are getting killed which kind of people are the killers .

ਉੱਥੇ ਹੀ ਜੇਐਨਯੂ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੇ ਗ਼ੌਰੀ ਲੰਕੇਸ਼ ਦੀ ਹੱਤਿਆ ਉੱਤੇ ਦੁੱਖ ਜਤਾਉਂਦੇ ਹੋਏ ਕਤਲ ਨੂੰ ਬੁਜ਼ਦਿਲੀ ਕਰਾਰ ਦਿੱਤਾ। ਉਨ੍ਹਾਂ ਨੇ ਟਵੀਟ ਉੱਤੇ ਲਿਖਿਆ ਉਹ ਹਮੇਸ਼ਾ ਸਾਡੇ ਦਿਲ ਵਿੱਚ ਜ਼ਿੰਦਾ ਰਹੇਗੀ। ਗ਼ੌਰੀ ਲੰਕੇਸ਼ ਵੀ ਕਨ੍ਹਈਆ ਨੂੰ ਆਪਣੇ ਬੇਟੇ ਦੀ ਤਰ੍ਹਾਂ ਮੰਨਦੀ ਸੀ।
Kanhaiya Kumar @kanhaiyajnusu
Deeply shocked and saddened at the cowardly murder of #GauriLakesh! She was like a mother to me. She will always be alive in my heart.

ਕੌਣ ਸੀ ਗ਼ੌਰੀ ਲੰਕੇਸ਼?

ਗ਼ੌਰੀ ਲੰਕੇਸ਼ ਪ੍ਰਸਿੱਧ ਕੰਨੜ ਪੱਤਰਕਾਰ ਤੇ ਲੰਕਾਸ਼ ਮੈਗਜ਼ੀਨ ਦੀ ਸੰਪਾਦਕ ਸੀ। ਉਹ ਭਾਸ਼ਾਈ ਪੱਤਰਕਾਰੀ ਵਿੱਚ ਕੁਝ ਮਹਿਲਾ ਪੱਤਰਕਾਰਾਂ ਵਿੱਚੋਂ ਇੱਕ ਸੀ। ਆਪਣੇ ਤਿੱਖੇ ਤੇਵਰ ਤੇ ਐਂਟੀ ਅਸਟੈਬਲਿਸਮੈਂਟ ਅੰਦਾਜ਼ ਲਈ ਜਾਣੀ ਜਾਂਦੀ ਸੀ। ਨਵੰਬਰ 2015 ਵਿੱਚ ਗ਼ੌਰੀ ਲੰਕੇਸ਼ ਨੂੰ ਆਪਣੇ ਮੈਗਜ਼ੀਨ ਵਿੱਚ 2008 ਵਿੱਚ ਤਿੰਨ ਭਾਜਪਾ ਨੇਤਾਵਾਂ ਬਾਰੇ ਵਿੱਚ ਖ਼ਬਰ ਛਾਪਣ ਮਗਰੋਂ ਮਾਣਹਾਨੀ ਦੇ ਕੇਸ ਵਿੱਚ ਕੋਰਟ ਨੇ 10000 ਰੁਪਏ ਜ਼ੁਰਮਾਨਾ ਤੇ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਵਾਈ ਸੀ। ਫ਼ਿਲਹਾਲ ਉਹ ਜ਼ਮਾਨਤ ਉੱਤੇ ਸੀ।