ਨਵੀਂ ਦਿੱਲੀ: ਮਿਜ਼ੋਰਮ ‘ਚ ਵਿਧਾਨ ਸਭਾ ਚੋਣਾਂ ਪ੍ਰਕਿਰਿਆ ਪੂਰੀ ਹੋਣ ਵਿੱਚ ਸਿਰਫ਼ ਇੱਕ ਪੜਾਅ ਬਾਕੀ ਰਹਿ ਗਿਆ ਹੈ। ਇੱਥੇ ਇੱਕੋ ਹੀ ਗੇੜ ‘ਚ 28 ਨਵੰਬਰ ਨੂੰ ਵੋਟਾਂ ਪਈਆਂ ਅਤੇ 11 ਦਸੰਬਰ ਯਾਨੀ ਮੰਗਲਵਾਰ ਨੂੰ ਨਤੀਜੇ ਆ ਜਾਣਗੇ। ਮਿਜ਼ੋਰਮ ‘ਚ ਕੁਲ 40 ਵਿਧਾਨ ਸਭਾ ਸੀਟਾਂ ਹਨ। ਸੂਬੇ ਦੀ ਮੁੱਖ ਪਾਰਟੀ ਕਾਂਗਰਸ ਹੈ ਜਿਸ ਨੇ ਪਿਛਲੇ ਸਾਲ ਚੋਣਾਂ ‘ਚ ਸਭ ਤੋਂ ਜ਼ਿਆਦਾ 34 ਸੀਟਾਂ ਹਾਸਲ ਕੀਤੀਆਂ ਸੀ।
ਇਸ ਤੋਂ ਬਾਅਦ ਦੁਜੇ ਨੰਬਰ ‘ਤੇ ਮਿਜੋ ਨੈਸ਼ਨਲ ਫ੍ਰੰਟ ਰਹੀ, ਜਿਸ ਨੇ 5 ਸੀਟਾਂ ‘ਤੇ ਕਬਜ਼ਾ ਕੀਤਾ ਸੀ। ਮਿਜੋਰਮ ਪੀਪਲਸ ਫ੍ਰੰਟ ਨੂੰ ਇੱਕ ਸੀਟ ਮਿਲੀ ਸੀ। ਪਿਛਲੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਪਾਈ ਸੀ।