Republic Day 2021: ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਰਾਜਪਥ ਤੋਂ ਲੰਘੇਗਾ ਰਾਫੇਲ, ਟ੍ਰੈਕਟਰ ਪਰੇਡ ਦਾ ਹੋਵੇਗਾ ਵਿਲੱਖਣ ਨਜ਼ਾਰਾ
Republic Day 2021: ਅੱਜ ਦੇ ਦਿਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦੇਸ ਦੀ ਰਾਜਧਾਨੀ ਦਿੱਲੀ 'ਚ ਟ੍ਰੈਕਟਰ ਮਾਰਚ ਵੀ ਕੱਢਣਗੇ।

Republic Day 2021 Parade: ਦੇਸ਼ਭਰ 'ਚ ਅੱਜ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਲੀ 'ਚ ਹੋਣ ਵਾਲੇ ਕੌਮੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਦੇ ਦਿਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦੇਸ ਦੀ ਰਾਜਧਾਨੀ ਦਿੱਲੀ 'ਚ ਟ੍ਰੈਕਟਰ ਮਾਰਚ ਵੀ ਕੱਢਣਗੇ।
ਗਣਤੰਤਰ ਦਿਵਸ ਮੌਕੇ ਆਸਮਾਨ ਤੋਂ ਲੈਕੇ ਜ਼ਮੀਨ 'ਤੇ ਚੱਪੇ-ਚੱਪੇ 'ਤੇ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਹਨ। ਅੱਜ ਗਣਤੰਤਰ ਦਿਵਸ ਮੌਕੇ ਦੇਸ਼ ਦੀ ਰਾਜਧਾਨੀ ਚਾਰੇ ਪਾਸਿਆਂ ਤੋਂ ਸੁਰੱਖਿਆ ਘੇਰੇ 'ਚ ਕੈਦ ਹੈ।। ਦਿੱਲੀ 'ਚ ਰਾਤ ਤੋਂ ਹੀ ਵੱਡੀਆਂ ਇਮਾਰਤਾਂ 'ਤੇ 100 ਸਨਾਇਪਰ ਤਾਇਨਾਤ ਕਰ ਦਿੱਤੇ ਗਏ ਹਨ। ਐਂਟੀ ਏਅਰਕ੍ਰਾਫਟ ਤਕਨੀਕ ਨਾਲ ਲੈਸ ਗਨ ਲਾਏ ਗਏ ਹਨਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















