Republic Day Parade 'ਚ ਸਭ ਤੋਂ ਸ਼ਕਤੀਸ਼ਾਲੀ ਜਹਾਜ਼ ਨੂੰ ਉਡਾਵੇਗੀ ਪਾਇਲਟ ਭਾਵਨਾ ਕੰਠ, ਦਿਖਾਏਗੀ ਰਾਫੇਲ ਦੇ ਕਰਤੱਬ
ਪੁਰਸਕਾਰ ਮਿਲਣ ਤੋਂ ਬਾਅਦ ਮਹਿਲਾ ਪਾਇਲਟਸ ਨੇ ਕਿਹਾ ਸੀ ਕਿ ਸਖਤ ਮਿਹਨਤ ਦੀ ਬਦੌਲਤ ਮੈਂ ਆਪਣੇ ਸੁਫਨਿਆਂ ਦੀ ਉਡਾਣ ਦਾ ਸਫਰ ਤੈਅ ਕੀਤਾ।
ਨਵੀਂ ਦਿੱਲੀ: ਮਹਿਲਾ ਫਾਇਟਰ ਪਾਇਲਟ ਭਾਵਨਾ ਕੰਠ ਇਸ ਸਾਲ ਗਣਤਤੰਰ ਦਿਵਸ ਪਰੇਡ 'ਚ ਸ਼ਾਮਲ ਹੋਣਗੇ। ਭਾਵਨਾ ਕੰਠ ਪਹਿਲੀ ਵਾਰ ਰਾਜਪਥ 'ਤੇ ਫਾਇਟਰ ਜੈੱਟ ਰਾਫੇਲ 'ਚ ਉਡਾਣ ਭਰੇਗੀ ਤੇ ਦੇਸ਼ ਦੇ ਲੋਕਾਂ ਨੂੰ ਰਾਫੇਲ ਦੀ ਤਾਕਤ ਦਿਖਾਏਗੀ। ਇਸ ਸਾਲ ਦੇ ਸਮਾਰੋਹ 'ਚ ਕੁੱਲ 42 ਏਅਰਕ੍ਰਾਫਟ ਫਲਾਈਪਾਸਟ ਕਰਨਗੇ।
ਜਿਨ੍ਹਾਂ 'ਚ ਦੋ ਰਾਫੇਲ ਜਹਾਜ਼ ਸ਼ਾਮਲ ਹਨ। ਸਾਲ 2018 'ਚ ਏਅਰਫੋਰਸ ਦੀ ਪਹਿਲੀ ਮਹਿਲਾ ਫਾਇਟਰ ਪਾਇਲਟਸ ਦੇ ਰੂਪ 'ਚ ਤਾਇਨਾਤੀ ਹੋਈ ਸੀ।ਸਾਲ 2020 'ਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੰਡੀਅਨ ਏਅਰਫੋਰਸ ਦੀ ਇਸ ਮਹਿਲਾ ਪਾਇਲਟ ਭਾਵਨਾ ਕੰਠ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ।
ਪੁਰਸਕਾਰ ਮਿਲਣ ਤੋਂ ਬਾਅਦ ਮਹਿਲਾ ਪਾਇਲਟਸ ਨੇ ਕਿਹਾ ਸੀ ਕਿ ਸਖਤ ਮਿਹਨਤ ਦੀ ਬਦੌਲਤ ਮੈਂ ਆਪਣੇ ਸੁਫਨਿਆਂ ਦੀ ਉਡਾਣ ਦਾ ਸਫਰ ਤੈਅ ਕੀਤਾ। ਭਾਵਨਾ ਮੂਲ ਰੂਪ ਤੋਂ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।
ਭਾਵਨਾ ਸ਼ੁਰੂਆਤ ਤੋਂ ਹੀ ਪੜ੍ਹਨ ਲਿਖਣ 'ਚ ਕਾਫੀ ਹੁਸ਼ਿਆਰ ਸੀ। ਉਨ੍ਹਾਂ ਦਸਵੀਂ ਬੋਰਡ 'ਚੋਂ 92 ਫੀਸਦ ਅੰਕ ਹਾਸਲ ਕੀਤੇ ਸਨ। ਜਦਕਿ ਇੰਟਰ 'ਚ ਉਨ੍ਹਾਂ 85 ਫੀਸਦ ਨੰਬਰ ਹਾਸਲ ਕੀਤੇ ਸਨ।
ਭਾਰਤੀ ਹਵਾਈ ਫੌਜ 'ਚ ਭਾਵਨਾ ਨੂੰ 18 ਜੂਨ, 2016 ਨੂੰ ਦੋ ਹੋਰ ਮਹਿਲਾ ਪਾਇਲਟ ਅਵਨੀ ਚਤੁਰਵੇਦੀ ਤੇ ਮੋਹਨਾ ਸਿੰਘ ਦੇ ਨਾਲ ਫਲਾਇੰਗ ਅਫਸਰ ਵਜੋਂ ਚੁਣਿਆ ਗਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ