ਨਵੀਂ ਦਿੱਲੀ: ਰਿਲਾਇੰਸ ਇੰਡਸਟਰੀ ਦੇ ਸ਼ੇਅਰਾਂ ‘ਚ 3.3 ਫੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ ਹੈ। ਵਾਧੇ ਤੋਂ ਬਾਅਦ ਇਹ 1506.75 ਰੁਪਏ ‘ਤੇ ਪਹੁੰਚ ਗਈ ਹੈ। ਇਸ ਉਛਾਲ ਤੋਂ ਬਾਅਦ ਪਹਿਲੀ ਵਾਰ ਕਿਸੇ ਭਾਰਤੀ ਕੰਪਨੀ ਨੇ 9.5 ਲੱਖ ਕਰੋੜ ਦਾ ਨਿਸ਼ਾਨ ਪਾਰ ਕਰ ਆਪਣਾ ਹੀ ਰਿਕਾਰਡ ਤੋੜਿਆ ਹੈ। ਦੁਪਹਿਰ ਤਕ ਕੰਪਨੀ 180 ਅੰਕਾਂ ਦੀ ਉਛਾਲ ਨਾਲ ਸ਼ੇਅਰ ਬਾਜ਼ਾਰ ‘ਚ ਕਾਰੋਬਾਰ ਕਰ ਰਹੀ ਸੀ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਦੀ ਪ੍ਰਧਾਨਗੀ ਵਾਲੀ ਕੰਪਨੀ ਨੇ 9 ਲੱਖ ਕਰੋੜ ਮਾਰਕਿਟ ਕੈਪ ਹਾਸਲ ਕੀਤਾ ਸੀ।

ਕੰਪਨੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਇੱਕ ਇਕਾਈ ਤਹਿਤ ਆਪਣੇ ਸਾਰੇ ਡਿਜ਼ੀਟਲ ਕੰਪਨੀਆਂ ਤੇ ਐਪ ਨੂੰ ਨਵੀਂ ਸਹਿ ਇਕਾਈ ਸ਼ੁਰੂ ਕਰ ਉਸ ਦੇ ਅੰਡਰ ਕਰ ਰਹੇ ਹਨ। ਇਸ ਕੰਪਨੀ ‘ਚ ਕਰੀਬ 1.08 ਲੱਖ ਕਰੋੜ ਦਾ ਇਕਵਿਟੀ ਹੋਵੇਗਾ।

ਨਵੀਂ ਕੰਪਨੀ ਭਾਰਤ ‘ਚ ਸਭ ਤੋਂ ਵੱਡੀ ਡਿਜੀਟਲ ਸੇਵਾ ਕੰਪਨੀ ਹੋਵੇਗੀ। ਨਵੀਂ ਇਕਾਈ ਹੈਲਥ, ਸਿੱਖਿਆ ਤੇ ਤਕਨੀਕ ਜਿਹੇ ਖੇਤਰਾਂ ‘ਦ ਕੰਮ ਕਰਨਾ ਜਾਰੀ ਰੱਖੇਗੀ। ਦੱਸ ਦਈਏ ਕਿ ਬੈਂਕ ਆਫ਼ ਅਮਰੀਕਾ ਮੁਤਾਬਕ ਰਿਲਾਇੰਸ ਕੰਪਨੀ ਅਗਲੇ ਦੋ ਸਾਲ ‘ਚ 200 ਬਿਲੀਅਨ ਡਾਲਰ ਮਾਰਕਿਟ ਕੈਪ ਵੀ ਪਾਰ ਕਰ ਲਵੇਗੀ। ਇਸ ਕੈਪ ਨੂੰ ਹਾਸਲ ਕਰਨ ਵਾਲੀ ਰਿਲਾਇੰਸ ਪਹਿਲੀ ਕੰਪਨੀ ਹੋਵੇਗੀ।