ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ,ਭਾਰਤ 'ਚ ਟ੍ਰੇਂਡ ਹੋਇਆ 'Muslim PM', ਸ਼ਸ਼ੀ ਥਰੂਰ ਨੂੰ ਕੀਤਾ ਰਿਹਾ ਟ੍ਰੋਲ
Muslim PM Trending In India : ਭਾਰਤੀ ਮੂਲ ਦੇ ਰਿਸ਼ੀ ਸੁਨਕ (Rishi Sunak ) ਨੇ ਬ੍ਰਿਟੇਨ ਵਿੱਚ ਇਤਿਹਾਸ ਰਚ ਦਿੱਤਾ ਹੈ। 42 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਨੇ ਉਹ ਕਰ ਦਿਖਾਇਆ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ।
ਕਿਉਂ ਟ੍ਰੇਂਡ ਹੋਇਆ Muslim PM ?
ਆਓ ਤੁਹਾਨੂੰ ਦੱਸਦੇ ਹਾਂ ਕਿ 'ਮੁਸਲਿਮ ਪੀਐਮ' ਕਿਉਂ ਟ੍ਰੇਂਡ ਹੋਇਆ ਅਤੇ ਸ਼ਸ਼ੀ ਥਰੂਰ ਨੂੰ ਕਿਉਂ ਟ੍ਰੋਲ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਬ੍ਰਿਟਿਸ਼ ਮਿਊਜ਼ੀਅਮ ਦੇ ਪ੍ਰਧਾਨ ਜਾਰਜ ਓਸਬੋਰਨ ਨੇ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ। ਉਸ ਨੇ ਕਿਹਾ, "ਦਿਨ ਦੇ ਅੰਤ ਤੱਕ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਹੋਣਗੇ। ਕੁਝ ਸੋਚਦੇ ਹਨ, ਮੇਰੇ ਵਾਂਗ, ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਹਨ। ਦੂਸਰਿਆਂ ਨੂੰ ਲੱਗਦਾ ਹੈ ਕਿ ਉਹ ਸਮੱਸਿਆ ਦਾ ਹਿੱਸਾ ਹਨ ਪਰ ਆਪਣੀ ਰਾਜਨੀਤੀ ਜੋ ਵੀ ਹੋਵੇ, ਆਓ ਅਸੀਂ ਸਾਰੇ ਪਹਿਲਾਂ ਬ੍ਰਿਟਿਸ਼" ਏਸ਼ੀਅਨ ਪ੍ਰਧਾਨ ਮੰਤਰੀ ਬਣਨ ਦਾ ਜਸ਼ਨ ਮਨਾਈਏ ਅਤੇ ਆਪਣੇ ਦੇਸ਼ 'ਤੇ ਮਾਣ ਕਰੇ , ਜਿੱਥੇ ਇਹ ਹੋ ਸਕਦਾ ਹੈ।
Rishi Sunak will be Prime Minister by the end of the day. Some think,like me, he’s a solution to our problems;others think he’s part of the problem.But whatever your politics,let’s all celebrate the first British Asian becoming PM and be proud of our country where this can happen
— George Osborne (@George_Osborne) October 24, 2022
'ਕੀ ਇਹ ਇੱਥੇ ਹੋ ਸਕਦਾ ਹੈ?'
ਹੁਣ ਉਨ੍ਹਾਂ ਦੇ ਇਸ ਟਵੀਟ ਨੂੰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਰੀਟਵੀਟ ਕੀਤਾ ਅਤੇ ਲਿਖਿਆ, ''ਜੇਕਰ ਅਜਿਹਾ ਹੁੰਦਾ ਹੈ ਤਾਂ ਮੇਰਾ ਅੰਦਾਜ਼ਾ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਬ੍ਰਿਟੇਨ ਨੇ ਦੁਨੀਆ 'ਚ ਬਹੁਤ ਹੀ ਦੁਰਲੱਭ ਕੰਮ ਕੀਤਾ ਹੈ। ਆਪਣੇ ਸਭ ਤੋਂ ਸ਼ਕਤੀਸ਼ਾਲੀ ਦਫਤਰ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਇੱਕ ਮੈਂਬਰ ਨੂੰ ਮੌਕਾ ਦਿੱਤਾ ਗਿਆ ਹੈ। ਅਸੀਂ ਭਾਰਤੀ ਰਿਸ਼ੀ ਸੁਨਕ ਲਈ ਜਸ਼ਨ ਮਨਾਉਂਦੇ ਹਾਂ। ਆਓ ਇਮਾਨਦਾਰੀ ਨਾਲ ਪੁੱਛੀਏ, ਕੀ ਇਹ ਇੱਥੇ ਹੋ ਸਕਦਾ ਹੈ?"
If this does happen, I think all of us will have to acknowledge that theBrits have done something very rare in the world,to place a member of a visible minority in the most powerful office. As we Indians celebrate the ascent of @RishiSunak, let's honestly ask: can it happen here? https://t.co/UrDg1Nngfv
— Shashi Tharoor (@ShashiTharoor) October 24, 2022
ਹੁਣ ਸ਼ਸ਼ੀ ਥਰੂਰ ਦੇ ਇਸ ਟਵੀਟ ਤੋਂ ਬਾਅਦ ਹੀ ਭਾਰਤ 'ਚ ਟਵਿਟਰ ਦੀ ਹਵਾ ਬਦਲ ਗਈ ਅਤੇ 'ਮੁਸਲਿਮ ਪੀਐੱਮ' ਟ੍ਰੇਂਡ ਹੋਣ ਲੱਗਾ। ਸ਼ਸ਼ੀ ਥਰੂਰ ਦੇ ਟਵੀਟ ਨੂੰ ਲੈ ਕੇ ਕਈ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈ ਉਪਭੋਗਤਾਵਾਂ ਨੇ ਇਸਦੇ ਲਈ ਕੁਝ ਉਦਾਹਰਣਾਂ ਵੀ ਦਿੱਤੀਆਂ। ਸਿਆਸੀ ਟਿੱਪਣੀਕਾਰ ਸੁਨੰਦਾ ਵਸ਼ਿਸ਼ਟ ਨੇ ਲਿਖਿਆ, "ਦੋ ਵਾਰ ਸਿੱਖ ਪ੍ਰਧਾਨ ਮੰਤਰੀ, ਮੁਸਲਿਮ ਪ੍ਰਧਾਨ, ਮਹਿਲਾ ਪ੍ਰਧਾਨ ਮੰਤਰੀ, ਮਹਿਲਾ ਪ੍ਰਧਾਨ... ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਅਸੀਂ ਇਸ ਬਾਰੇ ਜ਼ਿਆਦਾ ਹੋ ਹੱਲਾ ਨਹੀਂ ਕਰਦੇ ਕਿਉਂਕਿ ਅਸੀਂ ਬ੍ਰਿਟਿਸ਼ ਦੇ ਉਲਟ ਨਸਲਵਾਦੀ ਨਹੀਂ ਹੈ। ਬੇਸ਼ੱਕ ਇਹ ਉਨ੍ਹਾਂ ਲਈ ਵੱਡੀ ਗੱਲ ਹੈ।"
ਕਈ ਸਹਿਮਤ ਦਿਖੇ ਤੇ ਕਈ ਵਿਰੋਧ 'ਚ
ਜੈਸਮੀਨ ਫਰਨਾਂਡੋ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, "75% ਈਸਾਈ ਆਬਾਦੀ ਦੇ ਨਾਲ ਬ੍ਰਿਟਿਸ਼ ਸਾਮਰਾਜ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ, ਇੱਕ ਹਿੰਦੂ 80% ਈਸਾਈ ਆਬਾਦੀ ਦੇ ਨਾਲ ਸੰਯੁਕਤ ਰਾਜ ਅਮਰੀਕਾ ਦੇ ਉਪ ਰਾਸ਼ਟਰਪਤੀ ਬਣ ਸਕਦੇ ਹਨ, ਪਰ ਭਾਰਤ ਸਿਰਫ 20% ਮੁਸਲਿਮ ਆਬਾਦੀ ਵਾਲਾ ਦੇਸ਼, ਉਨ੍ਹਾਂ ਦੀ ਸ਼ਾਂਤੀਪੂਰਨ ਸਹਿ-ਹੋਂਦ ਦੀ ਗਾਰੰਟੀ ਨਹੀਂ ਦੇ ਸਕਦਾ।"