ਪੜਚੋਲ ਕਰੋ
ਕਿਸਾਨ ਅੰਦੋਲਨ ਵਿਚਾਲੇ ਚੋਣ ਨਤੀਜਿਆਂ ਦਾ ਐਲਾਨ, ਬੀਜੇਪੀ-ਜੇਜੇਪੀ ਤੇ ਕਾਂਗਰਸ 'ਚ ਜ਼ਬਰਦਸਤ ਟੱਕਰ
ਹਰਿਆਣਾ 'ਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਚੋਣਾਂ ਲਈ 27 ਦਸੰਬਰ ਨੂੰ ਵੋਟਾਂ ਪਈਆਂ ਸੀ। ਸੂਬਾ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਨਗਰ ਨਿਗਮ ਸੋਨੀਪਤ, ਪੰਚਕੂਲਾ ਤੇ ਅੰਬਾਲਾ, ਰੇਵਾੜੀ ਨਗਰ ਕੌਂਸਲ, ਸਾਂਪਲਾ, ਧਾਰੂਹੇੜਾ ਤੇ ਉਕਲਾਣਾ ਲਈ ਚੋਣਾਂ ਹੋਈਆਂ ਹਨ। ਮੇਅਰ, ਸਿਟੀ ਕੌਂਸਲ ਤੇ ਮਿਊਂਸਪਲ ਪ੍ਰਧਾਨ ਦੀ ਸਿੱਧੀ ਚੋਣ ਹੋਈ ਹੈ।

ਸੰਕੇਤਕ ਤਸਵੀਰ
ਚੰਡੀਗੜ੍ਹ: ਹਰਿਆਣਾ ਵਿੱਚ ਮਿਉਂਸਪਲ ਚੋਣਾਂ ਦੇ ਨਤੀਜੇ ਅੱਜ ਆਉਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਹਰਿਆਣਾ ਤੇ ਪੰਜਾਬ ਦੇ ਕਿਸਾਨ ਪਿਛਲੇ 35 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਕੇਂਦਰ ਵੱਲੋਂ ਲਾਗੂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਅਜਿਹੇ ਵਿੱਚ ਇਹ ਚੋਣ ਨਤੀਜੇ ਕਾਫੀ ਅਹਿਮੀਅਤ ਰੱਖਦੇ ਹਨ। ਹਰਿਆਣਾ 'ਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਚੋਣਾਂ ਲਈ 27 ਦਸੰਬਰ ਨੂੰ ਵੋਟਾਂ ਪਈਆਂ ਸੀ। ਸੂਬਾ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਨਗਰ ਨਿਗਮ ਸੋਨੀਪਤ, ਪੰਚਕੂਲਾ ਤੇ ਅੰਬਾਲਾ, ਰੇਵਾੜੀ ਨਗਰ ਕੌਂਸਲ, ਸਾਂਪਲਾ, ਧਾਰੂਹੇੜਾ ਤੇ ਉਕਲਾਣਾ ਲਈ ਚੋਣਾਂ ਹੋਈਆਂ ਹਨ। ਮੇਅਰ, ਸਿਟੀ ਕੌਂਸਲ ਤੇ ਮਿਊਂਸਪਲ ਪ੍ਰਧਾਨ ਦੀ ਸਿੱਧੀ ਚੋਣ ਹੋਈ ਹੈ। ਉਧਰ ਸ਼ਹਿਰ ਸੱਤਾ ਆਪਣੇ ਹੱਕ 'ਚ ਕਰਨ ਦੀਆਂ ਇੱਛਾਵਾਂ ਕਿੰਨੇ ਲੋਕਾਂ 'ਚ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੁੰਦਾ ਹੈ ਕਿ 3 ਚੁਣੇ ਗਏ ਮਹਾਨਗਰਾਂ ਵਿੱਚ ਹੋਈਆਂ ਮੇਅਰ ਚੋਣਾਂ ਲਈ 37 ਲੋਕ ਤੇ ਚਾਰ ਨਗਰ ਪਾਲਿਕਾ ਦੇ ਸਰਪ੍ਰਸਤ ਬਣਨ ਲਈ 53 ਉਮੀਦਵਾਰਾਂ 'ਚ ਮੁਕਾਬਲਾ ਹੋਇਆ। Farmers Protest: ਕਿਸਾਨਾਂ ਦੀ ਰਣਨੀਤੀ! ਇੱਕ ਪਾਸੇ ਸਰਕਾਰ ਨਾਲ ਮੀਟਿੰਗ, ਦੂਜੇ ਪਾਸੇ ਮਹਾਂਪੰਚਾਇਤ ਬੁਲਾਈ ਹਾਸਲ ਜਾਣਕਾਰੀ ਮੁਤਾਬਕ ਅੰਬਾਲਾ ਨਗਰ ਨਿਗਮ ਵਿੱਚ ਮੇਅਰ ਦੇ ਅਹੁਦੇ ਲਈ 10, ਪੰਚਕੁਲਾ ਵਿੱਚ 11 ਤੇ ਸੋਨੀਪਤ ਵਿੱਚ 16 ਉਮੀਦਵਾਰ ਮੈਦਾਨ 'ਚ ਉਤਰੇ ਸੀ। ਰਿਵਾੜੀ ਮਿਊਂਸੀਪਲ ਕੌਂਸਲ ਲਈ 20, ਧਾਰੂਹੇੜਾ ਵਿੱਚ 13, ਸਾਂਪਲਾ ਵਿੱਚ ਛੇ ਤੇ ਉਕਲਾਣਾ ਨਗਰ ਪਾਲਿਕਾ ਵਿਚ ਪ੍ਰਧਾਨ ਦੇ ਅਹੁਦੇ ਲਈ 14 ਉਮੀਦਵਾਰ ਹਨ। ਸੱਤਾਧਾਰੀ ਭਾਜਪਾ-ਜੇਜੇਪੀ ਗੱਠਜੋੜ ਨੇ ਜਿੱਤ ਲਈ ਆਪਣੀ ਪੂਰੀ ਤਾਕਤ ਲਾਈ ਹੈ, ਜਦਕਿ ਕਾਂਗਰਸ ਨੇ ਵੀ ਪੂਰੇ ਦਮਖਮ ਨਾਲ ਮੁਕਾਬਲਾ ਕੀਤਾ। ਪੰਚਕੂਲਾ ਤੇ ਸੋਨੀਪਤ ਵਿੱਚ ਭਾਜਪਾ ਤੇ ਕਾਂਗਰਸ ਵਿਚ ਸਿੱਧੀ ਟੱਕਰ ਹੈ, ਜਦਕਿ ਅੰਬਾਲਾ ਵਿੱਚ ਚਾਰ-ਕੋਨੇ ਵਾਲਾ ਮੁਕਾਬਲਾ ਹੈ। ਰੇਵਾੜੀ ਮਿਉਂਸਪਲ ਕੌਂਸਲ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਨੇੜਲੀ ਲੜਾਈ ਹੈ। ਦੋਵੇਂ ਪਾਰਟੀਆਂ ਚੋਣਾਂ ਵਿੱਚ ਆਪੋ ਆਪਣੀਆਂ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















