ਓਵੈਸੀ ਨੇ ਕਸ਼ਮੀਰ 'ਤੇ ਮੋਦੀ ਸਰਕਾਰ ਨੂੰ ਘੇਰਿਆ, ਸੁਣਾਈਆਂ ਖਰੀਆਂ-ਖਰੀਆਂ
ਜੰਮੂ-ਕਸ਼ਮੀਰ ਦੇ ਹਾਲਾਤ ‘ਤੇ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ ਪਰ ਵਿਰੋਧੀ ਧਿਰਾਂ ਅਜੇ ਵੀ ਲਗਾਤਾਰ ਸਰਕਾਰ ਦੀ ਆਲੋਚਨਾ ਕਰ ਰਹੀਆਂ ਹਨ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੁਣ ਏਆਈਐਮਆਈਐਮ ਚੀਫ ਅਸਦੂਦੀਨ ਓਵੈਸੀ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸਰਕਾਰ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਹਾਲਾਤ ‘ਤੇ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ ਪਰ ਵਿਰੋਧੀ ਧਿਰਾਂ ਅਜੇ ਵੀ ਲਗਾਤਾਰ ਸਰਕਾਰ ਦੀ ਆਲੋਚਨਾ ਕਰ ਰਹੀਆਂ ਹਨ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੁਣ ਏਆਈਐਮਆਈਐਮ ਚੀਫ ਅਸਦੂਦੀਨ ਓਵੈਸੀ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸਰਕਾਰ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ।
ਓਵੈਸੀ ਨੇ ਇਸ ਹਮਲੇ ‘ਚ ਕਿਹਾ ਕਿ ਸਰਕਾਰ ਨੂੰ ਕਸ਼ਮੀਰ ਦੀ ਚਿੰਤਾ ਹੈ, ਕਸ਼ਮੀਰੀਆਂ ਦੀ ਨਹੀਂ। ਓਵੈਸ਼ੀ ਦੇ ਹਮਲੇ ‘ਤੇ ਬੀਜੇਪੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸਾਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ। ਓਵੈਸ਼ੀ ਨੇ ਕਸ਼ਮੀਰ ਦੇ ਹਾਲਾਤ ‘ਤੇ ਸਰਕਾਰ ਨੂੰ ਘੇਰਦੇ ਹੋਏ ਕਿਹਾ, “ਕੀ ਇਹ ਐਮਰਜੈਂਸੀ ਹੈ? ਕਸ਼ਮੀਰ ‘ਚ ਕੋਈ ਸੰਚਾਰ ਨਹੀਂ ਹੈ। ਕੋਈ ਫੋਨ ਨਹੀਂ ਹੈ, ਕੀ ਇਹ ਲੋਕਤੰਤਰ ਹੈ। ਕੀ ਇਹ ਕਾਨੂੰਨ ਦਾ ਸ਼ਾਸਨ ਹੈ। ਕਸ਼ਮੀਰ ‘ਚ ਸੰਵਿਧਾਨਕ ਵਾਅਦਾਖਿਲਾਫੀ ਹੋਈ ਹੈ। ਤੁਹਾਨੂੰ ਕੀ ਲਗੱਦਾ ਹੈ ਕਿ ਮੋਦੀ, ਨਹਿਰੂ ਤੇ ਪਟੇਲ ਤੋਂ ਜ਼ਿਆਦਾ ਸਮਝਦਾਰ ਹੈ, ਮੈਨੂੰ ਨਹੀਂ ਲੱਗਦਾ।”
ਓਵੈਸੀ ਨੇ ਕਿਹਾ, “ਦੇਸ਼ ‘ਚ ਬੇਰੁਜ਼ਗਾਰੀ ਦੀ ਦਰ 6% ਹੈ, ਕੀ ਇਹ ਲੋਕ ਕਸ਼ਮੀਰ ਨੂੰ ਬੇਵਕੂਫ ਬਣਾ ਰਹੇ ਹਨ। ਅਜੇ ਤਕ ਕਸ਼ਮੀਰ ‘ਚ ਨਿਵੇਸ਼ ਕਰਨ ਤੋਂ ਤੁਹਾਨੂੰ ਕਿਸ ਨੇ ਰੋਕਿਆ ਸੀ। ਇਹ ਲੀਜ਼ ‘ਤੇ ਜ਼ਮੀਨ ਲੈ ਕੇ ਉੱਥੇ ਨਿਵੇਸ਼ ਕਰ ਸਕਦੇ ਸੀ। ਇਹ ਕਸ਼ਮੀਰੀਆਂ ਨੂੰ ਬੇਵਕੂਫ ਬਣਾਉਣ ਲਈ ਹੈ।”
ਐਕਟਰ ਰਜਨੀਕਾਂਤ ਨੇ ਮੋਦੀ ਤੇ ਸ਼ਾਹ ਨੂੰ ਕ੍ਰਿਸ਼ਨ ਤੇ ਅਰਜੁਨ ਕਿਹਾ ਸੀ। ਓਵੈਸੀ ਨੇ ਕਿਹਾ ਕਿ ਇੱਕ ਐਕਟਰ ਨੇ ਮੋਦੀ ਤੇ ਸ਼ਾਹ ਨੂੰ ਕ੍ਰਿਸ਼ਨ ਤੇ ਅਰਜੁਨ ਕਿਹਾ ਹੈ ਤਾਂ ਕੌਰਵ ਤੇ ਪਾਂਡਵ ਕੌਣ ਹਨ? ਕੀ ਤੁਸੀਂ ਦੇਸ਼ ‘ਚ ‘ਮਹਾਭਾਰਤ’ ਚਾਹੁੰਦੇ ਹੋ?”